ਸੰਗਰੂਰ ਜ਼ਿਲ੍ਹੇ ‘ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਮੁਹਿੰਮ ਦਾ ਆਗਾਜ ਆਪ੍ਰੇਸ਼ਨ ਪ੍ਰਹਾਰ-2 ਤਹਿਤ 90 ਥਾਵਾਂ ‘ਤੇ ਛਾਪੇਮਾਰੀ; 41 ਲੋੜੀਂਦੇ ਅਪਰਾਧੀ ਗ੍ਰਿਫਤਾਰ ਪਿਛਲੇ 20 ਦਿਨਾਂ ਵਿੱਚ ਸੰਗਰੂਰ ਪੁਲਿਸ ਨੇ 693 ਛਾਪੇਮਾਰੀਆਂ ਕੀਤੀਆਂ, 1094 ਵਿਰੁੱਧ ਕੀਤੀ ਇਹਤਿਆਤੀ ਕਾਰਵਾਈ ਦੋ ਨਾਮੀ ਗੈਂਗਸਟਰਾਂ ਨੂੰ ਕੀ…
ਸੰਗਰੂਰ ਜ਼ਿਲ੍ਹੇ ‘ਚ ‘ਆਪ੍ਰੇਸ਼ਨ ਪ੍ਰਹਾਰ-2’ ਤਹਿਤ ਵਿਸ਼ੇਸ਼ ਮੁਹਿੰਮ ਦਾ ਆਗਾਜ
ਆਪ੍ਰੇਸ਼ਨ ਪ੍ਰਹਾਰ-2 ਤਹਿਤ 90 ਥਾਵਾਂ ‘ਤੇ ਛਾਪੇਮਾਰੀ; 41 ਲੋੜੀਂਦੇ ਅਪਰਾਧੀ ਗ੍ਰਿਫਤਾਰ
ਪਿਛਲੇ 20 ਦਿਨਾਂ ਵਿੱਚ ਸੰਗਰੂਰ ਪੁਲਿਸ ਨੇ 693 ਛਾਪੇਮਾਰੀਆਂ ਕੀਤੀਆਂ, 1094 ਵਿਰੁੱਧ ਕੀਤੀ ਇਹਤਿਆਤੀ ਕਾਰਵਾਈ
ਦੋ ਨਾਮੀ ਗੈਂਗਸਟਰਾਂ ਨੂੰ ਕੀਤਾ ਗ੍ਰਿਫਤਾਰ; 27 ਭਗੌੜੇ ਵੀ ਲਏ ਹਿਰਾਸਤ ‘ਚ
ਸੰਗਰੂਰ, 9 ਫਰਵਰੀ, 2026: ਐਸ.ਐਸ.ਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਡੀ.ਜੀ.ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਫਿਰੌਤੀਆਂ ਮੰਗਣ ਵਾਲਿਆਂ ਦਾ ਨੈਟਵਰਕ ਤੋੜਨ ਲਈ ਪੰਜਾਬ ਪੁਲਿਸ ਵੱਲੋਂ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਸ ਤਹਿਤ ਮਿਤੀ 20 ਜਨਵਰੀ 2026 ਤੋਂ “ਗੈਂਗਸਟਰਾਂ ਤੇ ਵਾਰ” ਆਪ੍ਰੇਸ਼ਨ ਦੌਰਾਨ ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਕੈਟਾਗਿਰੀ ਬੀ ਦੇ 2 ਨਾਮੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
ਇਸ ਆਪ੍ਰੇਸ਼ਨ ਤਹਿਤ ਜਿਲ੍ਹਾ ਸੰਗਰੂਰ ਅੰਦਰ ਸ੍ਰੀ ਰਾਜੇਸ਼ ਛਿੱਬਰ, ਕਪਤਾਨ ਪੁਲਿਸ (ਸਥਾਨਕ), ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਮੁੱਖ ਅਫਸਰਾਨ ਥਾਣਾ, ਸੀ.ਆਈ.ਏ ਬਹਾਦਰ ਸਿੰਘ ਵਾਲਾ ਅਤੇ ਇੰਚਾਰਜ ਚੌਂਕੀਆਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਕੁੱਲ 693 ਛਾਪੇਮਾਰੀਆਂ ਕਰਕੇ 1993 ਕ੍ਰਿਮੀਨਲ ਪਿਛੋਕੜ ਵਾਲੇ ਵਿਅਕਤੀਆਂ ਪਾਸੋਂ ਪੁੱਛ-ਗਿੱਛ ਕੀਤੀ ਗਈ, ਜਿਨ੍ਹਾਂ ਵਿੱਚੋਂ 1094 ਵਿਅਕਤੀਆਂ ‘ਤੇ ਇਹਤਿਆਤੀ ਕਾਰਵਾਈ ਕੀਤੀ ਗਈ। ਇਸ ਤੋਂ ਇਲਾਵਾ ਵੱਖ-ਵੱਖ ਮੁਕੱਦਮਿਆਂ ਵਿੱਚ ਲੋੜੀਂਦੇ 27 ਪੀ. ਓਜ (ਭਗੌੜੇ) ਨੂੰ ਗ੍ਰਿਫਤਾਰ ਕੀਤਾ ਗਿਆ।
ਇਸੇ ਤਰਾਂ ਮਿਤੀ 1 ਮਾਰਚ 2025 ਤੋਂ ਸ਼ੁਰੂ ਹੋਈ “ਯੁੱਧ ਨਸ਼ਿਆਂ ਵਿਰੁੱਧ ਅਤੇ ਪਿੰਡਾਂ ਦੇ ਪਹਿਰੇਦਾਰ” ਮੁਹਿੰਮ ਤਹਿਤ ਡਰੱਗ ਦੇ ਕੁੱਲ 939 ਮੁਕੱਦਮੇ ਦਰਜ ਕਰਕੇ 1310 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਪਾਸੋਂ 14 ਕਿੱਲੋ 438 ਗ੍ਰਾਮ ਹੈਰੋਇਨ, 05 ਕਿੱਲੋ 12 ਗ੍ਰਾਮ ਅਫੀਮ, 2125 ਕਿੱਲੋ 280 ਗ੍ਰਾਮ ਭੂੱਕੀ ਚੂਰਾ ਪੋਸਤ, 52596 ਨਸ਼ੀਲ਼ੀਆਂ ਗੋਲੀਆਂ, 10 ਕਿੱਲੋ 426 ਗ੍ਰਾਮ ਸੁਲਫਾ/ਗਾਂਜਾ, 444 ਗ੍ਰਾਮ ਚਰਸ, 94 ਨਸ਼ੀਲੇ ਟੀਕੇ, 65 ਕਿੱਲੋ 724 ਗ੍ਰਾਮ ਹਰੇ ਪੌਦੇ ਪੋਸਤ ਅਤੇ 19,37,410/- ਰੁਪਏ ਡਰੱਗ ਮਨੀ ਬ੍ਰਾਮਦ ਕਰਵਾਈ ਗਈ ਹੈ। ਇਸ ਤੋਂ ਇਲਾਵਾ 12 ਨਸ਼ਾ ਤਸਕਰਾਂ ਦੀ 4,39,25,309/- ਰੁਪਏ ਦੀ ਪ੍ਰਾਪਰਟੀ ਜਬਤ ਕਰਵਾਈ ਗਈ ਹੈ। ਪਿੰਡਾਂ ਅਤੇ ਸ਼ਹਿਰਾਂ/ਵਾਰਡਾਂ ਵਿੱਚ ਗਜਟਿਡ ਅਫਸਰਾਨ ਅਤੇ ਮੁੱਖ ਅਫਸਰਾਨ ਥਾਣਾ ਵੱਲੋਂ ਨਸ਼ੇ ਦੀ ਰੋਕਥਾਮ ਸਬੰਧੀ ਪਬਲਿਕ ਨੂੰ ਜਾਗਰੂਕ ਕਰਨ ਲਈ 2017 ਮੀਟਿੰਗਾਂ ਕੀਤੀਆਂ ਗਈਆਂ ਹਨ। ਜਿਲ੍ਹਾ ਪੁਲਿਸ ਸੰਗਰੂਰ ਵੱਲੋਂ ਨਸ਼ੇ ਦੀ ਦਲਦਲ ਵਿੱਚ ਫਸੇ 150 ਵਿਅਕਤੀਆਂ ਨੂੰ ਨਸ਼ਾ ਛਡਾਊ ਕੇਂਦਰਾਂ ਵਿੱਚ ਦਾਖਲ ਕਰਵਾਇਆ ਗਿਆ ਅਤੇ 2056 ਵਿਅਕਤੀਆਂ ਨੂੰ ਦਵਾਈ/ਮੈਡੀਸ਼ਨ ਦਿਵਾਈ ਜਾ ਚੁੱਕੀ ਹੈ। ਸੰਗਰੂਰ ਪ੍ਰਸ਼ਾਸਨ ਵੱਲੋਂ 43 ਨਸ਼ਾ ਤਸਕਰਾਂ ਵੱਲੋਂ ਨਸ਼ੇ ਦਾ ਧੰਦਾ ਕਰਕੇ ਬਣਾਈ ਗਈ ਗੈਰਕਾਨੂੰਨੀ ਪ੍ਰਾਪਰਟੀ ਨੂੰ ਬੁਲਡੋਜਰ ਚਲਾ ਕੇ ਢਾਹ ਦਿੱਤਾ ਗਿਆ।
ਇਸ ਤੋਂ ਇਲਾਵਾ ਸਰਾਬ ਦਾ ਧੰਦਾ ਕਰਨ ਵਾਲਿਆਂ ਖਿਲਾਫ 406 ਮੁਕੱਦਮੇ ਦਰਜ ਕਰਕੇ 427 ਦੋਸੀਆਂ ਨੂੰ ਕਾਬੂ ਕਰਕੇ 6881.375 ਲੀਟਰ ਸਰਾਬ ਠੇਕਾ ਦੇਸੀ, 1120.750 ਲੀਟਰ ਸਰਾਬ ਨਜਾਇਜ, 235.500 ਲੀਟਰ ਸਰਾਬ ਅੰਗਰੇਜੀ, 11260 ਲੀਟਰ ਲਾਹਣ, 04 ਚਾਲੂ ਭੱਠੀਆਂ, 5.750 ਲੀਟਰ ਬੀਅਰ ਅਤੇ 500 ਲੀਟਰ ਸਪਰਿੱਟ ਬ੍ਰਾਮਦ ਕਰਵਾਇਆ ਗਿਆ।
ਆਪ੍ਰੇਸ਼ਨ ਪ੍ਰਹਾਰ-2
ਐਸ.ਐਸ.ਪੀ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਗੈਂਗਸਟਰਾਂ ‘ਤੇ ਵਾਰ ਦੀ ਲੜੀ ਵਿੱਚ ‘ਆਪ੍ਰੇਸ਼ਨ ਪ੍ਰਹਾਰ-2’ ਸਬੰਧੀ ਅਗਲੇ 72 ਘੰਟਿਆਂ ਲਈ ਸਪੈਸ਼ਲ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ ਜਿਲ੍ਹਾ ਸੰਗਰੂਰ ਅੰਦਰ ਅੱਜ ਮਿਤੀ 09 ਫਰਵਰੀ 2026 ਨੂੰ ਸ੍ਰੀ ਰਾਜੇਸ਼ ਛਿੱਬਰ, ਕਪਤਾਨ ਪੁਲਿਸ (ਸਥਾਨਕ), ਸ੍ਰੀ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਅਤੇ ਸ੍ਰੀ ਨਵਰੀਤ ਸਿੰਘ ਵਿਰਕ, ਕਪਤਾਨ ਪੁਲਿਸ (ਪੀ.ਬੀ.ਆਈ) ਸੰਗਰੂਰ ਦੀ ਨਿਗਰਾਨੀ ਹੇਠ ਡੀ.ਐਸ.ਪੀਜ, ਮੁੱਖ ਅਫਸਰਾਨ ਥਾਣਾ, ਇੰਚਾਰਜ ਸੀ.ਆਈ.ਏ ਅਤੇ ਇੰਚਾਰਜ ਚੌਂਕੀਆਂ ਦੀਆਂ ਟੀਮਾਂ ਬਣਾ ਕੇ ਕੁੱਲ 90 ਥਾਵਾਂ ‘ਤੇ ਛਾਪੇਮਾਰੀ ਕੀਤੀ, ਜਿਨ੍ਹਾਂ ਵਿੱਚੋਂ 41 ਲੋੜੀਂਦੇ ਅਪਰਾਧੀ ਗ੍ਰਿਫਤਾਰ ਕੀਤੇ ਗਏ, 25 ਦੋਸ਼ੀਆਂ ‘ਤੇ ਇਹਤਿਆਤੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ, 62 ਲੋੜੀਂਦੇ ਅਪਰਾਧੀਆਂ ਨੂੰ ਵੈਰੀਫਾਈ ਕੀਤਾ ਗਿਆ, 01 ਪੀ.ਓ. ਗ੍ਰਿਫਤਾਰ ਕੀਤਾ ਗਿਆ। ਸਰਚ ਦੌਰਾਨ 10 ਗ੍ਰਾਮ ਹੈਰੋਇਨ, 57 ਨਸ਼ੀਲੀਆਂ ਗੋਲੀਆਂ, 10 ਕਿੱਲੋਗ੍ਰਾਮ ਹਰੇ ਪੌਦੇ ਪੋਸਤ ਅਤੇ ਚੋਰੀਸ਼ੁਦਾ 20 ਕਿੱਲੋ ਤਾਰ ਤਾਂਬਾ ਬ੍ਰਾਮਦ ਕਰਾਇਆ ਗਿਆ।
ਨਾਕਾਬੰਦੀਆਂ ਦੌਰਾਨ ਸ਼ੱਕੀ ਵਿਅਕਤੀਆਂ/ਵਹੀਕਲਾਂ ਨੂੰ ਚੈੱਕ ਕੀਤਾ ਗਿਆ, ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਹੀਕਲ ਚਾਲਕਾਂ ਦੇ 176 ਚਲਾਣ ਕੀਤੇ ਗਏ।







