ਸਰਕਾਰੀ ਪ੍ਰਾਇਮਰੀ ਸਕੂਲ ਭਨੋਹੜ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

0
15

ਸਰਕਾਰੀ ਪ੍ਰਾਇਮਰੀ ਸਕੂਲ ਭਨੋਹੜ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ

ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਹਿੱਤ ਜਿਲਾ ਸਿੱਖਿਆ ਅਫਸਰ ਮੈਡਮ ਡਿੰਪਲ ਮਦਾਨ ਦੇ ਹੁਕਮਾਂ ਦੀ ਤਾਮੀਲ ਕਰਦਿਆਂ ਸਰਕਾਰੀ ਪ੍ਰਾਇਮਰੀ ਸਕੂਲ ਭਨੋਹੜ ਵਿਖੇ ਹੈਡ ਟੀਚਰ ਮੈਡਮ ਸਵਿੰਦਰ ਕੌਰ ਦੀ ਦੇਖ ਰੇਖ ਹੇਠ ਮੈਗਾ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ।
ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ਤੇ ਆਯੋਜਿਤ ਕੀਤੀ ਗਈ ਇਸ ਮੀਟਿੰਗ ਵਿੱਚ ਮਾਪਿਆਂ ਨੇ ਆਪਣੇ ਵਿਦਿਆਰਥੀਆਂ ਦੀਆਂ ਵਿਦਿਅਕ ਅਤੇ ਸਹਿਯੋਗੀ ਗਤੀਵਿਧੀਆਂ ਸਬੰਧੀ ਮੀਟਿੰਗ ਵਿੱਚ ਵਿਸ਼ੇਸ਼ ਰੁਚੀ ਦਿਖਾਈ।
ਇਸ ਮੀਟਿੰਗ ਵਿੱਚ ਹਾਜ਼ਰ ਹੋਏ ਮਾਪਿਆਂ ਦੀ ਵਰਕਸ਼ਾਪ ਦਾ ਆਯੋਜਨ ਮਾ.ਹਰਵਿੰਦਰ ਸਿੰਘ ਨੇ ਕੀਤਾ ਅਤੇ ਉਹਨਾਂ ਨੂੰ ਸਕੂਲ ਦੇ ਵਿਦਿਆਰਥੀਆਂ ਦੀਆਂ ਵੱਖ ਵੱਖ ਕਿਰਿਆਵਾਂ ਵਿੱਚ ਜਿਲਾ, ਬਲਾਕ ਤੇ ਸਕੂਲ ਪੱਧਰੀ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਮਾਪਿਆਂ ਨੂੰ ਆਪਣੇ ਬੱਚਿਆਂ ਦੇ ਮਾਨਸਿਕ, ਬੌਧਿਕ ਤੇ ਵਿਦਿਅਕ ਵਿਕਾਸ ਹਿਤ ਦੇਖ ਭਾਲ, ਪਿਆਰ ਭਾਵਨਾਵਾਂ, ਸਿੱਖਿਆ ਆਦਤਾਂ ਅਤੇ ਸੋਚ ਵਿੱਚ ਮਾਰਗ ਦਰਸ਼ਨ ਅਤੇ ਭਵਿੱਖ ਦੇ ਰਾਹਾਂ ਸਬੰਧੀ ਯੋਗ ਅਗਵਾਈ ਕਰਨ ਸਬੰਧੀ ਮਾਪਿਆਂ ਦੀ ਭੂਮਿਕਾ ਦੀ ਚੈਕ ਲਿਸਟ ਬਾਰੇ ਵੀ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਕਰਮਜੀਤ ਕੌਰ, ਮੈਂਬਰ ਹਰਪ੍ਰੀਤ ਸਿੰਘ ਅਨਵਰ ਹੁਸੈਨ ਅਮਨਦੀਪ ਕੌਰ , ਮਾ. ਸੁਖਵੰਤ ਸਿੰਘ ਮੈਡਮ ਗੁਰਵਿੰਦਰ ਕੌਰ , ਮੈਡਮ ਪ੍ਰਦੀਪ ਕੌਰ , ਮੈਡਮ ਸੁਮਨ ਬਾਲਾ ਤੋਂ ਇਲਾਵਾ ਮਾਪੇ ਅਤੇ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here