ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਸਿਟਰਾਰ ,ਵਾਇਸ ਚਾਸਲਰ ਅਤੇ ਹੋਰਨਾ ਨੂੰ 24 ਮਾਰਚ ਲਈ ਪੇਸ਼ ਹੋਣ ਲਈ ਕੀਤਾ ਨੋਟਿਸ ਜਾਰੀ ।

0
12
ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਨੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਸਿਟਰਾਰ ,ਵਾਇਸ ਚਾਸਲਰ ਅਤੇ ਹੋਰਨਾ ਨੂੰ 24 ਮਾਰਚ ਲਈ ਪੇਸ਼ ਹੋਣ ਲਈ ਕੀਤਾ ਨੋਟਿਸ ਜਾਰੀ ।
ਯੂਨੀਵਰਸਿਟੀ ਨੂੰ ਵਿਦਿਆਰਥੀ ਦਾ ਅਕੈਡਮਿਕ ਰਿਕਾਰਡ ਨਸ਼ਟ ਕਰਨ ਤੇ ਲਗਾਈ ਰੋਕ / ਸਟੇਅ ।
ਬਿਆਸ 22 ਮਾਰਚ ( ਸੰਦੀਪ ਸਹਿਗਲ ) ਮਿਸ ਰਮਨਦੀਪ ਕੌਰ ਸਿਵਲ ਜੱਜ ਬਾਬਾ ਬਕਾਲਾ ਵੱਲੋ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਰਜਿਸਟਰਾਰ , ਵਾਇਸ ਚਾਂਸਲਰ , ਪ੍ਰੋਫੈਸਰ ਮੀਨੂੰ ਵਰਮਾ ਅਤੇ ਪ੍ਰੋਫੈਸਰ ਅਰਵਿੰਦਕਾ ਚੋਧਰੀ ਅਤੇ ਹੋਰਨਾ ਨੂੰ 24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਹੁਕਮ ਜਾਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਅੱਜ ਬਾਬਾ ਬਕਾਲਾ ਸਾਹਿਬ ਵਿੱਖੇ ਆਯੋਜਤ ਪ੍ਰੈਸ ਕਾਨਫਰੰਸ ਦੌਰਾਨ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਲਾਅ ਵਿਭਾਗ ਵਿੱਚ ਪੜਦੇ ਇੱਕ ਵਿਦਿਆਰਥੀ ਅਮਰਵੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਲਾਅ ਵਿਭਾਗ ਦੇ ਕੁਝ ਪ੍ਰੋਫੈਸਰਾ ਪ੍ਰੋਫੈਸਰ ਮੀਨੂੰ ਵਰਮਾ , ਪ੍ਰੋਫੈਸਰ ਅਰਵਿੰਦਕਾ ਚੋਧਰੀ ,ਪ੍ਰੋਫੈਸਰ ਪੁਸ਼ਪਾ ਦੇਵੀ ,ਕਲਰਕ ਰਜਿੰਦਰ ਸਿੰਘ ਵਗੈਰਾ ਵੱਲੋ ਜਾਣਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਨੂੰ ਜਾਣਬੁੱਝ ਕੇ ਪੇਪਰਾ ਵਿੱਚ ਪੂਰੇ ਨੰਬਰ ਨਹੀ ਦਿੱਤੇ ਜਾ ਰਹੇ ਸਨ ।ਜਦ ਉਸ ਨੇ ਪੇਪਰਾ ਦੀ ਦੁਬਾਰਾ ਰੀਵੈਲੂਏਸ਼ਨ ਪਾਈ ਤਾ ਉਸ ਦੇ ਕਈ ਪੇਪਰਾ ਵਿੱਚ 19 ਤੋ ਲੈ ਕੇ 34 ਨੰਬਰਾ ਤੱਕ ਵੱਧ ਜਾਦੇ ਰਹੇ ।ਜਿਸ ਕਾਰਨ ਵਿਦਿਆਰਥੀ ਨੂੰ ਬਹੁਤ ਹੀ ਮਾਨਸਿਕ ਪ੍ਰੇਸ਼ਾਨੀ ਹੋਈ । ਇਹ ਮਾਮਲਾ ਕਈ ਵਾਰ ਯੂਨੀਵਰਸਿਟੀ ਦੇ ਵਾਇਸ ਚਾਸ਼ਲਰ ਅਤੇ ਹੋਰ ਅਧਿਕਾਰੀਆ ਦੇ ਧਿਆਨ ਵਿੱਚ ਲਿਆਦਾ ਗਿਆ ਤਾ ਪ੍ਰੋਫੈਸਰ ਮੀਨੂੰ ਵਰਮਾ ਨੇ ਉਸ ਨੂੰ ਬੁਲਾ ਕੇ ਉਸ ਨਾਲ ਵਾਇਦਾ ਕੀਤਾ ਕਿ ਉਸ ਨਾਲ ਅਜਿਹਾ ਦੁਬਾਰਾ ਨਹੀ ਹੋਵੇਗਾ ਪਰ ਉਕਤ ਪ੍ਰੋਫੈਸਰਾ ਅਤੇ ਇੰਨ੍ਹਾ ਦੇ ਕੁਝ ਸਾਥੀਆ ਨੇ ਹੋਰ ਨਜਾਇਜ ਤੰਗ ਪ੍ਰੇਸ਼ਾਨ ਕਰਨਾ ਸੁਰੂ ਕਰ ਦਿੱਤਾ ਅਤੇ  ਜਾਣਬੁੱਝ ਕੇ ਉਸ ਦਾ ਨਤੀਜਾ ਯੂਨੀਵਰਸਿਟੀ ਦੇ ਵੈਬਸਾਈਡ ਤੇ ਅੱਪਲੋਡ ਨਹੀ ਕੀਤਾ ਜਾਦਾ ਸੀ ।ਅਮਰਵੀਰ ਸਿੰਘ ਨੇ ਦੱਸਿਆ ਕਿ ਨਵੰਬਰ 2024 ਵਿੱਚ ਚੱਲਦੇ ਪੇਪਰਾ ਦੌਰਾਨ ਪ੍ਰੋਫੈਸਰ ਬਿਮਲਦੀਪ ਸਿੰਘ ਨੇ ਇੱਕ ਸਿੱਖ ਵਿਦਿਆਰਥੀ ਦੀ ਦਸਤਾਰ ਲਾਹੁਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸ ਸਿੱਖ ਨੌਜਵਾਨ ਨੇ ਵਿਰੋਧ ਕੀਤਾ ਤਾ ਇਹ ਪ੍ਰੋਫੈਸਰ ਚੱਲਦੇ ਪੇਪਰ ਦੌਰਾਨ ਕਹਿਣ ਲੱਗ ਪਿਆ ਕਿ ਮੈ ਸਾਰਿਆ ਦੀ ਪੱਗਾ ਲਾਹੁਣੀਆ ਹਨ ਤਾ ਮੈ ਵੀ ਇਸ ਗੱਲ ਦਾ ਵਿਰੋਧ ਕੀਤਾ ।ਜਿਸ ਤੇ ਉਕਤ ਪ੍ਰੋਫੈਸਰ ਭੜਕ ਗਿਆ ਅਤੇ ਉਸ ਨੇ ਯੂਨੀਵਰਸਿਟੀ ਵਿੱਚ ਪੁਲਿਸ ਬੁਲਾ ਲਈ ।ਇਹ ਮਾਮਲਾ ਅਕਾਲ ਤਖਤ ਤੱਕ ਪਹੁੰਚ ਗਿਆ ਅਤੇ ਜਥੇਦਾਰ ਵੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਵਿੱਚ ਪਹੁੰਚ ਗਏ । ਜਿੱਥੇ ਉਕਤ ਪ੍ਰੋਫੈਸਰ ਨੇ ਪੁਲਿਸ ਅਤੇ ਜਥੇਦਾਰਾ ਦੀ ਹਾਜਰੀ ਵਿੱਚ ਆਪਣੀ ਗਲਤੀ ਮੰਨੀ ਅਤੇ ਮਾਮਲਾ ਉੱਥੇ ਹੀ ਸ਼ਾਤ ਹੋ ਗਿਆ ।ਇਸੇ ਰੰਜਸਬਾਜੀ ਕਾਰਨ ਉਕਤ ਪ੍ਰੋਫੈਸਰਾ ਨੇ ਆਪਸੀ ਮਿਲੀਭੁਗਤ ਕਰਕੇ ਉਸ ਦਾ ਨਤੀਜਾ ਸਮੇ ਸਿਰ ਘੋਸ਼ਿਤ ਨਹੀ ਕੀਤਾ ਅਤੇ ਉਸ ਨੂੰ 5ਵੇ ਸਮੈਸਟਰ ਵਿੱਚ ਪਰਮੋਟ ਨਹੀ ਕਰ ਰਹੇ ਸਨ ਜਦ ਕਿ ਦੂਜੇ ਸਾਰੇ ਵਿਦਿਆਰਥੀਆ ਨੂੰ 5ਵੇ ਸਮੈਸਟਰ ਵਿੱਚ ਪਰਮੋਟ ਕਰ ਦਿੱਤਾ ਗਿਆ ।ਮੈ ਆਪਣੇ ਪਰੀਵਾਰਿਕ ਮੈਬਰਾ ਅਤੇ ਪਿੰਡ ਬਿਆਸ ਦੇ ਸਰਪੰਚ ਨੂੰ ਨਾਲ ਲੈ ਕੇ ਪ੍ਰੋਫੈਸਰ ਮੀਨੂੰ ਵਰਮਾ ਅਤੇ ਹੋਰ ਉੱਚ ਅਧਿਕਾਰੀਆ ਨੂੰ ਮਿਲਿਆ ।ਜਿਸ ਤੋ ਬਾਅਦ ਲਾਅ ਵਿਭਾਗ ਨੇ ਮੈਨੂੰ ਵੀ ੫ਵੇ ਸਮੈਸਟਰ ਵਿੱਚ ਪ੍ਰਮੋਟ ਕਰ ਦਿੱਤਾ ਅਤੇ ਮੇਰੇ ਕੋਲੋ 55335 ਰੁਪੈ ਫੀਸ ਵੀ ਜਮਾ ਕਰਵਾ ਲਈ ਪਰ ਮੈਨੂੰ 5ਵੇ ਸਮੈਸਟਰ ਦੇ ਪੇਪਰ ਦੇਣ ਲਈ ਰੋਲ ਨੰਬਰ ਜਾਰੀ ਨਹੀ ਕੀਤਾ ਜਾ ਰਿਹਾ ਸੀ ।ਜਿਸ ਸਬੰਧੀ ਮੈ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ ਵਿੱਚ ਰਿਟ ਦਾਇਰ ਕੀਤਾ ਅਤੇ ਆਪਣੀਆ ਉਤਰ ਪਰਚੀਆ ਅਤੇ ਹੋਰ ਵੇਰਵਿਆ ਦਾ ਰਿਕਾਰਡ ਲੈਣ ਲਈ ਸੂਚਨਾ ਦੇ ਅਧਿਕਾਰੀ ਕਾਨੂੰਨ ਤਹਿਤ ਪਰ ਯੂਨੀਵਰਸਿਟੀ ਵੱਲੋ ਮੈਨੂੰ ਮੇਰਾ ਰਿਕਾਰਡ ਜਾਣਬੁੱਝ ਕੇ ਨਹੀ ਦਿੱਤਾ ।ਜਿਸ ਸਬੰਧੀ ਮੇਰੀ ਅਪੀਲ ਸੂਚਨਾ ਕਮਿਸ਼ਨਰ ਪੰਜਾਬ ਕੋਲ ਮਿਤੀ 9 ਜੂਨ 2026 ਨੂੰ ਸੁਣਵਾਈ ਅਧੀਨ ਹੈ ਅਤੇ ਮੇਰੇ ਵੱਲੋ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਰੀਵਿਓ ਪਟੀਸ਼ਨ ਆਰ.ਏ.ਸੀ ਡਬਲਯੂ 103 ਆਫ 2026 ਵਿੱਚ ਵੀ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨੂੰ ਮਿਤੀ 17-4-2026  ਨੂੰ ਪੇਸ਼ ਹੋਣ ਲਈ ਨੋਟਿਸ਼ ਹੋਇਆ ਹੈ ।ਅਮਰਵੀਰ ਸਿੰਘ ਨੇ ਹੋਰ ਦੱਸਿਆ ਕਿ ਜਦ ਉਸ ਨੂੰ ਪਤਾ ਲੱਗਾ ਕਿ ਉਕਤ ਪ੍ਰੋਫੈਸਰ ਆਪਸੀ ਮਿਲੀਭੁਗਤ ਨਾਲ ਉਸ ਦਾ ਅਕੈਡਮਿਕ ਰਿਕਾਰਡ ਅਤੇ ਜੋ ਰਿਕਾਰਡ ਉਸ ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਯੂਨੀਵਰਸਿਟੀ ਤੋ ਮੰਗਿਆ ਸੀ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੇ ਤਾ ਉਸ ਨੇ ਮਾਣਯੋਗ ਸਿਵਲ ਕੋਰਟ ਬਾਬਾ ਬਕਾਲਾ ਸਾਹਿਬ ਵਿੱਚ ਮਨਡੈਟਰੀ ਇੰਨਜੈਕਸ਼ਨ ਅਤੇ ਸਟੇਅ ਦੀ ਅਰਜੀ ਦਾਇਰ ਕੀਤੀ ।ਜਿਸ ਤੇ ਗੋਰ ਕਰਦਿਆ ਮਾਣਯੋਗ ਮਿਸ ਰਮਨਦੀਪ ਕੌਰ ਸਿਵਲ ਜੱਜ ਬਾਬਾ ਬਕਾਲਾ ਸਾਹਿਬ ਨੇ ਯੂਨੀਵਰਸਿਟੀ ਦੇ ਵਾਇਸ ਚਾਸਚਰ ,ਰਜਿਸਟਰਾਰ, ਪ੍ਰੋਫੇਸਰ ਮੀਨੂੰ ਵਰਮਾ , ਪ੍ਰੋਫੇਸਰ ਅਰਵਿੰਦਕਾ ਚੋਧਰੀ ਅਤੇ ਹੋਰਨਾ ਨੂੰ ਮਿਤੀ 24 ਮਾਰਚ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤੇ ਹਨ ਅਤੇ ਯੂਨੀਵਰਸਿਟੀ ਨੂੰ ਉਸ ਦਾ ਅਕੈਡਮਿਕ ਰਿਕਾਰਡ ਨਸ਼ਟ ਕਰਨ ਤੋ ਰੋਕ ਦਿੱਤਾ ਹੈ ।

LEAVE A REPLY

Please enter your comment!
Please enter your name here