ਸਤਿ ਸ੍ਰੀ ਅਕਾਲ ਜੀ। ਕਿਰਪਾ ਕਰਕੇ ਕਾਫ਼ਲੇ ਦੇ ਮੈਂਬਰਾਂ ਸੰਬੰਧੀ ਹੋਈ ਚੌਣ ਬਾਰੇ ਲਿਖਤ ਪ੍ਰਵਾਨ ਕਰਨੀ ਜੀ।

0
9
ਸਤਿ ਸ੍ਰੀ ਅਕਾਲ ਜੀ। ਕਿਰਪਾ ਕਰਕੇ ਕਾਫ਼ਲੇ ਦੇ ਮੈਂਬਰਾਂ ਸੰਬੰਧੀ ਹੋਈ ਚੌਣ ਬਾਰੇ ਲਿਖਤ ਪ੍ਰਵਾਨ ਕਰਨੀ ਜੀ।

ਮਾਂ ਬੋਲੀ ਪੰਜਾਬੀ ਲਈ ਕੁਝ ਅਹਿਮ ਕਦਮ

ਮਾਂ ਬੋਲੀ ਪੰਜਾਬੀ ਦੇ ਪ੍ਰਸਾਰ ਲਈ ਕੁਝ ਹੀ ਮਹੀਨਿਆਂ ਤੋਂ ਸ਼ੁਰੂ ਹੋਏ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਨੇ ਦੁਨੀਆ ਭਰ ਵਿੱਚ ਅਤੇ ਸ਼ੌਸ਼ਲ ਮੀਡੀਆ ਤੇ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ। ਪਰ ਮਾਂ ਬੋਲੀ ਪੰਜਾਬੀ ਦੀ ਹੋਰ ਚੜ੍ਹਦੀ ਕਲਾ ਲਈ, ਆਪਣੇ ਅਮੀਰ ਪੰਜਾਬੀ ਵਿਰਸੇ ਤੇ ਸੱਭਿਆਚਾਰ ਲਈ ਕਾਫ਼ਲਾ ਪ੍ਰਧਾਨ ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆ ਵਾਲ ਜੀ ਵਲੋਂ ਕਾਫ਼ਲੇ ਦੇ ਕੁਝ ਖ਼ਾਸ ਮੈਂਬਰ ਸਹਿਬਾਨਾਂ ਨੂੰ ਕੁਝ ਖ਼ਾਸ ਅਹੁਦਿਆਂ ਦੀ ਵੰਡ ਕੀਤੀ ਗਈ ਹੈ ਤਾਂ ਜੋ ਕਾਫ਼ਲੇ ਦਾ ਹਰ ਮੈਂਬਰ ਆਪਣੀ ਅਹਿਮੀਅਤ ਨੂੰ ਸਮਝੇ ਤੇ ਹੋਰ ਵਧੀਆ ਭੂਮਿਕਾ ਨਿਭਾ ਸਕੇ। ਮੀਟਿੰਗ ਵਿੱਚ ਇਕੱਠੇ ਹੋਏ ਸਾਰੇ ਮੈਂਬਰਾਂ ਦਾ ਕਹਿਣਾ ਸੀ ਕਿ ਭਾਵੇਂ ਉਹ ਹੋਰ ਵੱਖ-ਵੱਖ ਸਭਾਵਾਂ ਜਾਂ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ ਜਾਂ ਉਹਨਾਂ ਦੇ ਪ੍ਰੋਗਰਾਮਾਂ ਵਿੱਚ ਵੀ ਸ਼ਮੂਲੀਅਤ ਕਰਦੇ ਹਨ ਪਰ ਜੋ ਸਕੂਨ ਤੇ ਖੁਸ਼ੀ ਉਹਨਾਂ ਨੂੰ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਦੇ ਪ੍ਰੋਗਰਾਮ ਵਿੱਚ ਮਿਲਦੀ ਹੈ ਉਹ ਹੋਰ ਕਿਧਰੇ ਵੀ ਨਹੀਂ ਲੱਭਦੀ। ਇੱਥੇ ਵਰਨਣਯੋਗ ਹੈ ਕਿ ਕਾਫ਼ਲੇ ਵਲੋਂ ਮਹੀਨੇ ਵਿੱਚ ਪਹਿਲੇ ਤੇ ਤੀਸਰੇ ਐਤਵਾਰ ਨੂੰ ਤਕਰੀਬਨ ਡੇਢ ਘੰਟੇ ਦਾ ਲਾਈਵ ਪ੍ਰੋਗਰਾਮ ਕੀਤਾ ਜਾਂਦਾ ਹੈ।  ਚਾਰ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਜਿਹਨਾਂ ਵਿੱਚ ਹਰ ਪ੍ਰੋਗਰਾਮ ਲਈ ਮੰਚ ਸੰਚਾਲਨ ਪਹਿਲਾਂ ਤੋਂ ਹੀ ਇਹਨਾਂ ਮੈਂਬਰਾਂ ਨੂੰ ਦਿੱਤਾ ਗਿਆ ਸੀ।
‘ਕਵੀ ਦਰਬਾਰ’ ਮੰਚ ਸੰਚਾਲਕ ਮੁਖਤਾਰ ਸਿੰਘ ਚੰਦੀ, ਪੰਜਾਬ।
‘ਕਹਾਣੀ ਦਰਬਾਰ’ ਮੰਚ ਸੰਚਾਲਕ ਸਰਬਜੀਤ ਸਿੰਘ ਜਰਮਨੀ।
‘ਵਿਸ਼ੇਸ਼ ਮੁਲਾਕਾਤ’ ਮੰਚ ਸੰਚਾਲਕ ਮੋਤੀ ਸ਼ਾਇਰ ਪੰਜਾਬ।
‘ਕਿਤਾਬ ਗੋਸ਼ਟੀ’ ਮੰਚ ਸੰਚਾਲਕ ਕਰਮਜੀਤ ਕੌਰ ਰਾਣਾ, ਇਟਲੀ।

ਨਵੇਂ ਚੁਣੇ ਗਏ ਅਹੁਦੇਦਾਰਾਂ ਵਿੱਚ  ਪ੍ਰਸਿੱਧ ਗ਼ਜ਼ਲਗੋ ਗੁਰਚਰਨ ਸਿੰਘ ਜੋਗੀ ਜੀ ਸਰਪ੍ਰਸਤ, ਪ੍ਰਸਿੱਧ ਨਾਵਲਕਾਰ ਬਿੰਦਰ ਕੋਲੀਆਂ ਵਾਲ ਜੀ ਪ੍ਰਧਾਨ, ਪ੍ਰਸਿੱਧ ਪੇਸ਼ਕਾਰ ਮੁਖਤਾਰ ਸਿੰਘ ਚੰਦੀ ਜੀ ਜਨਰਲ ਸਕੱਤਰ, ਲੇਖਿਕਾ ਸਰਬਜੀਤ ਸਿੰਘ ਜਰਮਨੀ ਨੂੰ ਪ੍ਰੈਸ ਸਕੱਤਰ,
ਪ੍ਰਸਿੱਧ ਕਵੀਸ਼ਰ ਜਸਵਿੰਦਰ ਸਿੰਘ ਢਿੱਲੋਂ ਜੀ ਸੀਨੀਅਰ ਮੀਤ ਪ੍ਰਧਾਨ , ਪ੍ਰਿੰਸੀਪਲ ਹਰਸ਼ਰਨ ਕੌਰ ਜੀ ਕਨੇਡਾ ਮੀਤ ਪ੍ਰਧਾਨ ਅਤੇ ਮੀਡੀਆ ਕੋਆਰਡੀਨੇਟਰ, ਵਿਰਸੇ ਦਾ ਵਾਰਸ ਗੁਰਮੀਤ ਸਿੰਘ ਮੱਲ੍ਹੀ ਜੀ ਇਟਲੀ ਮੁੱਖ ਸਲਾਹਕਾਰ, ਪ੍ਰਸਿੱਧ ਕਵੀਸ਼ਰ ਤੇ ਗ਼ਜ਼ਲਗੋ ਪਰਵਿੰਦਰ ਸਿੰਘ ਹੇਅਰ  ਜੀ ਸਲਾਹਕਾਰ, ਪ੍ਰਿੰਸੀਪਲ ਲਖਬੀਰ ਸਿੰਘ ਜੀ ਪੰਜਾਬ ਸਹਾਇਕ ਸਕੱਤਰ, ਕਵਿੱਤਰੀ ਭੈਣ ਪੋਲੀ ਬਰਾੜ ਜੀ ਅਮਰੀਕਾ ਤਾਲਮੇਲ ਸਕੱਤਰ, ਗਾਇਕ ਮੰਗਤ ਖਾਨ ਜੀ ਪਟਿਆਲਾ ਆਰਗੇਨਾਈਜਰ ਆਦਿ ਅਹੁਦਿਆਂ ਤੇ ਚੁਣੇ ਗਏ ਹਨ। ਭਾਵੇਂ ਕਿ ਹਾਜ਼ਰ ਸਾਰੇ ਮੈਂਬਰਾਂ ਦਾ ਕਹਿਣਾ ਸੀ ਕਿ ਉਹ ਬਿਨਾਂ ਅਹੁਦੇ ਤੋਂ ਵੀ ‘ਕੌਮਾਂਤਰੀ ਪੰਜਾਬੀ ਕਾਫ਼ਲਾ, ਇਟਲੀ’ ਲਈ ਹਰ ਵਕਤ ਹਾਜ਼ਰ ਹਨ ਪਰ ਕਾਫ਼ਲਾ ਪ੍ਰਧਾਨ ਬਿੰਦਰ ਕੋਲੀਆ ਵਾਲ ਜੀ ਦਾ ਕਹਿਣਾ ਸੀ ਕਿ ਉਹ ਚਾਹੁੰਦੇ ਹਨ ਸਾਰੇ ਮੈਂਬਰ ਆਪਣੀ ਜ਼ਿੰਮੇਵਾਰੀ ਸਮਝਣ ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਸਭਾਵਾਂ ਨਾਲ ਮਿਲ ਕੇ ਮਾਂ ਬੋਲੀ ਪੰਜਾਬੀ ਤੇ ਪੰਜਾਬੀ ਸਾਹਿਤ ਲਈ ਨੇਕ ਕਾਰਜ ਕੀਤੇ ਜਾ ਸਕਣ।

ਸਰਬਜੀਤ ਸਿੰਘ ਜਰਮਨੀ
Tirthsingh3@yahoo.com

LEAVE A REPLY

Please enter your comment!
Please enter your name here