ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਮਨਮੋਹਨ ਸਿੰਘ ਗੁਮਟਾਲਾ ਦੇ ਅਕਾਲ ਚਲਾਣੇ `ਤੇ ਦੁਖ਼ ਦਾ ਪ੍ਰਗਟਾਵਾ

0
447

ਅੰਮ੍ਰਿਤਸਰ 11 ਅਗਸਤ 2022 : ਅੰਮ੍ਰਿਤਸਰ ਵਿਕਾਸ ਮੰਚ ਵਲੋੋਂ ਪਿੰਡ ਗੁਮਟਾਲਾ ਦੇ ਵਸਨੀਕ ਤੇ ਸਿਆਸੀ ਆਗੂ ਸ. ਮਨਮੋਹਨ ਸਿੰਘ ਗੁਮਟਾਲਾ  ਦੇ ਅਕਾਲ ਚਲਾਣੇ `ਤੇ ਡੂੰਘੇ ਦੁਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ।ਪ੍ਰੈਸ ਨੂੰ ਜਾਰੀ ਇਕ ਸਾਂਝੇ ਬਿਆਨ ਵਿਚ ਮੰਚ ਦੇ ਸਰਪ੍ਰਸਤ ਪ੍ਰੋਫ਼ੈਸਰ ਮੋਹਨ ਸਿੰਘ, ਇੰਜ. ਹਰਜਾਪ ਸਿੰਘ ਔਜਲਾ ,ਡਾ. ਚਰਨਜੀਤ ਸਿੰਘ  ਗੁਮਟਾਲਾ,  ਮਨਮੋਹਨ ਸਿੰਘ ਬਰਾੜ, ਪ੍ਰਿਸੀਪਲ ਕੁਲਵੰਤ ਸਿੰਘ ਅਣਖੀ ਤੇ ਇੰਜ. ਦਲਜੀਤ ਸਿੰਘ ਕੋਹਲੀ,ਪ੍ਰਧਾਨ ਹਰਦੀਪ ਸਿੰਘ ਚਾਹਲ , ਸੀਨੀਅਰ ਮੀਤ ਡਾ. ਇੰਦਰਜੀਤ ਸਿੰਘ ਗੋਗੋਆਣੀ ਤੇ ਸੁਰਿੰਦਰਜੀਤ ਸਿੰਘ ਬਿੱਟੂ,ਜਨਰਲ ਸਕੱਤਰ   ਰਾਜਵਿੰਦਰ ਸਿੰਘ ਗਿੱਲ ਤੇ ਸਮੂਹ ਕਾਰਜਕਾਰੀ ਮੈਂਬਰਾਂ ਕਿਹਾ ਸ. ਮਨਮੋਹਨ ਸਿੰਘ ਗੁਮਟਾਲਾ  ਇਕ ਬਹੁਤ ਹੀ ਨੇਕ ਤੇ ਹਲੀਮੀ ਸੁਭਾਅ ਦੇ ਮਾਲਕ ਸਨ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅੰਗਰੇਜੀ ਦੀ ਐਮ ਏ ਕੀਤੀ। ਉਹ ਸਾਰੀ ਉਮਰ ਸਿਆਸਤ ਵਿਚ ਸਰਗਰਮ ਰਹੇ । ਉਹ ਚਾਹੁੰਦੇ ਸਨ ਕਿ ਸਿਆਸਤ ਲੋਕਾਂ ਦੀ ਭਲਾਈ ਲਈ ਕੀਤੀ ਜਾਵੇ।ਉਨ੍ਹਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ , ਫਿਰ ਜਦ ਸ. ਮਨਪ੍ਰੀਤ ਸਿੰਘ ਬਾਦਲ ਨੇ ਪੀਪੀਪੀ ਪਾਰਟੀ ਬਣਾਈ ਤਾਂ ਇਸ ਵਿਚ ਸ਼ਾਮਿਲ ਹੋ ਗਏ  ਤੇ ਉਨ੍ਹਾਂ ਨੂੰ ਅੰਮ੍ਰਿਤਸਰ ਜਿਲੇ ਦਾ ਪ੍ਰਧਾਨ  ਬਣਾਇਆ ਗਿਆ।ਅਜਕਲ ਉਹ ਕਾਂਗਰਸ ਪਾਰਟੀ ਦੇ ਕਾਰਜਕਾਰਨੀ ਕਮੇਟੀ ਦੇ ਮੈਂਬਰ ਸਨ ।ਉਹ ਪਿਛਲੇ ਕੋਈ ਦੋ ਕੁ ਸਾਲ ਤੋਂ ਬੀਮਾਰ ਚਲੇ ਆ ਰਹੇ ਸਨ ।ਉਹ ਆਪਣੇ ਸੁਆਸਾਂ ਦੀ ਜੋ ਪੂੰਜੀ ਲੈ ਕੇ ਆਏ ਸਨ ਉਹ ਖ਼ਤਮ ਕਰਕੇ 6 ਅਗਸਤ ਨੂੰ ਇਸ ਫ਼ਾਨੀ ਸੰਸਾਰ ਤੋਂ ਕੂਚ ਕਰ ਗਏ। ।ਉਹ ਭਾਵੇਂ ਅੱਜ ਸਾਡੇ ਵਿਚ ਨਹੀਂ ਪਰ ਉਨ੍ਹਾਂ ਵੱਲੋਂ ਕੀਤੇ ਕੰਮਾਂ ਲਈ ਉਨ੍ਹਾਂ ਨੂੰ ਹਮੇਸ਼ਾਂ ਯਾਦ ਕੀਤਾ ਜਾਂਦਾ ਰਹੇਗਾ।

LEAVE A REPLY

Please enter your comment!
Please enter your name here