ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਕੀਤਾ ਯੂ ਜੀ ਸੀ ਨੈਟ ਪਾਸ

0
828

ਤਲਵੰਡੀ ਸਾਬੋ, (ਗੁਰਜੰਟ ਸਿੰਘ ਨਥੇਹਾ) -ਅਕਾਲ ਯੂਨੀਵਰਸਿਟੀ ਦੇ ਕਾਮਰਸ ਵਿਭਾਗ ਦੀਆਂ ਦੋ ਵਿਦਿਆਰਥਣਾਂ ਨੇ ਕੀਤਾ ਯੂ ਜੀ ਸੀ-ਨੈਟ ਪਾਸ ਕੀਤਾ ਹੈ। ਹਰ ਸਾਲ ਜੂਨ ਅਤੇ ਦਸੰਬਰ ਮਹੀਨੇ ਵਿੱਚ ਐਨ ਟੀ ਏ ਦੁਆਰਾ ਯੂਜੀਸੀ ਪ੍ਰੀਖਿਆ ਕਰਵਾਈ ਜਾਂਦੀ ਹੈ। ਦੀਪਾਲੀ ਅਤੇ ਨੀਰੂ (ਐਮ ਏ ਕਾਮਰਸ) ਦੀਆਂ ਵਿਦਿਆਰਥਣਾਂ ਨੇ ਆਪਣੀ ਯੂਜੀਸੀ ਨੈਟ ਨੂੰ ਕਲੀਅਰ ਕੀਤਾ। ਅਕਾਲ ਯੂਨੀਵਰਸਿਟੀ ਆਪਣੇ ਸਾਰੇ ਪੀ ਜੀ ਦੇ ਵਿਦਿਆਰਥੀਆਂ ਨੂੰ ਯੂ ਜੀ ਸੀ ਨੈਟ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਮੁਫਤ ਕੋਚਿੰਗ ਪ੍ਰਦਾਨ ਕਰਦੀ ਹੈ। ਖਾਸ ਤੌਰ ’ਤੇ ਜਿਕਰਯੋਗ ਹੈ ਕਿ ਸ਼੍ਰੀਮਤੀ ਦੀਪਾਲੀ ਨੇ ਆਪਣੇ ਤੀਸਰੇ ਸਮੈਸਟਰ ਵਿਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਯੂ ਜੀ ਸੀ- ਜੇ ਆਰ ਐਫ਼ ਨੂੰ ਪਾਸ ਕੀਤਾ ਹੈ। ਮਾਪੇ ਅਤੇ ਵਿਦਿਆਰਥੀਆਂ ਨੇ ਆਪਣੇ ਵਿਭਾਗ ਦੇ ਸਮਰਪਿਤ ਅਧਿਆਪਕਾਂ ਦੇ ਯਤਨਾਂ ਦੀ ਵੀ ਸ਼ਲਾਘਾ ਕਰਦੇ ਹੋਏ ਬਹੁਤ ਖੁਸ਼ੀ ਜ਼ਾਹਿਰ ਕੀਤੀ। ਪ੍ਰੋਫੈਸਰ ਡਾ. ਗੁਰਮੇਲ ਸਿੰਘ, ਵਾਈਸ ਚਾਂਸਲਰ, ਡਾ. ਜੀ.ਐਸ. ਲਾਂਬਾ (ਡੀਨ ਅਕਾਦਮਿਕ ਮਾਮਲੇ) ਅਤੇ ਡਾ. ਸਵਰਨ ਸਿੰਘ (ਰਜਿਸਟਰਾਰ) ਨੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਉਨ੍ਹਾਂ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਦਿੱਤੀ। ਯੂ ਜੀ ਸੀ ਨੈਟ ਦੇ ਨਤੀਜਿਆਂ ਵਿੱਚ ਵਿਦਿਆਰਥੀਆਂ ਦੀ ਸਫਲਤਾ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ ਦੇ ਮਿਆਰੀ ਅਧਿਆਪਨ ਦੀ ਗੱਲ ਕਰਦੀ ਹੈ।

LEAVE A REPLY

Please enter your comment!
Please enter your name here