“ਵੋਇਸ ਆਫ ਡਾਕਟਰਸ ਸੀਜ਼ਨ 5” ਵਿੱਚ  ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਕੀਤਾ ਯਾਦ 

0
10
“ਵੋਇਸ ਆਫ ਡਾਕਟਰਸ ਸੀਜ਼ਨ 5” ਵਿੱਚ  ਬਾਲੀਵੁੱਡ ਦੇ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਕੀਤਾ ਯਾਦ
ਅੰਮ੍ਰਿਤਸਰ ਦੇ ਮਾਹਿਰ ਡਾਕਟਰਾਂ ਨੇ ਸੁਰੀਲੀ ਅਵਾਜ਼ ਦੇ ਵਿੱਚ ਗਾਏ ਗੀਤਾ ਕੀਤਾ ਦਰਸ਼ਕਾਂ ਨੂੰ ਹੈਰਾਨ
ਅੰਮ੍ਰਿਤਸਰ (ਸਵਿੰਦਰ ਸਿੰਘ ) – ਸੰਗੀਤ ਇੱਕ ਉਹ ਮਾਧਿਅਮ ਹੈ ਜੋ ਹਰ ਇੱਕ ਨੂੰ ਆਪਣਾ ਮੁਰੀਦ ਬਣਾ ਦਿੰਦਾ ਹੈ ਇਹ ਸਿੱਧ ਸਾਬਿਤ ਹੁੰਦਾ ਹੈ ਅੰਮ੍ਰਿਤਸਰ ਦੇ ਉਹਨਾਂ ਡਾਕਟਰਾਂ ਉਤੇ ਜਿੰਨਾ ਨੇ ਆਪਣੇ ਪਵਿੱਤਰ ਪੇਸ਼ੇ ਦੇ ਨਾਲ ਨਾਲ ਸੰਗੀਤ ਨੂੰ ਵੀ ਚੁਣਿਆ ਹੈ ਇਹ ਸਭ ਵੇਖਣ ਨੂੰ ਮਿਲਿਆ ਅੰਮ੍ਰਿਤਸਰ ਦੇ ਵਿਰਸਾ ਵਿਹਾਰ ਦੇ ਮੰਚ ਤੇ ਜਿਥੇ ਅੰਮ੍ਰਿਤਸਰ ਦੇ ਵੱਖ ਵੱਖ ਵਿਭਾਗਾ ਦੇ  ਡਾਕਟਰ ਸਹਿਬਾਨਾ ਵੱਲੋ  “ਵਾਇਸ ਆਫ ਡਾਕਟਰਸ – ਸੀਜ਼ਨ 5” ਵਿੱਚ ਜੋ ਕਿ ਬਾਲੀਵੁੱਡ ਦੇ ਵੈਟਰਨ ਮਰਹੂਮ ਅਦਾਕਾਰ ਧਰਮਿੰਦਰ ਦਿਓਲ ਨੂੰ ਸਮਰਪਿਤ ਇੱਕ ਸੰਗੀਤਮਈ ਸ਼ਾਮ ਵਿੱਚ ਜਿਥੇ ਅੰਮ੍ਰਿਤਸਰ ਦੇ ਡਾਕਟਰਾਂ ਵੱਲੋਂ ਅਦਾਕਾਰ ਧਰਮਿੰਦਰ ਦੇ ਉੱਪਰ ਫ਼ਿਲਮਾਂਏ ਗਏ ਗੀਤ ਗਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ !
ਇਸ ਸੰਗੀਤਮਈ ਸ਼ਾਮ ਦੇ ਵਿੱਚ ਡਾ. ਰਾਕੇਸ਼ ਸ਼ਰਮਾ, ਪ੍ਰਿੰਸੀਪਲ, ਹਿੰਦੂ ਕਾਲਜ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਪ੍ਰਸਿੱਧ ਪੈਂਟਿੰਗ ਕਲਾਕਾਰ ਜਗਜੋਤ ਸਿੰਘ ਰੂਬਲ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪੁੱਜੇ! ਇਸ ਪ੍ਰੋਗਰਾਮ ਦੇ ਵਿੱਚ ਡਾ: ਗੁਰਪ੍ਰੀਤ ਛਾਬੜਾ, ਡਾ: ਹਰਪ੍ਰੀਤ ਸਿੰਘ, ਡਾ: ਅਮਿਤ ਧਵਨ, ਡਾ: ਦਮਨਦੀਪ ਸਿੰਘ,ਰੋਟੀਰੀਅਨ ਅਮਨਦੀਪ ਲੂਥਰਾ, ਡਾ: ਹਰਿਦਿਆ ਪ੍ਰੀਤ ਕੌਰ, ਡਾ: ਸੰਗੀਤਾ ਉੱਪਲ, ਡਾ: ਜੇ.ਐਸ.ਗੁੰਬਰ, ਡਾ: ਮਧੁਰ ਪੋਦਾਰ, ਡਾ: ਅਨੀਸ਼ ਮੈਨੀ, ਰੋਟੀਰੀਅਨ ਪਵਨ ਕਪੂਰ ਅਤੇ ਡਾ: ਨਵਨੀਤ ਸਿੰਘ ਮਿਨਹਾਸ ਨੇ ਹਿੱਸਾ ਲਿਆ। ਇਸ ਮੌਕੇ ਤੇ ਆਏ ਹੋਏ ਮੁੱਖ ਮਹਿਮਾਨਾ ਅਤੇ ਗਾਇਕਾ ਨੂੰ ਸਨਮਾਨਿਤ ਵੀ ਕੀਤਾ ਗਿਆ !

LEAVE A REPLY

Please enter your comment!
Please enter your name here