ਸ਼੍ਰੀ ਗੁਰੂ ਰਾਮਦਾਸ ਸੰਗੀਤ ਅਕਦਮੀ ਪਿੰਡ ਉੱਦੋਕੇ ਵੱਲੋਂ ਸ਼੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਸਜਾਏ ਜਾਣਗੇ ਧਾਰਮਿਕ ਦੀਵਾਨ
ਰਈਆ, 18 ਅਕਤੂਬਰ (ਲੱਖਾ ਸਿੰਘ ਅਜ਼ਾਦ)- ਸਥਾਨਕ ਕਸਬੇ ਦੇ ਨਜ਼ਦੀਕੀ ਪਿੰਡ ਉੱਦੋਕੇ ਵਿਖੇ ਸਥਿਤ ਸ਼੍ਰੀ ਗੁਰੂ ਰਾਮਦਾਸ ਸੰਗੀਤ ਅਕਾਦਮੀ ਦੇ ਸੇਵਾਦਾਰ ਭਾਈ ਰਾਮ ਸਿੰਘ ਜੀ ਨੇ ਜਾਣਕਾਰੀ ਸਾਂਝੀ ਕੀਤੀ ਕਿ ਮਿਤੀ 20 ਅਕਤੂਬਰ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕਸਰ ਸਾਹਿਬ ਪਿੰਡ ਉੱਦੋਕੇ ਵਿਖੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਦਿਹਾੜਾ ਅਕਾਦਮੀ ਦੇ ਸਮੁੱਚੇ ਸੇਵਾਦਾਰਾਂ ਵੱਲੋਂ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ ਜਿਸ ਤਹਿਤ ਦੁਪਹਿਰ 1 ਤੋਂ ਸ਼ਾਮ 5 ਵਜੇ ਤੱਕ ਧਾਰਮਿਕ ਦੀਵਾਨ ਸਜਾਏ ਜਾਣਗੇ। ਉਕਤ ਸਮਾਗਮ ਦੌਰਾਨ ਬਾਬਾ ਕਵਲਜੀਤ ਸਿੰਘ ਜੀ ਸੇਵਾਦਾਰ ਗੁਰਦੁਆਰਾ ਨਾਗੀਆਣਾ ਸਾਹਿਬ ਉੱਦੋਕੇ, ਕੀਰਤਨੀ ਜਥਾ ਭਾਈ ਗੁਰਵਿੰਦਰ ਸਿੰਘ ਕਲਕੱਤੇ ਵਾਲੇ, ਭਾਈ ਪ੍ਰਭਜੋਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਨਾਗੀਆਣਾ ਸਾਹਿਬ ਉੱਦੋਕੇ, ਭਾਈ ਸ਼ਮਸ਼ੇਰ ਸਿੰਘ ਅੰਮ੍ਰਿਤਸਰ ਵਾਲੇ, ਭਾਈ ਰਛਪਾਲ ਸਿੰਘ ਉਸਤਾਦ ਜੀ, ਰਾਗੀ ਭਾਈ ਸਹਿਜਬੀਰ ਸਿੰਘ ਜੀ ਉਦੋਕੇ, ਗਿਆਨੀ ਮਹਿਤਾਬ ਸਿੰਘ (ਕਥਾਵਾਚਕ ) ਤਰਨਾ ਦਲ,ਭਾਈ ਹਰਮਨਪ੍ਰੀਤ ਸਿੰਘ ਗੁਰਦੁਆਰਾ ਬੁਲੰਦਪੁਰ ਸਾਹਿਬ ਵਾਲੇ,ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਉਦੋਕੇ ਅਤੇ ਸ਼੍ਰੀ ਗੁਰੂ ਰਾਮਦਾਸ ਸੰਗੀਤ ਅਕਾਦਮੀ ਉੱਦੋਕੇ ਦੇ ਸਿੱਖਿਆਰਥੀ ਬੱਚੇ ਸੰਗਤ ਨੂੰ ਕੀਰਤਨ, ਕਥਾ ਵਿਚਾਰਾਂ ਨਾਲ ਨਿਹਾਲ ਕਰਨਗੇ ਅਤੇ ਸਾਹਿਬ ਸ਼੍ਰੀ ਗੁਰੂ ਰਾਮਦਾਸ ਜੀ ਦੇ ਜੀਵਨ ਇਤਿਹਾਸ ਨਾਲ ਜੋੜਨਗੇ। ਇਹ ਵੀ ਦੱਸਣਯੋਗ ਹੈ ਕਿ ਸ਼੍ਰੀ ਗੁਰੂ ਰਾਮਦਾਸ ਸੰਗੀਤ ਅਕਾਦਮੀ ਪਿੰਡ ਉੱਦੋਕੇ ਪਿਛਲੇ ਲੰਮੇ ਸਮੇਂ ਤੋਂ ਸਿੱਖੀ ਪ੍ਰਚਾਰ ਵਿੱਚ ਲੱਗੀ ਹੋਈ ਹੈ ਤੇ ਜਿੱਥੇ ਕੀਰਤਨ ਗੁਰਬਾਣੀ ਸੰਥਿਆ ਨਾਲ ਬੱਚਿਆਂ ਨੂੰ ਜੋੜਨ ਦਾ ਉਪਰਲਾ ਕੀਤਾ ਜਾ ਰਿਹਾ, ਉਥੇ ਲੋੜਵੰਦ ਪਰਿਵਾਰਾਂ ਦੀਆਂ ਬੱਚੀਆਂ ਦੇ ਅਨੰਦ ਕਾਰਜ ਦੀ ਸੇਵਾ, ਸਕੂਲ-ਕਾਲਜਾਂ ਦੀਆਂ ਫੀਸਾਂ, ਗ੍ਰੰਥੀ ਸਿੰਘਾਂ ਦੇ ਪਰਿਵਾਰਾਂ ਦੀ ਸੇਵਾ ਵੀ ਨਿਭਾਈ ਜਾ ਰਹੀ ਹੈ। ਇਸ ਸਮਾਗਮ ਤਹਿਤ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।