ਵਿਸ਼ਵ ਫੋਟੋਗ੍ਰਾਫੀ ਦਿਵਸ – ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ ਵੱਲੋਂ ਲਗਾਇਆ ਖੂਨਦਾਨ ਕੈਂਪ
ਪ੍ਰੋਗਰਾਮ ਦੌਰਾਨ ਫੋਟੋਗ੍ਰਾਫਰਾਂ ਨੂੰ ਕੈਮਰਿਆਂ ਵਿੱਚ ਆ ਰਹੀ ਨਵੀਂ ਤਕਨਾਲੋਜੀ ਬਾਰੇ ਦਿੱਤੀ ਜਾਣਕਾਰੀ
ਚੰਡੀਗੜ੍ਹ, 20 ਅਗਸਤ 2025 –
ਚੰਡੀਗੜ੍ਹ ਫੋਟੋਗ੍ਰਾਫਰਜ਼ ਐਸੋਸੀਏਸ਼ਨ
ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ
ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ
ਮਨਾਇਆ ਗਿਆ। ਇਸ ਮੌਕੇ ਤੇ
ਐਸੋਸੀਏਸ਼ਨ ਦੇ ਚੇਅਰਮੈਨ ਜੇ.ਪੀ.
ਗਰਚਾ ਅਤੇ ਪ੍ਰੇਜ਼ੀਡੈਂਟ ਸਰੋਜ
ਸਿੰਘ ਚੌਹਾਨ ਦੀ ਅਗਵਾਈ ਅਤੇ
ਪ੍ਰੇਰਣਾਦਾਇਕ ਦਿਸ਼ਾ-ਨਿਰਦੇਸ਼
ਹੇਠ ਪ੍ਰੋਗਰਾਮ ਦਾ ਆਯੋਜਨ ਕੀਤਾ
ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਖੂਨਦਾਨ
ਕੈਂਪ ਦੇ ਨਾਲ ਹੋਈ, ਜਿਸ ਵਿੱਚ
ਵੱਡੀ ਗਿਣਤੀ ਵਿੱਚ
ਫੋਟੋਗ੍ਰਾਫਰਾਂ ਅਤੇ ਸਮਾਜ
ਸੇਵਕਾਂ ਵੱਲੋਂ ਹਿੱਸਾ ਲੈ ਕੇ
ਮਨੁੱਖਤਾ ਦੀ ਸੇਵਾ ਲਈ ਮਿਸਾਲ
ਪੇਸ਼ ਕੀਤੀ ਗਈ। ਇਸ ਦੌਰਾਨ ਲੰਗਰ
ਦਾ ਵੀ ਆਯੋਜਨ ਕੀਤਾ ਗਿਆ।
ਪ੍ਰੋਗਰਾਮ ਵਿੱਚ ਸੁੱਖ
ਫਾਊਂਡੇਸ਼ਨ ਦੇ ਪ੍ਰਧਾਨ ਅਮਿਤ
ਦੇਵਨ ਨੇ ਮੁੱਖ ਮਹਿਮਾਨ ਵਜੋਂ
ਸ਼ਿਰਕਤ ਕੀਤੀ। ਉਨ੍ਹਾਂ
ਐਸੋਸੀਏਸ਼ਨ ਦੀ ਇਸ ਪਹਿਲ ਦੀ
ਸ਼ਲਾਘਾ ਕੀਤੀ ਅਤੇ ਕਿਹਾ ਕਿ
ਅਜਿਹੇ ਪ੍ਰੋਗਰਾਮ ਸਮਾਜ ਵਿੱਚ
ਸੇਵਾ, ਏਕਤਾ ਅਤੇ ਜਾਗਰੂਕਤਾ ਦਾ
ਸੁਨੇਹਾ ਦਿੰਦੇ ਹਨ।
ਵਿਸ਼ਵ ਫੋਟੋਗ੍ਰਾਫੀ ਦਿਵਸ ਦੇ
ਮੌਕੇ ਤਕਨੀਕੀ ਗਿਆਨ ਅਤੇ
ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ
ਲਈ ਸੋਨੀ ਕੰਪਨੀ ਵੱਲੋਂ
ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ
ਕੀਤਾ ਗਿਆ, ਜਿਸ ਦਾ ਸੰਚਾਲਨ ਸੋਨੀ
ਕੰਪਨੀ ਦੇ ਮੈਨਟਰ ਪ੍ਰਸ਼ਾਂਤ
ਸ਼ਰਮਾ ਵੱਲੋਂ ਕੀਤਾ ਗਿਆ।
ਉਨ੍ਹਾਂ ਮੌਜੂਦ ਫੋਟੋਗ੍ਰਾਫਰਾਂ
ਨੂੰ ਸੋਨੀ ਦੇ ਆਧੁਨਿਕ ਕੈਮਰਾ
ਫੀਚਰਾਂ ਅਤੇ ਨਵੀਂ ਤਕਨੀਕਾਂ
ਬਾਰੇ ਵਿਸਥਾਰ ਨਾਲ ਜਾਣਕਾਰੀ
ਦਿੱਤੀ। ਇਸ ਮੌਕੇ ਉੱਤੇ ਵੱਡੀ
ਗਿਣਤੀ ਵਿੱਚ ਫੋਟੋਗ੍ਰਾਫਰਾਂ ਨੇ
ਹਿੱਸਾ ਲਿਆ ਅਤੇ ਨਵੀਂ ਤਕਨੀਕ
ਨਾਲ ਰੂਬਰੂ ਹੋ ਕੇ ਆਪਣੀ ਕਲਾ ਨੂੰ
ਹੋਰ ਨਿਖਾਰਣ ਦਾ ਮੌਕਾ ਪ੍ਰਾਪਤ
ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਸਰੋਜ
ਸਿੰਘ ਚੌਹਾਨ ਅਤੇ ਚੇਅਰਮੈਨ
ਜੇ.ਪੀ. ਗਰਚਾ ਨੇ ਆਪਣੀ ਪੂਰੀ ਟੀਮ
ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ
ਇਸ ਤਰ੍ਹਾਂ ਦੇ ਆਯੋਜਨ ਨਾ ਸਿਰਫ਼
ਫੋਟੋਗ੍ਰਾਫੀ ਭਾਈਚਾਰੇ ਨੂੰ
ਇਕਠਾ ਕਰਦੇ ਹਨ, ਸਗੋਂ ਸਮਾਜਿਕ
ਸਰੋਕਾਰਾਂ ਨੂੰ ਵੀ ਮਜ਼ਬੂਤ
ਕਰਦੇ ਹਨ। ਉਨ੍ਹਾਂ ਦੀ
ਦੂਰਦਰਸ਼ੀ ਅਗਵਾਈ ਅਤੇ ਲਗਾਤਾਰ
ਕੋਸ਼ਿਸ਼ਾਂ ਨਾਲ ਐਸੋਸੀਏਸ਼ਨ
ਨਵੀਆਂ ਉਚਾਈਆਂ ਵੱਲ ਅੱਗੇ ਵਧ
ਰਹੀ ਹੈ। ਇਸ ਮੌਕੇ ਤੇ ਸਾਰੇ
ਭਾਗੀਦਾਰਾਂ ਨੇ ਐਸੋਸੀਏਸ਼ਨ ਦੀ
ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਇਸ
ਨੂੰ ਫੋਟੋਗ੍ਰਾਫੀ ਭਾਈਚਾਰੇ ਲਈ
ਪ੍ਰੇਰਣਾਦਾਇਕ ਕਦਮ ਦੱਸਿਆ।