ਵਿਸ਼ਵ ਪੰਜਾਬੀ ਸਭਾ ਬਰੈਂਪਟਨ ਕਨੇਡਾ ਦੀ ਐਡਮਿੰਟਨ ਇਕਾਈ ਦੀ ਚੋਣ ਅਤੇ ਕਵੀ ਦਰਬਾਰ

0
10

ਐਡਮਿੰਟਨ (ਕਨੇਡਾ) ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ ਵਿਖੇ ਵਿਸ਼ਵ ਪੰਜਾਬੀ ਸਭਾ ਬਰੈਂਮਟਨ (ਕਨੇਡਾ) ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੇ ਨਿੱਘੇ ਸਹਿਯੋਗ ਸਦਕਾ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਇਕਾਈ ਦਾ ਗਠਨ ਕੀਤਾ ਗਿਆ। ਇਸ ਸਭਾ ਦੀ ਸਰਬ ਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਬਲਵਿੰਦਰ ਸਿੰਘ ਬਾਲਮ ਨੂੰ ਸਰਪਰੱਸਤ, ਦਲਬੀਰ ਸਿੰਘ ਰਿਆੜ ਨੂੰ ਪ੍ਰਧਾਨ, ਅੰਮ੍ਰਿਤ ਪਾਲ ਸਿੰਘ ਨੂੰ ਜਨਰਲ ਸਕੱਤਰ, ਸੁਰਜੀਤ ਕੌਰ ਧਾਲੀਵਾਲ ਨੂੰ ਸੀਨੀਅਰ ਮੀਤ ਪ੍ਰਧਾਨ, ਦਲਜੀਤ ਕੌਰ ਮੰਡੇਰ ਨੂੰ ਮੀਤ ਪ੍ਰਧਾਨ, ਸਤਨਾਮ ਸਿੰਘ ਗਾਹਲੇ ਨੂੰ ਸਕੱਤਰ, ਤੇਜਿੰਦਰਪਾਲ ਲਾਲੀ ਨੂੰ ਸਕੱਤਰ, ਮੈਨੇਜਰ ਨਰਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆਂ ਗਿਆ। ਸਲਾਹਕਾਰਾਂ ਵਿੱਚ ਅਰਸ਼ਦੀਪ ਕੌਰ ਬਰਾੜ, ਗੁਰਜੀਤ ਕੌਰ ਬਰਾੜ, ਬਲਬੀਰ ਕੌਰ ਚੀਮਾ ਦੀ ਚੋਣ ਕੀਤੀ ਗਈ।

ਸਭਾ ਦੇ ਸਰਪ੍ਰਸਤ ਬਲਵਿੰਦਰ ਬਾਲਮ ਅਤੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕਨੇਡਾ ਵਰਗੇ ਦੇਸ਼ ਵਿੱਚ ਰਹਿ ਕੇ ਪੰਜਾਬੀ ਤੇ ਪੰਜਾਬੀਅਤ ਦੀ ਸਾਹਿਤ ਸੱਭਿਆਚਾਰ ਦੇ ਰੂਪ ਵਿੱਚ ਸੇਵਾਵਾਂ ਦੇਣਾ ਇੱਕ ਸ਼ੁਭ ਸ਼ਗਨ ਹੈ। ਆਪਣੇ ਬੱਚਿਆਂ ਨੂੰ, ਨੌਜਵਾਨ ਪੀੜੀ ਨੂੰ ਆਪਣੀ ਮਾਂ ਬੋਲੀ, ਸਾਹਿਤ ਅਤੇ ਹੋਰ ਖੇਡ ਕਿਰਿਆਵਾਂ, ਮੇਲਿਆਂ ਰਾਹੀਂ ਜੋੜੀ ਰੱਖਣਾ ਹੀ ਸਹੀ ਮਾਇਨਿਆਂ ਵਿੱਚ ਪੰਜਾਬੀ ਮਾਂ ਬੋਲੀ ਦੀ ਸਿਰਜਨਾਤਮਕ ਸੇਵਾ ਹੈ। ਮਾਂ ਬੋਲੀ ਨੂੰ ਜਿੰਦਾ ਰੱਖਣ ਦਾ ਇੱਕ ਅਨੂਪ੍ਰਾਣਿਤ ਅਤੇ ਪ੍ਰੋਤਸਾਹਿਤ ਉਪਰਾਲਾ ਹੈ। ਕੌਮਾਂ ਆਪਣੇ ਸੱਭਿਆਚਾਰ ਕਰਕੇ ਹੀ ਜੀਵਤ ਰਹਿੰਦੀਆਂ ਹਨ ਇਹ ਪੰਜਾਬੀ ਸਭਾ ਵੀ ਮਾਂ ਬੋਲੀ ਅਤੇ ਸੱਭਿਆਚਾਰ ਕਿਰਿਆਵਾਂ ਰਾਹੀਂ ਵਡਮੁੱਲਾ ਯੋਗਦਾਨ ਪਾਉਂਦੀ ਰਹੇਗੀ। ਉਹਨਾਂ ਕਿਹਾ ਕਿ ਸਮਾਜ ਵਿੱਚ ਅੱਜ ਨਾਰੀ ਨੇ ਸੁੰਦਰਤਾ ਤੇ ਸਵਰੂਪ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਜਵਾਨੀ ਹੋਵੇ ਜਾਂ ਬੁਢਾਪਾ, ਦੁੱਖ ਹੋਵੇ ਜਾਂ ਸੁੱਖ, ਏਕਤਾ ਹੋਵੇ ਜਾਂ ਸਮੂਹ ਜੀਵਨ ਦੇ ਹਰ ਮੋੜ ਤੇ ਸਹਿਤ ਮਾਨਵ ਨੂੰ ਅਨੁਪਰਾਣਿਤ ਅਤੇ ਪ੍ਰੋਤਸਾਹਿਤ ਕਰਦਾ ਹੈ। ਅਧਿਆਤਮਕ ਜੀਵਨ ਤਾਂ ਸਾਹਿਤ ਦਾ ਬਹੁਤ ਹੀ ਸਬੱਲ ਰੂਪ ਹੈ।

ਇਸ ਇਕੱਤਰਤਾ ਦੌਰਾਨ ਹਾਜ਼ਰ ਕਵੀਆਂ ਤੇ ਕਵਿਤਰੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸੱਭਿਆਚਾਰ ਤੇ ਮਾਂ ਬੋਲੀ ਦਾ ਸੰਦੇਸ਼ ਦਿੱਤਾ। ਇਸੇ ਇਕੱਤਰਤਾ ਵਿੱਚ ਲੇਖਕਾਂ, ਕਵੀਆਂ, ਪੱਤਰਕਾਰਾਂ, ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਭਾਰੀ ਸ਼ਮੂਲੀਅਤ ਕੀਤੀ। ਜਿਨਾਂ ਵਿੱਚ ਅਜੀਤ ਸਿੰਘ ਖਾਨਗੁੱਸਾ, ਪਾਰਸ ਮਹੇਦੀਆਂ, ਗੁਰਬਚਨ ਸਿੰਘ ਅਟਵਾਲ, ਅਮਰਜੀਤ ਸਿੰਘ ਸੰਧੂ, ਐਸ ਬਰਾੜ, ਐਮ ਕੇ ਪਰਮਾਰ, ਅਮਰਦੀਪ ਕੌਰ, ਦਲਜੀਤ ਕੌਰ ਮੰਡੇਰ, ਜਸਮੇਲ ਬਾਠ, ਹਰਮੇਸ਼ ਗਿੱਲ, ਬਲਬੀਰ ਕੌਰ ਚੀਮਾ, ਗੁਰਜੀਤ ਬਰਾੜ, ਤਜਿੰਦਰ ਪਾਲ ਸਿੰਘ ਰਿਆੜ, ਜਸਪ੍ਰੀਤ ਕੌਰ, ਅਮਰੀਕ ਸਿੰਘ, ਪਾਲ ਅਮਰ ਸਿੰਘ, ਨਰਿੰਦਰ ਸਿੰਘ ਚੀਮਾ, ਸੰਤ ਰਾਮ, ਕਮਲਜੀਤ ਸਿੰਘ, ਤਜਿੰਦਰ ਸਿੰਘ, ਗੁਰਦਿਆਲ ਸਿੰਘ ਸੰਘਾ, ਸਿਮਰਨ, ਵਰਿੰਦਰ ਕੌਰ, ਪਲਵਿੰਦਰ ਕੌਰ, ਸਤਨਾਮ ਸਿੰਘ, ਰਾਜਵਿੰਦਰ ਕੌਰ, ਸੁਖਵਿੰਦਰ ਕੌਰ, ਹਰਦੀਪ ਕੌਰ, ਅਰਸ਼ਦੀਪ ਕੌਰ, ਪਰਮਜੀਤ ਕੌਰ, ਸੁਖਦੇਵ ਸਿੰਘ, ਬਖਸ਼ੀਸ਼ ਸਿੰਘ, ਮਨਦੀਪ ਕੌਰ ਅਤੇ ਜਸਪਾਲ ਸਿੰਘ ਨੇ ਸ਼ਿਰਕਤ ਕੀਤੀ। ਅੰਤ ਵਿੱਚ ਆਏ ਹੋਏ ਸਾਰੇ ਲੇਖਕਾਂ, ਵਿਦਵਾਨਾਂ, ਕਵੀਆਂ ਦਾ ਸਭਾ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਵੱਲੋਂ ਧੰਨਵਾਦ ਕੀਤਾ ਗਿਆ।
ਬਲਵਿੰਦਰ ਬਾਲਮ

LEAVE A REPLY

Please enter your comment!
Please enter your name here