ਅਜਨਾਲਾ ਦੇ ਪੱਤਰਕਾਰਾਂ ਦੀਆਂ ਸੇਵਾਵਾਂ ਦੇ ਲਈ ਧੰਨਵਾਦ ਤੇ ਸਨਮਾਨ ਚ ਹੋਇਆ ਸਮਾਰੋਹ
ਫੀਲਡ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ ਤੇ ਹੋਈ ਵਿਚਾਰ ਚਰਚਾ
ਅਜਨਾਲਾ, 8 ਜੂਨ , 2025
ਕੈਬਨਿਟ ਮੰਤਰੀ ਪੰਜਾਬ ਸ.ਕੁਲਦੀਪ ਸਿੰਘ ਧਾਲੀਵਾਲ ਦੇ ਮੀਡੀਆ ਵਿਭਾਗ ਤੇ ਆਮ ਆਦਮੀ ਪਾਰਟੀ ਸ਼ਹਿਰੀ ਅਜਨਾਲਾ ਦੇ ਪ੍ਰਧਾਨ ਅਮਿਤ ਔਲ ਤੇ ਬਲਾਕ ਅਜਨਾਲਾ ਪ੍ਰਧਾਨ ਦਵਿੰਦਰ ਸਿੰਘ ਸੋਨੂੰ ਵਲੋਂ ਸਾਂਝੇ ਤੌਰ ਤੇ ਵੱਖ ਵੱਖ ਅਖ਼ਬਾਰਾਂ/ ਟੀਵੀ/ਯੂਟਿਊਬ/ਡਿਜ਼ੀਟਲ ਚੈਨਲਾਂ ਲਈ ਅਜਨਾਲਾ ਸਟੇਸ਼ਨ ਤੋਂ ਪੱਤਰਕਾਰੀ ਕਰਦੇ ਪੱਤਰਕਾਰਾਂ ਵਲੋਂ ਹਲਕਾ ਵਿਧਾਇਕ ਤੇ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਤੇ ਹਲਕਾ ਪੱਧਰੀ ਸਿੱਖਿਆ ਕੋਆਰਡੀਨੇਟਰ ਸ੍ਰੀਮਤੀ ਅਮਨਦੀਪ ਕੌਰ ਧਾਲੀਵਾਲ ਵਲੋਂ ਆਯੋਜਿਤ ਸਿੱਖਿਆ ਕ੍ਰਾਂਤੀ ਤੇ ਯੁੱਧ ਨਸ਼ਿਆ ਵਿਰੁੱਧ ਨਸ਼ਾ ਮੁਕਤੀ ਯਾਤਰਾ ਦੀਆਂ ਸਰਗਰਮੀਆਂ ਨੂੰ ਕਵਰੇਜ ਕਰਨ ਲਈ ਦਿੱਤੀਆਂ ਗਈਆਂ ਸ਼ਲਾਘਾਯੋਗ ਸੇਵਾਵਾਂ ਦੇ ਮਾਨ ਸਤਿਕਾਰ ਚ ਅਜਨਾਲਾ ਸ਼ਹਿਰ ਚ “ਕੋਫੀ ਕੱਪ ਵਿਦ ਮੀਡੀਆ ਇੰਚਾਰਜ: ਐੱਸ . ਪ੍ਰਸ਼ੋਤਮ ” ਅਤੇ ਸੰਖੇਪ ਤੇ ਪ੍ਰਭਾਵਸ਼ਾਲੀ ਧੰਨਵਾਦ ਤੇ ਸਨਮਾਨ ਸਮਾਰੋਹ ਕਰਵਾਇਆ ਗਿਆ।



ਇਸ ਸਮਾਰੋਹ ਵਿੱਚ ਪੱਤਰਕਾਰਾਂ ਵਲੋਂ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ ਅਤੇ ਵਿਚਾਰ ਚਰਚਾ ਦੌਰਾਨ ਫੀਲਡ ਪੱਤਰਕਾਰੀ ਚ ਪੱਤਰਕਾਰਾਂ ਨੂੰ ਦਰਪੇਸ਼ ਚੁਣੌਤੀਆਂ, ਸਰਕਾਰਾਂ ਦੀ ਭੂਮਿਕਾ ਤੇ ਉਸਾਰੂ ਸੁਝਾਓ ਵਜੋਂ ਕੁੱਝ ਨੁਕਤੇ ਸਾਂਝੇ ਕੀਤੇ। ਜਿਨ੍ਹਾਂ ਨੂੰ ਕੈਬਨਿਟ ਮੰਤਰੀ ਸ.ਧਾਲੀਵਾਲ ਰਾਹੀਂ ਹੱਲ ਕਰਨ ਲਈ ਸਹਿਮਤੀ ਵੀ ਬਣੀ।ਹਾਜ਼ਰੀਨ ਪੱਤਰਕਾਰ ਸਾਹਿਬਾਨ ਨੂੰ ਸ਼ਹਿਰੀ ਇਕਾਈ ਵਲੋਂ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਮੀਡੀਆ ਸਲਾਹਕਾਰ ਐੱਸ. ਪ੍ਰਸ਼ੋਤਮ,. ਗੁਰਪ੍ਰੀਤ ਸਿੰਘ ਢਿੱਲੋਂ, ਨਿਰਵੈਲ ਸਿੰਘ,ਪੰਕਜ ਮੱਲ੍ਹੀ ,ਵਿਸ਼ਾਲ ਸ਼ਰਮਾ,ਪ੍ਰਦੀਪ ਅਰੋੜਾ,ਵਰਿੰਦਰ ਸ਼ਰਮਾਂ,ਜਗਜੀਤ ਸਿੰਘ ,ਸੁੱਖ ਮਾਹਲ , ਅਜੇ ਸ਼ਰਮਾ. ਸੁਖਤਿੰਦਰ ਸਿੰਘ ਰਾਜੂ, ਸੁਖਦੇਵ ਸਿੰਘ ਚੇਤਨਪੁਰਾ,ਸੁਖਚੈਨ ਸਿੰਘ ਗਿੱਲ , ਲੱਖਣ ਸ਼ਰਮਾ , ਦਵਿੰਦਰ ਪੁਰੀ,ਮਾਸਟਰ ਪ੍ਰਭਜੋਤ ਸਿੰਘ, ਸੁਰਜੀਤ ਕੁਮਾਰ ਦੇਵਗਨ ਸਮੇਤ ਪੰਕਜ ਸਿੰਘ ਮੌਜੂਦ ਸਨ।