ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੱਤਰ ਭੇਜ ਕੇ ਗਿਆਨੀ ਗੜਗੱਜ ਦੇ ਪ੍ਰੋ. ਦਰਸ਼ਨ ਸਿੰਘ ਨਾਲ ਸੰਬੰਧਾਂ ਦੀ ਨਿਰਪੱਖ ਜਾਂਚ ਦੀ
ਕੀਤੀ ਅਪੀਲ ।
ਪ੍ਰੋ. ਦਰਸ਼ਨ ਸਿੰਘ ਦਾ ਸਾਥ ਦੇਣ ਵਾਲੇ ਗਿਆਨੀ ਕੁਲਦੀਪ ਸਿੰਘਗੜਗੱਜ ਨੂੰ ਅਹੁਦੇ ’ਤੇ ਬਣੇ ਰਹਿਣ ਦਾ ਹੱਕ ਨਹੀਂ: ਪ੍ਰੋ.
ਸਰਚਾਂਦ ਸਿੰਘ ਖਿਆਲਾ।
**ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕਰਨ ਲਈ ਗਿਆਨੀ ਕੁਲਦੀਪ ਸਿੰਘ ਗੜਗੱਜ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ**
ਅੰਮ੍ਰਿਤਸਰ, 11 ਅਗਸਤ 2025
ਸਿੱਖ ਚਿੰਤਕ ਪ੍ਰੋ. ਸਰਚਾਂਦ ਸਿੰਘ
ਖਿਆਲਾ ਨੇ ਸ਼੍ਰੋਮਣੀ ਗੁਰਦੁਆਰਾ
ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ.
ਹਰਜਿੰਦਰ ਸਿੰਘ ਧਾਮੀ ਨੂੰ ਇੱਕ
ਪੱਤਰ ਲਿਖ ਕੇ ਗਿਆਨੀ ਕੁਲਦੀਪ
ਸਿੰਘ ਗੜਗੱਜ ‘ਤੇ ਰਾਗੀ ਪ੍ਰੋ.
ਦਰਸ਼ਨ ਸਿੰਘ ਨਾਲ ਖੁੱਲ੍ਹ ਕੇ
ਸਹਿਯੋਗ ਕਰਦਿਆਂ ਸ੍ਰੀ ਅਕਾਲ
ਤਖ਼ਤ ਸਾਹਿਬ ਵੱਲੋਂ ਜਾਰੀ
ਆਦੇਸ਼ਾਂ ਦੀ ਉਲੰਘਣਾ ਕਰਨ ਦੇ
ਮਾਮਲੇ ਨੂੰ ਗੰਭੀਰ ਧਾਰਮਿਕ
ਮਾਮਲੇ ’ਤੇ ਪੰਥਕ ਪਰੰਪਰਾਵਾਂ
ਅਨੁਸਾਰ ਨਿਰਪੱਖਤਾ ਨਾਲ ਜਾਂਚ
ਕਰਨ ਅਤੇ ਦੋਸ਼ੀ ਪਾਏ ਜਾਣ ‘ਤੇ
ਸਖ਼ਤ ਕਾਰਵਾਈ ਕਰਨ ਦੀ ਅਪੀਲ
ਕੀਤੀ ਹੈ।
ਉਨ੍ਹਾਂ ਕਿਹਾ ਕਿ
ਪ੍ਰੋ. ਦਰਸ਼ਨ ਸਿੰਘ ਦਾ ਸਾਥ ਦੇਣ
ਦੇ ਮਾਮਲੇ ’ਚ ਗਿਆਨੀ ਕੁਲਦੀਪ
ਸਿੰਘ ਗੜਗੱਜ ਆਪਣੀ ਸਥਿਤੀ ਸਪਸ਼ਟ
ਕਰੇ। ਮਾਮਲਾ ਝੂਠ ਨਹੀਂ ਹੈ ਤਾਂ
ਉਨ੍ਹਾਂ ਨੂੰ ਅਹੁਦੇ ’ਤੇ ਬਣੇ
ਰਹਿਣ ਦਾ ਨੈਤਿਕ ਹੱਕ ਨਹੀਂ ਹੈ।
ਪ੍ਰੋ. ਸਰਚਾਂਦ ਸਿੰਘ ਖਿਆਲਾ ਜੋ
ਕਿ ਪੰਜਾਬ ਭਾਜਪਾ ਦੇ ਬੁਲਾਰੇ ਵੀ
ਹਨ ਨੇ ਕਿਹਾ ਕਿ ਪੰਥ ਚੋਂ ਛੇਕੇ
ਹੋਏ ਰਾਗੀ ਪ੍ਰੋ. ਦਰਸ਼ਨ ਸਿੰਘ
ਨੂੰ ਸਮਾਗਮ ਵਿੱਚ ਸੱਦਾ ਦੇ ਕੇ
ਹੁਕਮਨਾਮੇ ਦੀ ਉਲੰਘਣਾ ਦੇ ਦੋਸ਼
ਵਿੱਚ ਜਿਵੇਂ ਜੰਮੂ ਨਾਲ
ਸੰਬੰਧਿਤ ਦੋ ਗੁਰਦੁਆਰਾ
ਕਮੇਟੀਆਂ ਦੇ ਆਗੂਆਂ ਨੂੰ ਸ੍ਰੀ
ਅਕਾਲ ਤਖ਼ਤ ਸਾਹਿਬ ਵੱਲੋਂ 6 ਅਗਸਤ
ਨੂੰ ’ਤਨਖ਼ਾਹ’ ਲਗਾਈ ਗਈ , ਉਸੇ
ਤਰਜ਼ ’ਤੇ ਗਿਆਨੀ ਕੁਲਦੀਪ ਸਿੰਘ
ਗੜਗੱਜ ਵੱਲੋਂ ਪ੍ਰੋ. ਦਰਸ਼ਨ
ਸਿੰਘ ਰਾਗੀ ਨਾਲ ਖੁੱਲ੍ਹਾ
ਸਹਿਯੋਗ ਕਰਦਿਆਂ ਗੁਰੂ ਸਿਧਾਂਤ,
ਸਿੱਖ ਇਤਿਹਾਸ, ਮਰਿਆਦਾ ਅਤੇ
ਪੰਥਕ ਪਰੰਪਰਾਵਾਂ ਵਿਰੁੱਧ ਉਸ
ਵੱਲੋਂ ਕੀਤੇ ਗਈ ਗੁਮਰਾਹਕੁਨ
ਪ੍ਰਚਾਰ ਨੂੰ ਸਹਿਯੋਗ ਦੇ ਕੇ
ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਹੁਕਮਾਂ ਦੀ ਕੀਤੀ ਗਈ ਉਲੰਘਣਾ ਦੇ
ਮਾਮਲੇ ਦੀ ਗੰਭੀਰਤਾ ਨੂੰ
ਸਮਝਦਿਆਂ ਉਸ ਬਾਰੇ ਨਿਰਪੱਖ
ਜਾਂਚ ਕਰਾਉਣ ਦੀ ਲੋੜ ਹੈ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ
13 ਜਨਵਰੀ 2010 ਨੂੰ ਜੰਡਿਆਲਾ ਗੁਰੂ
ਵਿਖੇ ਸਮਾਗਮ ਵਿੱਚ ਗਿਆਨੀ
ਕੁਲਦੀਪ ਸਿੰਘ ਗੜਗੱਜ ਵੱਲੋਂ
ਐਲਾਨ ਕੀਤਾ ਗਿਆ ਕਿ “ਅੱਗੇ ਵੀ
ਪ੍ਰੋ. ਦਰਸ਼ਨ ਸਿੰਘ ਦੇ ਕੀਰਤਨ
ਪ੍ਰੋਗਰਾਮ ਕਰਵਾਏ ਜਾਣਗੇ” ਅਤੇ
ਸਮੁੱਚੀ ਕੌਮ ਨੂੰ ਦਸਮ ਗ੍ਰੰਥ ਦਾ
ਵਿਰੋਧ ਕਰਨ ਦੀ ਵੀ ਅਪੀਲ ਕੀਤੀ
ਗਈ। ਇਸ ਬਾਰੇ ਖ਼ਬਰ 14 ਜਨਵਰੀ 2010
ਨੂੰ (ਸਪੋਕਸਮੈਨ?) ਪ੍ਰਕਾਸ਼ਿਤ
ਹੋਈ। ਇਸ ਤੋਂ ਪਹਿਲਾਂ 7 ਜਨਵਰੀ 2010
ਨੂੰ ਪਿੰਡ ਧਾਰੜ ਵਿਖੇ ਸਮਾਗਮ ਲਈ
ਗਿਆਨੀ ਕੁਲਦੀਪ ਸਿੰਘ ਗੜਗੱਜ
ਅਤੇ ਸਾਥੀਆਂ ਵੱਲੋਂ ਪਿੰਡ ਦਾ
ਦੌਰਾ ਕਰਦਿਆਂ ਲੋਕਾਂ ਨੂੰ
ਉਤਸ਼ਾਹਿਤ ਕੀਤਾ ਅਤੇ 12 ਜਨਵਰੀ 2010
ਨੂੰ ਕਰਵਾਏ ਜਾ ਰਹੇ ਧਾਰਮਿਕ
ਸਮਾਗਮ ਵਿੱਚ ਪ੍ਰੋ. ਦਰਸ਼ਨ ਸਿੰਘ
ਦੀ ਸ਼ਮੂਲੀਅਤ ਦੇ ਮੱਦੇ ਨਜ਼ਰ
ਜ਼ੋਰਦਾਰ ਤਿਆਰੀਆਂ ਕੀਤੀਆਂ
ਗਈਆਂ, ਜੋ ਕਿ ਸ੍ਰੀ ਅਕਾਲ ਤਖ਼ਤ
ਸਾਹਿਬ ਦੇ ਸਪਸ਼ਟ ਹੁਕਮਾਂ ਦੀ
ਉਲੰਘਣਾ ਸੀ। ਕਿਉਂਕਿ 8 ਜਨਵਰੀ 2007
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ
ਵੱਲੋਂ ਪ੍ਰੋ. ਦਰਸ਼ਨ ਸਿੰਘ
ਵੱਲੋਂ ਕੀਤੇ ਜਾ ਰਹੇ
ਗੁਮਰਾਹਕੁਨ ਪ੍ਰਚਾਰ ਤੋਂ ਸਿੱਖ
ਸੰਗਤ ਸੁਚੇਤ ਰਹਿਣ ਪ੍ਰਤੀ ਆਦੇਸ਼
ਜਾਰੀ ਕੀਤਾ ਗਿਆ । ਇਸੇ ਤਰਾਂ 17
ਨਵੰਬਰ 2009 ਨੂੰ ਪ੍ਰੋ. ਦਰਸ਼ਨ ਸਿੰਘ
ਵੱਲੋਂ ਅਮਰੀਕਾ ਵਿੱਚ ਗੁਰਦੁਆਰਾ
ਸਾਹਿਬ ਰੋਚੈਸਟਰ, ਨਿਊਯਾਰਕ
ਵਿਖੇ ਕੀਰਤਨ ਦੌਰਾਨ ਗੁਰੂ
ਦਸਮੇਸ਼ ਪਿਤਾ ਸ੍ਰੀ ਗੁਰੂ
ਗੋਬਿੰਦ ਸਿੰਘ ਜੀ ਸਬੰਧੀ ਘਟੀਆ
ਟਿੱਪਣੀਆਂ ਕਰਨ ’ਤੇ, ਪੰਜ ਸਿੰਘ
ਸਾਹਿਬਾਨ ਵੱਲੋਂ ਪ੍ਰੋ. ਦਰਸ਼ਨ
ਸਿੰਘ ਨੂੰ ਸਪਸ਼ਟੀਕਰਨ ਦੇਣ ਲਈ
ਬੁਲਾਇਆ ਗਿਆ ਅਤੇ ਉਸ ’ਤੇ ਕਿਸੇ
ਵੀ ਧਾਰਮਿਕ ਸਟੇਜ ’ਤੇ
ਕਥਾ-ਕੀਰਤਨ ਕਰਨ ਜਾਂ ਬੋਲਣ ’ਤੇ
ਪੂਰੀ ’ਪਾਬੰਦੀ’ ਲਗਾ ਦਿੱਤੀ
ਗਈ। ਇਸੇ ਮਾਮਲੇ ’ਚ 5 ਦਸੰਬਰ 2009
ਨੂੰ ਸ੍ਰੀ ਅਕਾਲ ਤਖ਼ਤ ਸਾਹਿਬ
ਤਲਬ ਕੀਤੇ ਜਾਣ ਦੇ ਬਾਵਜੂਦ ਪੇਸ਼
ਨਾ ਹੋਣ ’ਤੇ ਉਹਨਾਂ ਨੂੰ
’ਤਨਖ਼ਾਹੀਆ’ ਕਰਾਰ ਦਿੱਤਾ ਗਿਆ।
ਉਪਰੰਤ 7 ਜਨਵਰੀ ਅਤੇ ਫਿਰ 29 ਜਨਵਰੀ
2010 ਨੂੰ ਦੂਜੀ ਵਾਰ ਬੁਲਾਉਣ ’ਤੇ
ਵੀ ਪੰਜ ਸਿੰਘ ਸਾਹਿਬਾਨ ਦੇ
ਸਨਮੁਖ ਪੇਸ਼ ਨਾ ਹੋਣ ਕਰਕੇ, ਪੰਜ
ਸਿੰਘ ਸਾਹਿਬਾਨ ਵੱਲੋਂ ਦੀਰਘ
ਵਿਚਾਰਾਂ ਉਪਰੰਤ ਪ੍ਰੋ. ਦਰਸ਼ਨ
ਸਿੰਘ ਰਾਗੀ ਨੂੰ ਗੁਰੂ ਨਿੰਦਕ
ਅਤੇ ਗੁਰੂ ਪੰਥ ’ਤੋਂ ਆਕੀ ਹੋਣ
ਕਰਕੇ ਪੰਥਚੋਂ ’ਛੇਕ’ ਦਿੱਤਾ
ਗਿਆ ਅਤੇ ਸੰਗਤ ਨੂੰ ਉਸ ਨਾਲ ਕਿਸੇ
ਤਰ੍ਹਾਂ ਦਾ ਸਹਿਯੋਗ ਨਾ ਕਰਨ ਦਾ
ਹੁਕਮ ਜਾਰੀ ਕੀਤਾ ਗਿਆ।
ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ
ਉਪਰੋਕਤ ਹਵਾਲਿਆਂ ਤੇ ਸਬੂਤਾਂ
ਤੋਂ ਸਪਸ਼ਟ ਹੈ ਕਿ ਗਿਆਨੀ
ਕੁਲਦੀਪ ਸਿੰਘ ਗੜਗੱਜ ਨੇ 2010
ਵਿੱਚ, ਉਸ ਸਮੇਂ ਜਦੋਂ ਪ੍ਰੋ.
ਦਰਸ਼ਨ ਸਿੰਘ ਤਨਖ਼ਾਹੀਆ ਕਰਾਰ
ਦਿੱਤਾ ਜਾ ਚੁੱਕਾ ਸੀ, ਖੁੱਲ੍ਹਾ
ਸਹਿਯੋਗ ਕੀਤਾ। ਇਹ ਸਿਰਫ਼ ਸ੍ਰੀ
ਅਕਾਲ ਤਖ਼ਤ ਸਾਹਿਬ ਤੋਂ ਜਾਰੀ
ਆਦੇਸ਼ ਦੀ ਉਲੰਘਣਾ ਹੀ ਨਹੀਂ,
ਸਗੋਂ ਗੰਭੀਰ ਧਾਰਮਿਕ ਅਪਰਾਧ
ਹੈ। ਇਸ ਲਈ ਗਿਆਨੀ ਕੁਲਦੀਪ ਸਿੰਘ
ਗੜਗੱਜ ਨੂੰ ਤਖ਼ਤ ਸ੍ਰੀ
ਕੇਸਗੜ੍ਹ ਸਾਹਿਬ ਦੇ ਜਥੇਦਾਰ
ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ
ਕਾਰਜਕਾਰੀ ਜਥੇਦਾਰ ਦੇ
ਅਹੁਦਿਆਂ’ਤੇ ਬਣਾਈ ਰੱਖਣ ਦੀ
ਕੋਈ ਤੁਕ ਨਹੀਂ ਬਣਦੀ ਲਿਹਾਜ਼ਾ
ਉਨ੍ਹਾਂ ਨੂੰ ਤੁਰੰਤ ਹਟਾਇਆ
ਜਾਵੇ। ਉਨ੍ਹਾਂ ਵੱਲੋਂ ਸ੍ਰੀ
ਅਕਾਲ ਤਖ਼ਤ ਸਾਹਿਬ ਦੇ ਹੁਕਮਾਂ
ਦੀ ਕੀਤੀ ਉਲੰਘਣਾ ਦੀ ਨਿਰਪੱਖ
ਜਾਂਚ ਕੀਤੀ ਜਾਵੇ। ਜਾਂਚ
ਰਿਪੋਰਟ ਅਤੇ ਸਚਾਈ ਸੰਗਤਾਂ ਦੇ
ਸਾਹਮਣੇ ਪ੍ਰਗਟ ਕੀਤੀ ਜਾਵੇ।
ਜੇਕਰ ਦੋਸ਼ ਸਾਬਤ ਹੁੰਦੇ ਹਨ, ਤਾਂ
ਪੰਥਕ ਰਵਾਇਤਾਂ ਅਨੁਸਾਰ ਕਾਰਵਾਈ
ਕੀਤੀ ਜਾਵੇ।