ਅਦਬੀ ਪੰਜਾਬੀ ਸੱਥ ਵੱਲੋਂ ਡਾ ਜੌਹਲ ਤੇ ਚੰਨੂ ਦਾ ਸਨਮਾਨ 24 ਨੂੰ 

0
332
ਚੰਡੀਗੜ੍ਹ,ਸਾਂਝੀ ਸੋਚ ਬਿਊਰੋ -ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਅਦਬੀ  ਪੰਜਾਬੀ ਸੱਥ ਰੋਜ ਗਾਰਡਨ ਵਲੋਂ ਆਪਣਾ ਵਿਸ਼ੇਸ਼ ਸਾਹਿਤਕ ਸਨਮਾਨ ਸਮਾਰੋਹ  24 ਸਤੰਬਰ ਦਿਨ ਸ਼ਨੀਵਾਰ ਸਵੇਰੇ 10 ਵਜੇ ਹੋ ਰਿਹਾ ਹੈ। ਇਸ ਸਮਾਰੋਹ ਵਿਚ  ਸਵਰਗੀ ਸ਼ਾਇਰ ਰਾਜਿੰਦਰ ਪਰਦੇਸੀ ਯਾਦਗਾਰੀ ਪੁਰਸਕਾਰ ਉਘੇ ਸ਼ਾਇਰ ਤੇ ਬਹੁਪੱਖੀ ਸਾਹਿਤਕ ਸ਼ਖਸੀਅਤ ਡਾ ਲਖਵਿੰਦਰ ਜੌਹਲ ਨੂੰ ਭੇਟ ਕੀਤਾ ਜਾਵੇਗਾ ਅਤੇ ਮਰਹੂਮ ਕਹਾਣੀਕਾਰ ਜਗਰੂਪ ਸਿੰਘ ਦਾਤੇਵਾਸ ਯਾਦਗਾਰੀ ਪੁਰਸਕਾਰ ਸਮਰੱਥ ਕਹਾਣੀਕਾਰ ਹਰਪ੍ਰੀਤ ਸਿੰਘ ਚੰਨੂ ਨੂੰ ਭੇਟ ਕੀਤਾ ਜਾਵੇਗਾ। ਅਦਬੀ ਪੰਜਾਬੀ ਸੱਥ ਦੇ ਚੇਅਰਮੈਨ ਦਿਲਸ਼ੇਰ ਸਿੰਘ ਚੰਦੇਲ ਤੇ ਮੁੱਖ ਸਲਾਹਕਾਰ ਜਤਿੰਦਰ ਮੌਦਗਿਲ ਨੇ ਦੱਸਿਆ ਕਿ ਹੋਣ ਵਾਲੇ ਇਸ ਸਾਹਿਤਕ ਸਮਾਗਮ ਵਿਚ ਪੰਜਾਬੀ ਸਾਹਿਤ ਕਲਾ ਜਗਤ ਨਾਲ ਜੁੜੀਆਂ ਉਘੀਆਂ ਹਸਤੀਆਂ ਸ਼ਿਰਕਤ ਕਰਨਗੀਆਂ। ਸਮਾਰੋਹ ਦੇ ਮੁੱਖ ਮਹਿਮਾਨ ਸ੍ਰੀ ਐਸ ਐਸ ਚੰਨੀ ਸਾਬਕਾ, ਸੀਨੀਅਰ ਆਈ ਏ ਐਸ ਹੋਣਗੇ ਤੇ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਜਿਲਾ ਤੇ ਸੈਸ਼ਨ ਜੱਜ ਸ਼੍ਰੀ  ਜੇ ਐਸ ਖੁਸ਼ਦਿਲ  ਤੇ ਸੰਯੁਕਤ ਸਮਾਜ ਮੋਰਚਾ ਦੇ ਨੈਸ਼ਨਲ ਬੁਲਾਰੇ ਰਵਨੀਤ ਸਿੰਘ ਬਰਾੜ ਸ਼ਿਰਕਤ ਕਰਨਗੇ। ਸੱਥ ਦੇ ਸਕੱਤਰ ਨਿੰਦਰ ਘੁਗਿਆਣਵੀ ਨੇ ਦੱਸਿਆ ਕਿ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ  ਦੇ ਉਪ ਚੇਅਰਮੈਨ ਡਾ ਯੋਗਰਾਜ ਡਾ ਜੌਹਲ ਦੀ ਕਾਵਿ ਕਲਾ  ਤੇ ਸਰਦਾਰਾ ਸਿੰਘ ਚੀਮਾ ਹਰਪ੍ਰੀਤ ਸਿੰਘ ਚੰਨੂ ਦੀ ਕਹਾਣੀ ਕਲਾ ਬਾਰੇ ਪਾਠਕਾਂ ਨੂੰ  ਜਾਣੂੰ ਕਰਵਾਉਣਗੇ।  ਇਸ ਸਮਾਰੋਹ ਵਿਚ ਸ਼ਾਮਲ ਹੋਣ ਲਈ ਅਦਬੀ ਪੰਜਾਬੀ ਸੱਥ ਵਲੋਂ ਸਭਨਾਂ ਕਲਾ ਪ੍ਰੇਮੀਆਂ ਨੂੰ ਖੁੱਲਾ ਸੱਦਾ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here