ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ‘ਜੀਵਨ ਜਾਚ ਅਤੇ ਨੈਤਿਕ ਸਿੱਖਿਆ’ ਵਿਸ਼ੇ ਉੱਤੇ ਵਿਸ਼ੇਸ਼ ਸੈਮੀਨਾਰ ਆਯੋਜਿਤ

0
6
ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ‘ਜੀਵਨ ਜਾਚ ਅਤੇ ਨੈਤਿਕ ਸਿੱਖਿਆ’ ਵਿਸ਼ੇ ਉੱਤੇ ਵਿਸ਼ੇਸ਼ ਸੈਮੀਨਾਰ ਆਯੋਜਿਤ
ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਧੀਨ ਚੱਲ ਰਹੀ ਸੰਸਥਾ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ  ਪ੍ਰੋ(ਡਾ.) ਕਰਮਜੀਤ ਸਿੰਘ ਜੀ ਤੇ ਡੀਨ ਕਾਲਜਸ ਪ੍ਰੋ(ਡਾ.) ਸਰੋਜ ਅਰੋੜਾ ਜੀ ਦੇ ਦਿਸ਼ਾਂ ਨਿਰਦੇਸ਼ਾਂ  ਤਹਿਤ  ਕਾਲਜ ਇੰਚਾਰਜ ਡਾ. (ਲੈਫ.) ਹਰਸਿਮਰਨ ਕੌਰ ਦੀ ਯੋਗ ਅਗਵਾਈ ਹੇਠ ਭਾਸ਼ਾ ਮੰਚ ਅਤੇ ਧਾਰਮਿਕ ਪ੍ਰੀਖਿਆ ਯੂਨਿਟ ਵੱਲੋਂ ਵਿਦਿਆਰਥੀਆਂ ਲਈ “ਜੀਵਨ ਜਾਚ ਅਤੇ ਨੈਤਿਕ ਸਿੱਖਿਆ” ਵਿਸ਼ੇ ਉੱਤੇ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਸਹਿਜ ਪਾਠ ਸੇਵਾ ਦੇ ਡਾਇਰੈਕਟਰ ਸ.ਰਾਜਪਾਲ ਸਿੰਘ ਜੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਸੰਵਾਦ ਕਰਦਿਆਂ ਜੀਵਨ ਵਿੱਚ ਨੈਤਿਕ ਗੁਣਾਂ ਦੀ ਮਹੱਤਤਾ ਅਤੇ ਸੁਚੱਜੇ ਜੀਵਨ ਜਿਊਣ ਦੇ ਤਰੀਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦੀ ਅਸਲੀ ਕਾਮਯਾਬੀ ਨੈਤਿਕ ਮੁੱਲਾਂ ਅਤੇ ਚੰਗੇ ਚਰਿੱਤਰ ਦੀ ਪਾਲਣਾ ਨਾਲ ਹੀ ਸੰਭਵ ਹੈ। ਉਹਨਾਂ ਨੇ ਵਿਦਿਆਰਥੀਆਂ ਨੂੰ ਗੁਰਬਾਣੀ ਨਾਲ ਜੁੜਨ ਲਈ ਵੀ ਪ੍ਰੇਰਿਤ ਕੀਤਾ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸ.ਰਾਜਪਾਲ ਸਿੰਘ ਜੀ  ਵਿੱਚ ਵੱਖ-ਵੱਖ ਦੇਸ਼ਾਂ ਜਿਵੇਂ ਕੈਨੇਡਾ, ਨਿਊਜ਼ੀਲੈਂਡ, ਅਮਰੀਕਾ ਤੇ ਆਸਟਰੇਲੀਆ ਵਿੱਚ ਸਮੇਂ-ਸਮੇਂ ਅਜਿਹੇ ਲੈਕਚਰ ਕਰਦੇ ਰਹਿੰਦੇ ਹਨ।
ਇਸ ਮੌਕੇ ਕਾਲਜ ਇੰਚਾਰਜ ਡਾ. (ਲੈਫ.) ਹਰਸਿਮਰਨ ਕੌਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜਿਹੇ ਸੈਮੀਨਾਰ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਲਾਹੇਵੰਦ ਸਾਬਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਆਪਣੇ ਅੰਦਰ ਝਾਤ ਮਾਰਦਿਆਂ 17 ਆਤਮ ਗੁਣਾਂ ਨੂੰ ਧਾਰਨ ਕਰਨ , ਨੈਤਿਕ ਕਦਰਾਂ-ਕੀਮਤਾਂ ਨੂੰ ਅਪਣਾਉਣ ਅਤੇ ਸਮਾਜ ਦੇ ਜ਼ਿੰਮੇਵਾਰ ਤੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਕਿਹਾ ਕਿ ਅਧਿਆਤਮਿਕਤਾ ਦਾ ਰਾਹ ਮਨੁੱਖ ਨੂੰ ਕਈ ਚੁਨੌਤੀਆਂ ਦੇ ਦਰਪੇਸ਼ ਹੋ ਕੇ  ਨੈਤਿਕਤਾ ਤੇ ਰਾਹ ਉਤੇ ਚਲਣ ਦੀ ਗੱਲ ਵੀ ਦੱਸਦਾ ਹੈ l
    ਸਮਾਗਮ ਦੌਰਾਨ ਮੰਚ ਸੰਚਾਲਨ ਰਾਜਨੀਤੀ ਵਿਭਾਗ ਦੇ ਮਨਦੀਪ ਸਿੰਘ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਅੰਤ ਵਿੱਚ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਕਾਲਜ ਇੰਚਾਰਜ ਡਾ. ਹਰਸਿਮਰਨ ਕਾਲ ਤੇ ਸਟਾਫ ਮੈਂਬਰਾਂ ਵੱਲੋਂ ਆਏ ਹੋਏ ਮੁੱਖ ਮਹਿਮਾਨ ਸ. ਰਾਜਪਾਲ ਸਿੰਘ ਜੀ ਨੂੰ ਸਨਮਾਨਿਤ ਚਿਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਇਸ ਮੌਕੇ ਸਹਿਜ ਪਾਠ ਸੇਵਾ ਨਾਲ ਜੁੜੇ ਮੈਡਮ ਦਵਿੰਦਰ ਕੌਰ  ਵਲੋਂ ਵੀ ਵਿਸ਼ੇਸ਼ ਭੂਮਿਕਾ ਅਦਾ ਕੀਤੀ ਗਈl ਇਸ ਮੌਕੇ ਕਾਲਜ ਦੇ ਸਟਾਫ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here