ਸ਼੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੂੰ ਬੀ.ਐੱਨ.ਓ. ਸ਼੍ਰੀਮਤੀ ਮੀਨਾ ਨਾਰੰਗ ਨੇ ਕੀਤਾ ਸਨਮਾਨਿਤ

0
18

ਸ਼੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੂੰ ਬੀ.ਐੱਨ.ਓ. ਸ਼੍ਰੀਮਤੀ ਮੀਨਾ ਨਾਰੰਗ ਨੇ ਕੀਤਾ ਸਨਮਾਨਿਤ

ਪਟਿਆਲਾ , 11 ਦਸੰਬਰ 2025

 

ਰਾਣੀ ਲਕਸ਼ਮੀ ਬਾਈ ਆਤਮ ਰੱਖਿਆ ਸਿਖਲਾਈ ਤਹਿਤ ਬਲਾਕ ਪਟਿਆਲਾ-ਦਾ ਬਲਾਕ ਪੱਧਰੀ ਕਰਾਟੇ ਟੂਰਨਾਮੈਂਟ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ਼੍ਰੀ ਸੰਜੀਵ ਸ਼ਰਮਾ ਜੀ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ.) ਪਟਿਆਲਾ ਸ਼੍ਰੀ ਰਵਿੰਦਰਪਾਲ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼੍ਰੀਮਤੀ ਮੀਨਾ ਨਾਰੰਗ (ਬੀ.ਐੱਨ.ਓ.ਪਟਿਆਲਾ-2) ਦੀ ਅਗਵਾਈ ਵਿੱਚ ਹਿੰਦੂ ਪਬਲਿਕ ਸਕੂਲ ਪਟਿਆਲਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਬਲਾਕ ਪਟਿਆਲਾ-ਦੇ ਵੱਖ-ਵੱਖ ਸਕੂਲਾਂ ਦੀਆਂ ਖਿਡਾਰਣਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ ਕਰਵਾਉਣ ਵਿੱਚ ਸ਼੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂਪਟਿਆਲਾ) ਨੇ ਵਿਸ਼ੇਸ਼ ਭੂਮਿਕਾ ਨਿਭਾਈ। ਸ਼੍ਰੀਮਤੀ ਮਮਤਾ ਰਾਣੀ ਜੀ ਵੱਲੋਂ ਇਸ ਟੂਰਨਾਮੈਂਟ ਦੌਰਾਨ ਦਿੱਤੀਆਂ ਗਈਆਂ ਵੱਡਮੁਲੀਆਂ ਸੇਵਾਵਾਂ ਲਈ ਸ਼੍ਰੀਮਤੀ ਮੀਨਾ ਨਾਰੰਗ (ਬੀ.ਐੱਨ.ਓ.ਪਟਿਆਲਾ-2) ਨੇ ਉਹਨਾਂ ਨੂੰ ਸਨਮਾਨ ਚਿੰਨ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਸ਼੍ਰੀਮਤੀ ਮਮਤਾ ਰਾਣੀ ਜੀ ਨੇ ਸ਼੍ਰੀਮਤੀ ਮੀਨਾ ਨਾਰੰਗ ਜੀ ਦਾ ਇਹ ਸਨਮਾਨ ਦੇਣ ਲਈ ਧੰਨਵਾਦ ਕੀਤਾ। ਇਸ ਮੌਕੇ ਤੇ ਸ਼੍ਰੀ ਲਲਿਤ ਸਿੰਗਲਾਸ਼੍ਰੀਮਤੀ ਯਾਦਵਿੰਦਰ ਕੌਰਸ਼੍ਰੀਮਤੀ ਰੁਪਿੰਦਰ ਕੌਰਸ਼੍ਰੀਮਤੀ ਕਿਰਨਜੀਤ ਕੌਰਸ਼੍ਰੀ ਰਜੇਸ਼ ਕੁਮਾਰਸ਼੍ਰੀ ਸ਼ੰਕਰ ਸਿੰਘ ਨੇਗੀ ਸ਼੍ਰੀ ਬਲਕਾਰ ਸਿੰਘਸ਼੍ਰੀ ਅੰਕੁਸ਼ ਮਿੱਤਲ ਅਤੇ ਹੋਰ ਅਧਿਆਪਕ ਮੋਜੂਦ ਸਨ।

LEAVE A REPLY

Please enter your comment!
Please enter your name here