ਅਕਾਲੀ ਦਲ ਵਲੋ ਪੰਜਾਬ ਬਚਾਓ ਯਾਤਰਾ ਦਾ ਬਾਬਾ ਬਕਾਲਾ ਹਲਕੇ ਵਿਚ ਪੁੱਜਣ ਤੇ ਭਰਵਾਂ ਸੁਆਗਤ

0
100
ਬਾਬਾ ਬਕਾਲਾ ਸਾਹਿਬ, 6 ਫਰਵਰੀ ਬਲਰਾਜ ਸਿੰਘ ਰਾਜਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਕਸਬਾ ਖਿਲਚੀਆਂ ਵਿਚ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦਾ ਪੁੱਜਣ ਤੇ ਅਕਾਲੀ ਦਲ ਦੇ ਵਰਕਰਾਂ ਨੇ ਨਿੱਘਾ ਸਵਾਗਤ ਕੀਤਾ ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਬਚਾਓ ਯਾਤਰਾ ਦਾ ਮੁੱਖ ਉਦੇਸ਼ ਪੰਜਾਬ ਨੂੰ ਬਚਾਉਣਾ ਹੈ ਇਸ ਵੇਲੇ ਪੰਜਾਬ ਹਰੇਕ ਪੱਖ ਤੋਂ ਕਮਜ਼ੋਰ ਹੋ ਰਿਹਾ ਹੈ, ਜੇਕਰ ਹੁਣ ਪੰਜਾਬ ਨੂੰ ਨਾ ਬਚਾਇਆ ਗਿਆ ਤਾਂ ਆਉਣ ਵਾਲਾ ਸਮਾਂ ਔਖਾ ਹੋਵੇਗਾ।ਉਨ੍ਹਾਂ ਮੌਜੂਦਾ ਸਰਕਾਰ ਦੇ ਮੁੱਖ ਮੰਤਰੀ ਵਲੋ ਵਾਰ ਵਾਰ ਬੋਲੇ ਜਾ ਰਹੇ ਝੂਠ ਨੂੰ ਜਲਦ ਬੇਨਕਾਬ ਕੀਤਾ ਜਾਵੇਗਾ।ਅੱਜ ਇਹ ਪੰਜਾਬ ਬਚਾਓ ਰੈਲੀ ਵੱਡੀ ਗਿਣਤੀ ਵਿਚ ਸਕੂਟਰ,ਮੋਟਰ ਸਾਈਕਲਾਂ ਅਤੇ ਟਰੈਕਟਰਾਂ ਦੇ ਕਾਫ਼ਲੇ ਨਾਲ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਕਸਬਾ ਖਿਲਚੀਆਂ ਤੋ ਸ਼ੁਰੂ ਹੋ ਕਿ ਪਿੰਡ ਬਾਣੀਆ,ਧੂਲਕਾ, ਝਾੜੂ ਨੰਗਲ ਰੁਮਾਲਾ ਚੱਕ, ਕਾਲਕੇ,ਸੁਧਾਰ ਰਾਜਪੂਤਾਂ, ਵਡਾਲਾ ਕਲਾਂ ਅਤੇ ਖ਼ੁਰਦ ਹੁੰਦੀ ਹੋਈ ਬਾਬਾ ਬਕਾਲਾ ਸਾਹਿਬ ਬੱਸ ਸਟੈਂਡ ਤੇ ਪੁੱਜੀ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲਉਸਮਾ ਖੁੱਲ੍ਹੀ ਗੱਡੀ ਉਪਰ ਬੈਠਕੇ ਪਾਰਟੀ ਵਰਕਰਾਂ ਦੀਆਂ ਸ਼ੁਭ ਇੱਛਾਵਾਂ ਕਬੂਲ ਰਹੇ ਸਨ। ਪਾਰਟੀ ਵਰਕਰਾਂ ਵਿਚ ਭਾਰੀ ਉਤਸ਼ਾਹ ਦੇਖਿਆ ਗਿਆ।

LEAVE A REPLY

Please enter your comment!
Please enter your name here