ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਮਹਿਤਾ ਸੜ੍ਹਕ ’ਤੇ ਲੱਗੇ ਸੈਂਕੜੇ ਵਰ੍ਹੇ ਪੁਰਾਣੇ ਬੋਹੜ ਦੇ ਦਰਖ਼ਤ ਨੂੰ ਬਚਾਇਆ

0
465

ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਮਹਿਤਾ ਸੜ੍ਹਕ ’ਤੇ ਲੱਗੇ ਸੈਂਕੜੇ ਵਰ੍ਹੇ ਪੁਰਾਣੇ ਬੋਹੜ ਦੇ ਦਰਖ਼ਤ ਨੂੰ ਬਚਾਇਆ

ਅੰਮ੍ਰਿਤਸਰ 14 ਮਾਰਚ 2023–

ਲੋਕ ਨਿਰਮਾਣ ਮੰਤਰੀ ਸ: ਹਰਭਜਨ ਸਿੰਘ ਈ.ਟੀ.ਓ. ਨੇ ਅੰਮ੍ਰਿਤਸਰ ਤੋਂ ਸ੍ਰੀ ਹਰਗੋਬਿੰਦਪੁਰ ਸੜ੍ਹਕ ਜੋ ਕਿ ਨਵੀਂ ਬਣ ਰਹੀ ਹੈ ਦੇ ਵਿਚਾਲੇ ਆਉਂਦਾ ਸੈਂਕੜੇ ਸਾਲ ਪੁਰਾਣਾ ਬੋਹੜ ਦਾ ਦਰਖ਼ਤ ਨਾ ਕੱਟ ਕੇ ਉਸਦੇ ਦੋਵੇਂ ਪਾਸਿਆਂ ਤੋਂ ਸੜ੍ਹਕ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਦੱਸਣਯੋਗ ਹੈ ਕਿ ਇਹ ਦਰਖ਼ਤ ਪੁਰਾਣੀ ਸੜ੍ਹਕ ਦੇ ਕੰਡੇ ’ਤੇ ਆਉਂਦਾ ਹੈ, ਪਰ ਹੁਣ ਸੜ੍ਹਕ ਚੌੜੀ ਹੋਣ ਕਾਰਨ ਇਸ ਰੁੱਖ ਨੂੰ ਕੱਟਿਆ ਜਾਣਾ ਸੀ। ਮੰਤਰੀ ਸ: ਹਰਭਜਨ ਸਿੰਘ ਜੋ ਕਿ ਉਕਤ ਹਲਕੇ ਤੋਂ ਵਿਧਾਇਕ ਵੀ ਹਨ ਨੇ ਆਪਣੇ ਰੁਟੀਨ ਦੌਰੇ ਦੌਰਾਨ ਇਸ ਦਰਖ਼ਤ ਨੂੰ ਵੇਖਿਆ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਿਰਾਸਤੀ ਦਰਖ਼ਤ ਨੂੰ ਬਚਾਉਣ ਦੀ ਹਦਾਇਤ ਕੀਤੀ। ਜਿਸ ’ਤੇ ਕਾਰਵਾਈ ਕਰਦੇ ਹੋਏ ਵਿਭਾਗ ਨੇ ਚੌੜੀ ਹੋਣ ਵਾਲੀ ਸੜ੍ਹਕ ਨੂੰ ਦਰਖ਼ਤ ਦੇ ਦੋਵੇਂ ਪਾਸਿਆਂ ਤੋਂ ਬਣਾਉਣ ਦਾ ਫੈਸਲਾ ਲਿਆ। ਇਲਾਕੇ ਦੇ ਲੋਕ ਮੰਤਰੀ ਸਾਹਿਬ ਵਲੋਂ ਕੀਤੀ ਗਏ ਇਨ੍ਹਾਂ ਯਤਨਾਂ ਦੀ ਸਰਾਹਨਾ ਕਰ ਰਹੇ ਹਨ।

LEAVE A REPLY

Please enter your comment!
Please enter your name here