ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਨੂੰ ਵੱਖ ਵੱਖ ਸਖਸ਼ੀਅਤਾਂ ਵਲੋਂ ਸ਼ਰਧਾਂਜਲੀ
ਪਟਿਆਲਾ 20 ਨਵੰਬਰ 2024
ਸੂਬੇਦਾਰ ਬਾਪੂ ਕਰਤਾਰ ਸਿੰਘ ਧਾਲੀਵਾਲ ਮਾਨਵਤਾ ਦੇ ਪੁੰਜ ਸਨ ਜਿਨ੍ਹਾਂ ਨੇ ਰੱਖੜਾ ਧਾਲੀਵਾਲ ਪਰਿਵਾਰ ਨੂੰ ਮਾਨਵਤਾ ਦੀ ਸੇਵਾ   ਵੱਲ ਤੋਰਿਆ ਹੈ ਜਿੱਥੇ ਸੰਸਾਰ ਭਰ ਵਿੱਚ ਵਪਾਰਕ ਖੇਤਰ ਵਿੱਚ ਇਸ ਪਰਿਵਾਰ ਨੇ ਆਪਣੀ ਨਵੇਕਲੀ ਪਹਿਚਾਨ ਬਣਾਈ ਉੱਥੇ ਹੀ ਸਮਾਜ ਸੇਵਾ ਦੇ ਖੇਤਰ ਵਿੱਚ ਜੁੜ ਕੇ ਉਹਨਾਂ ਨੇ ਸਮਾਜਿਕ ਕਲਿਆਣਕਾਰੀ ਕੰਮਾਂ ਨੂੰ ਵੀ ਜਾਰੀ ਰੱਖਿਆ ਹੋਇਆ ਹੈ। ਇਸੇ ਸੇਵਾ ਕਰਕੇ ਜਦੋਂ ਰੱਖੜਾ ਪਰਿਵਾਰ ਦੀ ਕਿਤੇ ਗੱਲ ਚੱਲਦੀ ਹੈ ਤਾਂ ਸ਼ਹੀਦ ਸੂਬੇਦਾਰ ਬਾਪੂ ਕਰਤਾਰ ਸਿੰਘ ਨੂੰ ਲੋਕ ਯਾਦ ਕਰਦੇ ਹਨ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੂਬੇਦਾਰ ਕਰਤਾਰ ਸਿੰਘ ਦੀ ਬਰਸੀ ਮੌਕੇ ਵੱਖ-ਵੱਖ ਰਾਜਨੀਤਿਕ ਤੇ ਧਾਰਮਿਕ ਤੇ ਸਮਾਜਿਕ ਲੀਡਰਾਂ ਵੱਲੋਂ ਸਟੇਜ ਤੋ ਬੋਲਦਿਆਂ ਕੀਤਾ ਗਿਆ।  ਉਹਨਾਂ ਦੀ ਬਰਸੀ ਪਿੰਡ ਰੱਖੜਾ ਕਰਤਾਰ ਵਿਲਾ ਫਾਰਮ ਹਾਊਸ ਵਿੱਚ ਮਨਾਈ ਗਈ।  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ  ਦੀ ਹਜ਼ੂਰੀ  ਵਿੱਚ ਹਜ਼ਾਰਾਂ ਸੰਗਤਾਂ ਨਮਨਸਤਕ ਹੋਈਆਂ  ਉਹਨਾਂ ਦੀ ਬਰਸੀ ਸਮਾਗਮ ਵਿੱਚ ਪਹੁੰਚੇ ਹੋਏ ਰਾਜਨੀਤਿਕ ਲੀਡਰਾਂ ਵਿੱਚੋਂ ਬੀਬੀ ਜੰਗੀਰ ਕੌਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਜਸਵੀਰ ਸਿੰਘ ਰੋਡੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ   ਤੇ ਹੋਰ ਨਾ ਬੁਲਾਰਿਆਂ ਨੇ ਕਿਹਾ ਕਿ ਜਿੱਥੇ ਬਾਪੂ ਜੀ ਨੇ ਦੇਸ਼ ਦੀ ਸੇਵਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਉੱਥੇ ਹੀ ਆਪਣੇ ਪਰਿਵਾਰ ਨੂੰ ਚੰਗੀ ਤਲੀਮ ਦੇ ਕੇ ਮਾਨਵਤਾ ਦੀ ਸੇਵਾ ਵੱਲ ਵੀ ਤੋਰਿਆ  ਧਾਲੀਵਾਲ ਪਰਿਵਾਰ ਵਿੱਚ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਸਮਾਜਿਕ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ ਅਤੇ  ਜਿੱਥੇ ਵਪਾਰਕ ਖੇਤਰ ਦੇ ਵਿੱਚ ਵੱਡਾ ਨਾਮ ਹੈ ਉੱਥੇ ਹੀ ਸਮਾਜਿਕ ਖੇਤਰ ਵਿੱਚ ਦਾਨ ਪੁੰਨ ਕਰਨ ਤੇ ਸਮਾਜਿਕ ਕਾਰਜਾਂ ਵਿੱਚ ਹਮੇਸ਼ਾ ਹੀ ਦਰਿਆ  ਦਿਲੀ  ਵਿਖਾਈ ਹੈ  ਸੁਰਜੀਤ ਸਿੰਘ ਰਖੜਾ ਨੇ ਰਾਜਨੀਤੀ ਖੇਤਰ ਵਿੱਚ ਜਿੱਥੇ ਨਿਮਾਣਾ ਖੱਟਿਆ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਿੱਚ ਵਜ਼ੀਰ ਹੁੰਦੇ ਕਦੀ ਵੀ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਿਆ ਬਲਕਿ ਇੱਕ ਸੇਵਕ ਵਜੋਂ ਪੰਥ ਨੂੰ ਸੇਵਾ ਦਾ ਮੌਕਾ ਦਿੱਤਾ  ਵੱਖ-ਵੱਖ ਲੀਡਰਾਂ ਨੇ ਉਹਨਾਂ ਦੇ ਪਰਿਵਾਰ ਵੱਲੋਂ ਨਿਭਾਈਆਂ ਗਈਆਂ ਸਮਾਜ ਸੇਵੀ ਖੇਤਰ ਦੀਆਂ ਗਤੀਵਿਧੀਆਂ ਦਾ ਜ਼ਿਕਰ ਕੀਤਾ ਉੱਥੇ ਕੀ ਬਾਪੂ ਕਰਤਾਰ ਸਿੰਘ ਧਾਲੀਵਾਲ ਦੀ ਮਿਸਾਲ ਦੇ ਕੇ ਪਰਿਵਾਰਾਂ ਨੂੰ ਉਹਨਾਂ ਤੋਂ ਸੇਧ ਲੈਣ ਲਈ ਵੀ ਪ੍ਰੇਰਿਆ  ਅਖੀਰ ਵਿੱਚ ਸੁਰਜੀਤ ਸਿੰਘ ਰੱਖੜਾ ਨੇ ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਬਰਸੀ ਸਮਾਗਮ ਵਿੱਚ ਬਿਆਸ  ਦੇ ਮੁਖੀ ਬਾਬਾ ਗੁਰਿੰਦਰ ਸਿੰਘ, ਹਜ਼ੂਰ ਜਸਦੀਪ ਸਿੰਘ ਗਿੱਲ,  ਸੁਖਦੇਵ ਸਿੰਘ ਢੀਂਡਸਾ ਢੀਡਸਾ, ਬੀਬੀ ਜੰਗੀਰ ਕੌਰ,  ਹਰਿੰਦਰ ਪਾਲ ਸਿੰਘ ਹੈਰੀਮਾਨ, ਛੋਟੇਪੁਰ, ਸਿਕੰਦਰ ਸਿੰਘ ਮਲੂਕਾ, ਐਸਐਸ ਬੋਰਡ ਦੇ ਸਾਬਕਾ ਚੇਅਰਮੈਨ ਸੰਤਾ ਸਿੰਘ ਉਮੇਦਪੁਰੀ, ਸਤਵਿੰਦਰ ਸਿੰਘ ਟੌਹੜਾ, ਸਾਬਕਾ ਐਮਐਲਏ ਹਰਿੰਦਰ ਪਾਲ ਸਿੰਘ ਚੰਦੂ,  ਜਸਪਾਲ ਸਿੰਘ ਬਿੱਟੂ,  ਐਮਸੀ  ਜੋਗਿੰਦਰ ਸਿੰਘ ਕਾਕੜਾ ਹਰਦੀਪ ਸਿੰਘ ਸਾਬਕਾ ਐਮਸੀ,  ਸੁਰਜੀਤ ਸਿੰਘ ਅਬਲੋਵਾਲ, ਰਣਧੀਰ ਸਿੰਘ ਰੱਖੜਾ, ਮਨਜਿੰਦਰ ਸਿੰਘ ਰਾਣਾ ਸੇਖੋਂ, ਅਸ਼ੋਕ ਮੋਦਗਿੱਲ, ਇੰਦਰਜੀਤ ਸਿੰਘ ਰੱਖੜਾ,ਸਰਪੰਚ ਗੋਸ਼ਾ, ਜਗਜੀਤ ਸਿੰਘ ਸੋਨੀ, ਬੂਟਾ ਸਿੰਘ ਕਿਸਾਨ ਯੂਨੀਅਨ, ਮਨਜਿੰਦਰ ਸਿੰਘ ਗੱਜੂਮਾਜਰਾ, ਡਿੰਪੀ ਬਾਂਸਲ ਅਤੇ ਮਨਜੀਤ ਸਿੰਘ ਭੋਲਾ ਆਦਿ ਸਮੇਤ ਵੱਡੀ ਗਿਣਤੀ ਇਲਾਕੇ ਭਰ ਤੋਂ ਲੋਕ ਪੁੱਜੇ ਹੋਏ ਸਨ। ਇਸ ਮੌਕੇ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੇ ਕਈ ਵੱਡੇ ਅਧਿਕਾਰੀਆਂ ਨੇ ਵੀ ਇਸ ਬਰਸੀ ਵਿੱਚ ਆਪਣੀ ਹਾਜ਼ਰੀ ਲਵਾਈ।
         
                



