ਬਾਬਾ ਬਕਾਲਾ ਸਾਹਿਬ 16 ਅਗਸਤ
ਅਜ਼ਾਦੀ ਦਿਵਸ” ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਕਰਵਾਏ ਗਏ ਇਕ ਸਾਹਿਤਕ ਸਮਾਗਮ ਦੌਰਾਨ ਪੰਜਾਬੀ ਜ਼ੁਬਾਨ ਦੇ ਨਾਮਵਰ ਗਾਇਕ ਮੱਖਣ ਭੈਣੀਵਾਲਾ ਦਾ ਸਰਹੱਦਾਂ ਤੇ ਬੈਠੇ ਦੇਸ਼ ਦੀ ਰਾਖੀ ਕਰ ਰਹੇ ਜਵਾਨਾਂ ਨੂੰ ਸਮਰਪਿਤ ਗੀਤ ਦੇ ਪੋਸਟਰ ”ਬੈਠਾ ਹਾਂ ਬਾਰਡਰ ‘ਤੇ’ ਨੂੰ ਲੋਕ ਅਰਪਿਤ ਕੀਤਾ ਗਿਆ । ਸਰਕਾਰੀ ਸਟੇਡੀਅਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਏ ਗਏ ਇਕ ਸੰਖੇਪ, ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਮੈਡਮ ਖੁਸ਼ਮੀਤ ਕੌਰ ਬਮਰਾਹ ਸੀ.ਡੀ.ਪੀ.ਓ. ਬਲਾਕ ਰਈਆ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਕਾਰਜਕਾਰਨੀ ਮੈਂਬਰ ਅਤੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪ੍ਰਧਾਨ ਮਹਿਲਾ ਵਿੰਗ ਮੈਡਮ ਸੁਖਵੰਤ ਕੌਰ ਵੱਸੀ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਸਕੱਤਰ ਨਵਦੀਪ ਸਿੰਘ ਬਦੇਸ਼ਾ, ਮੀਤ ਪ੍ਰਧਾਨ ਅਮਰਜੀਤ ਸਿੰਘ ਘੱਕ, ਡਾ: ਹਰਜੀਤ ਕੌਰ ਬਮਰਾਹ, ਸਟੇਟ ਐਵਾਰਡੀ ਮਾ: ਲਖਵਿੰਦਰ ਸਿੰਘ ਹਵੇਲੀਆਣਾ, ਅਧਿਆਪਕ ਆਗੂ ਸੁਖਦੇਵ ਸਿੰਘ ਬੱਲ ਸਠਿਆਲਾ, ਮਾ: ਅਮਨ ਚੀਮਾਂਬਾਠ, ਗੁਰਮੀਤ ਸਿੰਘ ਭੈਣੀ, ਦਿਲਪ੍ਰੀਤ ਸਿੰਘ ਛੱਜਲਵੱਡੀ, ਪ੍ਰਿੰਸ ਬਿਆਸ, ਬਖਤਾਵਰ ਧਾਲੀਵਾਲ, ਬਲਵਿੰਦਰ ਸਿੰਘ ਅਠੌਲਾ, ਜਗੀਰ ਸਿੰਘ ਸਫਰੀ, ਰਾਜਿੰਦਰ ਕੌਰ ਟਕਾਪੁਰ, ਨਿਰਮਲ ਸਿੰਘ ਸੰਘਾ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ । ਇਸ ਦੌਰਾਨ ਹੀ ਇਸ ਗੀਤ ਦਾ ਫਿਲਮਾਂਕਣ ਵੀ ਕੀਤਾ ਗਿਆ, ਜੋ ਕਿ ਬਹੁਤ ਜਲਦੀ ਹੀ ਦੂਰਦਰਸ਼ਨ ਕੇਂਦਰ ਤੋਂ ਪ੍ਰਸਾਰਿਤ ਕੀਤਾ ਜਾਵੇਗਾ ।