ਵੀ ਆਈ ਪੀ ਐਸਕੋਰਟ ਵਿੱਚ ਤਾਇਨਾਤ ਪੁਲਿਸ ਮੁਲਾਜਮਾਂ ਵੱਲੋ ਜਰਨਲ ਹੁੱਡਾ ਨਾਲ ਕੀਤੀ ਧੱਕੇਸ਼ਾਹੀ ਅਤੀ ਨਿੰਦਣਯੋਗ ਡੀ ਜੀ ਪੀ ਦੋਸੀਆ ਖਿਲਾਫ ਕਰੇ ਸਾਰਥਿਕ ਕਾਰਵਾਈ – ਸੈਨਿਕ ਵਿੰਗ
ਬਰਨਾਲਾ 14 ਨਵੰਬਰ(ਅਸ਼ੋਕਪੁਰੀ) ਜ਼ੀਰਕਪੁਰ ਵਿੱਖੇ ਕੱਲ ਪੰਜਾਬ ਪੁਲਿਸ ਦੇ ਕੁੱਝ ਜਵਾਨਾਂ ਵੱਲੋਂ ਜਿਹੜੇ ਵੀ ਆਈ ਪੀ ਐਸਕੋਰਟ ਵਿੱਚ ਤਾਇਨਾਤ ਸਨ ਨੇ ਜਰਨਲ ਦਪਿੰਦਰ ਸਿੰਘ ਹੁੱਡਾ ਨਾਲ ਜਿਹੜੇ ਆਪਣੀ ਧਰਮਪਤਨੀ ਨਾਲ ਆਪਣੀ ਕਾਰ ਵਿੱਚ ਜਾ ਰਹੇ ਸਨ ਕੀਤੀ ਗਈ ਬਦਤਮੀਜ਼ੀ ਅਤੇ ਜਾਣ ਬੁੱਝ ਕੇ ਉਹਨਾਂ ਦੀ ਗੱਡੀ ਵਿੱਚ ਟੱਕਰ ਮਾਰਨੀ ਬਹੁਤ ਹੀ ਨਿੰਦਣਯੋਗ ਹੈ ਡੀ ਜੀ ਪੀ ਪੰਜਾਬ ਸੰਬਧਤ ਪੁਲਿਸ ਮੁਲਾਜ਼ਮਾਂ ਨੂੰ ਤੁਰੰਤ ਭ੍ਰਭਾਵ ਨਾਲ ਸਸਪੈਂਡ ਕਰਕੇ ਇਨਕੁਆਰੀ ਦਾ ਆਦੇਸ਼ ਜਾਰੀ ਕਰਨ ਅਤੇ ਜੁੰਮੇਵਾਰ ਪੁਲਿਸ ਮੁਲਾਜਮਾਂ ਨੂੰ ਬਣਦੀ ਸਜਾ ਦੇਣ ਇਹ ਮੰਗ ਭਾਜਪਾ ਹਲਕਾ ਇੰਚਾਰਜ ਭਦੌੜ ਅਤੇ ਪੰਜਾਬ ਸੈਨਿਕ ਵਿੰਗ ਦੇ ਸੂਬਾ ਪ੍ਰਧਾਨ ਕੈਪਟਨ ਗੁਰਜਿੰਦਰ ਸਿੰਘ ਸਿੱਧੂ ਨੇ ਇਕ ਪ੍ਰੇਸ ਨੋਟ ਜਾਰੀ ਕਰਦਿਆ ਪ੍ਰਗਟ ਕੀਤੇ ਉਹਨਾਂ ਅਫਸੋਸ ਪ੍ਰਗਟ ਕਰਦਿਆ ਕਿਹਾ ਕਿ ਪੁਲਿਸ ਨੇ ਕਰਨਲ ਬਾਠ ਦੇ ਕੇਸ ਤੋ ਕੋਈ ਸਬਕ ਨਹੀਂ ਸਿੱਖਿਆ ਕਿਵੇਂ ਜੁੰਮੇਵਾਰ ਅਫਸਰਾਂ ਨੂੰ ਮੂੰਹ ਦੀ ਖਾਣੀ ਪਈ ਉਹਨਾਂ ਕਿਹਾ ਕਿ ਇਸ ਹਾਦਸੇ ਵਿੱਚ ਜਰਨਲ ਜਾ ਉਹਨਾਂ ਦੀ ਪਤਨੀ ਦਾ ਜਾਨੀ ਨੁਕਸਾਨ ਭੀ ਹੋ ਸਕਦਾ ਸੀ ਤੇ ਇਕ ਵਾਰ ਫੇਰ ਹਾਲਾਤ ਅਣਸੁਖਾਵੇਂ ਬਣ ਜਾਦੇ ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਉਹ ਡੀ ਜੀ ਪੀ ਨੂੰ ਹਦਾਇਤ ਦੇਣ ਕਿ ਜਿੱਥੇ ਕਿਤੇ ਭੀ ਆਰਮੀ ਦੇ ਅਫਸਰਾਂ ਜਾ ਜਵਾਨਾਂ ਨਾਲ ਵਾਹ ਪਵੇ ਓਥੇ ਪੁਲਿਸ ਨੂੰ ਬਹੁਤ ਸੂਝ ਬੂਝ ਤੋ ਕੰਮ ਲੈਣਾ ਚਾਹੀਦਾ ਏ ਕਿਉਕਿ ਆਰਮੀ ਦੇਸ ਭਗਤਾ ਅਤੇ ਦੇਸ ਦੀ ਰਾਖੀ ਕਰਨ ਵਾਲੀਆ ਦਾ ਸਮੂਹ ਹੈ।ਇਸ ਮੌਕੇ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ ਸੂਬੇਦਾਰ ਸੌਦਾਗਰ ਸਿੰਘ ਹਮੀਦੀ ਸੂਬੇਦਾਰ ਸਵਰਨਜੀਤ ਸਿੰਘ ਭੰਗੂ ਵਾਰੰਟ ਅਫ਼ਸਰ ਸਮਸ਼ੇਰ ਸਿੰਘ ਸੇਖੋਂ ਸੂਬੇਦਾਰ ਧੰਨਾ ਸਿੰਘ ਧੌਲਾ ਵਾਰੰਟ ਅਫ਼ਸਰ ਅਵਤਾਰ ਸਿੰਘ ਸਿੱਧੂ ਵਾਰੰਟ ਅਫ਼ਸਰ ਜਗਦੀਪ ਸਿੰਘ ਉਗੋਕੇ ਹੌਲਦਾਰ ਰੂਪ ਸਿੰਘ ਮਹਿਤਾ ਹੌਲਦਾਰ ਬਸੰਤ ਸਿੰਘ ਉੱਗੋਕੇ ਹੌਲਦਾਰ ਬਲਦੇਵ ਸਿੰਘ ਹਮੀਦੀ ਹੌਲਦਾਰ ਜੰਗੀਰ ਸਿੰਘ ਗੁਰਦੇਵ ਸਿੰਘ ਮੱਕੜ ਆਦਿ ਆਗੂ ਹਾਜਰ ਸਨ।







