ਸੰਗਰੂਰ, 15 ਨਵੰਬਰ, 2022: ਜਿਲ੍ਹਾ ਰੋਜਗਾਰ ਉਤਪੱਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਵੱਲੋੋੋਂ ਅਗਨੀਵੀਰ ਵਾਯੂ ਦੀ ਭਰਤੀ ਲਈ ਆਨਲਾਈਨ ਵੈਬੀਨਾਰ ਕਰਵਾਇਆ ਗਿਆ ਜਿਸ ਵਿੱਚ ਇੰਡੀਅਨ ਏਅਰ ਫੋਰਸ ਬੇਸ, ਅੰਬਾਲਾ ਵੱਲੋਂ ਸਰਜੰਟ ਵਿਜੈ ਕੁਮਾਰ ਸਾਹਨੀ, ਸਰਜੰਟ ਰੰਗਾਸੁਆਮੀ ਏਐੱਚਆਰ, ਸਰਜੰਟ ਸੰਤੋਸ਼ ਕੁਮਾਰ ਸ਼ਾਮਿਲ ਹੋਏ। ਇਸ ਵੈਬੀਨਾਰ ਵਿੱਚ ਸ਼੍ਰੀ ਰਵਿੰਦਰਪਾਲ ਸਿੰਘ ਜਿਲ੍ਹਾ ਰੋਜਗਾਰ ਅਫਸਰ ਸੰਗਰੂਰ, ਸਰਕਾਰੀ ਰਣਬੀਰ ਕਾਲਜ ਸੰਗਰੂਰ ਦੇ ਪ੍ਰਿੰਸੀਪਲ, ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਦੇ ਪ੍ਰਿੰਸੀਪਲ, ਯੂਨੀਵਰਸਿਟੀ ਕਾਲਜ ਬੇਨੜਾ ਦੇ ਪ੍ਰਿੰਸੀਪਲ ਆਦਿ ਹੋਰ ਕਾਲਜਾਂ ਅਤੇ ਸਕੂਲਾਂ ਦੇ ਪ੍ਰਿੰਸੀਪਲਾਂ, ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਵੱਲੋੋਂ ਆਨਲਾਈਨ ਲੰਿਕ ਰਾਹੀਂ ਹਿੱਸਾ ਲਿਆ ਗਿਆ। ਇੰਡੀਅਨ ਏਅਰ ਫੋਰਸ ਬੇਸ, ਅੰਬਾਲਾ ਦੇ ਨੁਮਾਇੰਦੇ ਵੱਲੋਂ ਅਗਨੀਵੀਰ ਵਾਯੂ ਦੀ ਭਰਤੀ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਏਅਰ ਫੋਰਸ ਦੀ ਭਰਤੀ ਲਈ ਸਿਲੈਕਸ਼ਨ ਟੈਸਟ ਲਿਆ ਜਾ ਰਿਹਾ ਹੈ ਜਿਸ ਦੀ ਰਜਿਸਟੇ੍ਰਸ਼ਨ ਸ਼ੁਰੂ ਹੋ ਚੁੱਕੀ ਹੈ ਜੋ ਕਿ 23 ਨਵੰਬਰ 2022 ਤੱਕ ਜਾਰੀ ਰਹੇਗੀ।
ਉਨ੍ਹਾਂ ਦੱਸਿਆ ਕਿ ਪ੍ਰਾਰਥੀ ਆਪਣੀ ਰਜਿਸਟ੍ਰੇਸ਼ਨ image.png ਲਿੰਕ ਤੇ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ 18 ਜਨਵਰੀ 2023 ਤੋੋਂ ਆਨਲਾਈਨ ਪ੍ਰੀਖਿਆ ਸ਼ੁਰੂ ਕੀਤੀ ਜਾਵੇਗੀ।ਇਸ ਟੈਸਟ ਲਈ ਉਮਰ ਸੀਮਾ 17 ਤੋੋਂ 20 ਸਾਲ ਹੋੋਣੀ ਚਾਹੀਦੀ ਹੈ। ਰਜਿਸਟ੍ਰੇਸ਼ਨ ਅਤੇ ਟੈਸਟ ਦੀ ਫੀਸ 250 ਰੁਪਏ ਹੈ।ਇਸ ਸਿਲੈਕਸ਼ਨ ਪ੍ਰਕਿਰਿਆ ਦੇ ਤਿੰਨ ਪੜ੍ਹਾਅ ਹਨ। ਜਿਸ ਦਾ ਪਹਿਲਾ ਪੜ੍ਹਾਅ ਆਨਲਾਈਨ ਟੈਸਟ ਹੈ, ਦੂਜਾ ਪੜ੍ਹਾਅ ਫਿਜੀਕਲ ਫਿਟਨਸ ਟੈਸਟ ਹੈ ਅਤੇ ਤੀਜਾ ਪੜ੍ਹਾਅ ਗਰੁੱਪ ਡਿਸਕਸ਼ ਕਮ ਅਡੈਪਟਾਬਿਲਟੀ ਟੈਸਟ ਹੈ।ਇਸ ਤੋੋਂ ਬਾਅਦ ਪ੍ਰਾਰਥੀ ਦਾ ਮੈਡੀਕਲ ਟੈਸਟ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਹਨਾਂ ਵੱਲੋਂ ਪ੍ਰਾਰਥੀਆਂ ਨੂੰ ਯੋਗਤਾ, ਸਰਵਿਸ ਕੰਡੀਸ਼ਨ, ਸੈਲਰੀ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਇਸ ਵੈਬੀਨਾਰ ਵਿੱਚ ਪ੍ਰਾਰਥੀਆਂ ਵੱਲੋਂ ਜੋ ਵੀ ਸਵਾਲ ਕੀਤੇ ਗਏ ਉਸਦਾ ਜਵਾਬ ਇੰਡੀਅਨ ਏਅਰ ਫੋਰਸ ਦੇ ਨੁਮਾਇੰਦਿਆਂ ਵੱਲੋਂ ਦਿੱਤਾ ਗਿਆ।