ਅਦਬ ਲੋਕ ਮਾਨਸਾ ਵੱਲੋਂ ਉਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਦਾ ਰੂ-ਬਰੂ ਸਮਾਗਮ ਕਰਵਾਇਆ
ਅਦਬ ਲੋਕ ਮਾਨਸਾ ਦੀ ਟੀਮ ਨੂੰ ਸਰਗਰਮ ਕਰਕੇ ਗਤੀਵਿਧੀਆਂ ਵਿੱਚ ਤੇਜੀ ਲਿਆਦੀ ਜਾਵੇਗੀ।
ਮਾਨਸਾ , 24 ਮਾਰਚ 2025 :
ਸਾਹਿਤਕ ਸਰਗਰਮੀਆਂ ਵਿੱਚ ਮਾਨਸਾ ਜਿਲੇ ਦੀ ਮੋਢੀ ਸੰਸਥਾ ਅਦਬ ਲੋਕ ਮਾਨਸਾ ਵੱਲੋਂ ਸਾਹਿਤਕ ਸਰਗਰਮੀਆਂ ਨੂੰ ਜਾਰੀ ਰੱਖਦੇ ਹੋਏ ਉਘੇ ਸ਼ਾਇਰ ਸੁਰਿੰਦਰਪ੍ਰੀਤ ਘਣੀਆ ਦਾ ਰੂ-ਬਰੂ ਅਤੇ ਕਵੀ ਦਰਬਾਰ ਦਾ ਆਯੋਜਨ ਸਰ ਜੈਫਰੀ ਇੰਸਟੀਚਿਊਟ ਮਾਨਸਾ ਵਿੱਚ ਕਰਵਾਇਆ ਗਿਆ।ਸਮਾਗਮ ਦੀ ਸ਼ੁਰੂਆਤ ਵਿੱਚ ਬਲਵਿੰਦਰ ਸਿੰਘ ਧਾਲੀਵਾਲ ਸਕੱਤਰ ਅਦਬ ਲੋਕ ਮਾਨਸਾ ਵੱਲੋਂ
ਸਮੂਹ ਅਦਬੀ ਲੋਕਾਂ ਨੂੰ ਅਦਬ ਲੋਕ ਦੇ ਸਮਾਗਮ ਵਿੱਚ ਪਹੁੰਚਣ ਲਈ ਜੀ ਆਇਆਂ ਕਿਹਾ ਅਤੇ ਆਸ ਪ੍ਰਗਟ ਕੀਤੀ ਕਿ ਭਵਿੱਖ ਵਿੱਚ ਵੀ ਤੁਹਾਡਾ ਸਹਿਯੋਗ ਮਿਲਦਾ ਰਹੇਗਾ।
ਪ੍ਰੋਗਰਾਮ ਦਾ ਪ੍ਰਧਾਨਗੀ ਸ਼ਬਦ ਬੋਲਦਿਆਂ ਪੰਜਾਬੀ ਸਾਹਿਤ ਅਕਾਦਮੀ ਪੰਜਾਬ ਦੇ ਸਰਬਜੀਤ ਕੌਰ ਸੋਹਲ ਨੇ ਅਦਬ ਲੋਕ ਮਾਨਸਾ ਦੀ ਟੀਮ ਨੂੰ ਵਧਾਈ ਦਿਿਦਆਂ ਖੁਸ਼ੀ ਪ੍ਰਗਟ ਕੀਤੀ ਕਿ ਅਦਬ ਲੋਕ ਦੇ ਪਨਰ ਸੁਰਜੀਤ ਨਾਲ ਸਾਹਿਤਕ ਸਰਗਰਮੀਆਂ ਵਿੱਚ ਤੇਜੀ ਆਵੇਗੀ।ਮੰਚ ਸੰਚਾਲਨ ਕਰਦਿਆਂ ਜਦੋਂ ਡਾ ਗੁਰਦੀਪ ਸਿੰਘ ਢਿਲੋਂ ਨੇ ਸੁਰਿੰਦਰਪ੍ਰੀਤ ਘਣੀਆ ਨੂੰ ਉਹਨਾਂ ਦੀ ਨਜਮ ਦੀਆਂ ਸਤਰਾਂ
ਕੁੜੀ ਦੀਆਂ ਰੀਝਾਂ ਚਾਵਾਂ ਸੱਧਰਾਂ ਦਾ ਜਦ ਵਣਜ ਹੋਇਆ ਸੀ।
ਟੂੰਮਾਂ ਮਹਿੰਗੀਆਂ ਵਿੱਕੀਆਂ ਸੱਧਰਾਂ ਸਸਤੀਆਂ ਵਿੱਕੀਆਂ।॥
ਕਹਿੰਦੇ ਹੋਏ ਮੰਚ ਤੇ ਆਉਣ ਦਾ ਸੱਦਾ ਦਿੱਤਾ ਤਾਂ ਸਮੂਹ ਸਰੋਤਿਆਂ ਅਤੇ ਕਵੀਆਂ ਨੇ ਜੋਰਦਾਰ ਤਾੜੀਆਂ ਨਾਲ ਉਨਾਂ ਦਾ ਸਵਾਗਤ ਕੀਤਾ।ਸ਼ਾਇਰ ਸੁਰਿੰਦਰਪ੍ਰੀਤ ਘਣੀਆਂ ਨੇ ਆਪਣੇ ਪ੍ਰੀਵਾਰ ਆਪਣੀਆਂ ਪ੍ਰਾਪਤੀਆਂ ਬਾਰੇ ਦੱਸਣ ਤੋਂ ਬਾਅਦ ਆਪਣੇ ਸਘਰੰਸ਼ ਦੀ ਕਹਾਣੀ ਨੂੰ ਬਿਆਨ ਕਰਦਿਆਂ ਦੱਸਿਆ ਉਨਾਂ ਦੀਆਂ ਜਿਆਦਾ ਕਵਿਤਾਵਾਂ ਤੇ ਗਜਲਾਂ ਅਹੋਕੇ ਸਿਸਟਮ ਦੀਆਂ ਖਾਮੀਆਂ ਨੂੰ ਬਿਆਨ ਕਰਦੀਆਂ ਹਨ।ਹਾਕਮਾਂ ਨੂੰ ਮਹਿਣਾ ਮਾਰਦੀ ਕਵਿਤਾ
ਅਜੇ ਵੀ ਰਾਹ ਅਸਾਡਾ ਰੋਕਦਾ ਹੈ-ਦੀਵਾਰਾ ਕੱਢਦਾ ਕਿੱਲ ਠੋਕਦਾ ਹੈ
੍ਹ ਹਨੇਰਾ ਅਜੇ ਵੀ ਬਾਜ ਨਹੀ ਆਉਦਾਂ ਅਜੇ ਸਿਰ ਪਰਣੇ ਕੱਲ ਹੀ ਡੇਗਿਆ ਹੈ।
ਅਤੇ ਹੋਰ ਕਈ ਨਜਮਾਂ ਸਾਝੀਆਂ ਕੀਤੀਆਂ।ਰੂ-ਬਰੂ ਦੋਰਾਨ ਬਲਵਿੰਦਰ ਧਾਲੀਵਾਲ,ਡਾ.ਸੰਦੀਪ ਘੰਡ ਅਤੇ ਡਾ ਲਖਵਿੰਦਰ ਮੂਸਾ ਨੇ ਉਨਾਂ ਦੀ ਨਹਮ ਅਤੇ ਹੋਰ ਸਮਾਜਿਕ ਕੰਮਾਂ ਬਾਰੇ ਸਵਾਲ ਜਵਾਬ ਕੀਤੇ।
ਰੂ-ਬਰੂ ਤੋਂ ਬਾਅਦ ਕਵੀ ਦਰਬਾਰ ਵਿੱਚ ਮੀਤ ਬਠਿੰਡਾ,ਇਕਬਾਲ ਸਿੱਧੂ,ਬਲਰਾਜ ਮਾਨਸ਼ਾਹੀਆ,ਹਰਜਿੰਦਰ ਸੱਦੇਵਾਲੀਆ,ਲਖਵਿੰਦਰ ਮੂਸਾ ਅਤੇ ਆਖੀਰ ਵਿੱਚ ਪੰਜਾਬੀ ਦੇ ਮਸ਼ਹੂਰ ਗੀਤਕਾਰ ਅਤੇ ਕਵੀ ਗੁਰਚੇਤ ਫੱਤੇਵਾਲੀਆ ਨੇ ਆਪਣੀਆਂ ਨਜਮਾਂ ਪੇਸ਼ ਕੀਤੀਆਂ।ਜਿੰਨਾਂ ਨੂੰ ਸਰੋਤਿਆਂ ਵੱਲੋਂ ਖੂਬ ਸਲਾਹਿਆ ਗਿਆ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਇੱਕ ਕਵੀ ਵੱਲੋਂ ਕਹੀ ਗੱਲ ਜਲਦੀ ਲੋਕਾਂ ਕੋਲ ਪੁਜਦੀ ਹੈ ਅਤੇ ਸਮਾਜ ਤੇ ਸਿੱਧਾ ਅਸਰ ਕਰਦੀ ਹੈ।ਉਨਾਂ ਕਿਹਾ ਕਿ ਕਵੀ ਕਈ ਵਾਰ ਅਜਿਹੀ ਗੱਲ ਹਾਕਮਾਂ ਨੂੰ ਸੋਖੀ ਤਰਾਂ ਕਹਿ ਜਾਦਾਂ ਜੋ ਕਿ ਆਮ ਵਿਅਕਤੀ ਜਾਂ ਕਿਸੇ ਨੇਤਾ ਨੂੰ ਵੀ ਕਹਿਣੀ ਅੋਖੀ ਲੱਗਦੀ ਹੈ।
ਸਮਾਗਮ ਦੇ ਅੰਤ ਵਿੱਚ ਸਮੂਹ ਅਦਬ ਲੋਕਾਂ ਦੀ ਟੀਮ ਵੱਲੋਂ ਡਾ ਸੁਰਿੰਦਰਪ੍ਰੀਤ ਘਣੀਆਂ ਦਾ ਵਿਸ਼ੇਸ ਸਨਮਾਨ ਕੀਤਾ ਗਿਆ।ਇਸ ਤੋਂ ਇਲਾਵਾ ਭਾਗ ਲੈਣ ਵਾਲੇ ਸਮੂਹ ਕਵੀਆਂ ਅਤੇ ਮੰਚ ਸੰਚਾਲਨ ਕਰ ਰਹੇ ਡਾ ਗੁਰਦੀਪ ਸਿੰਘ ਢਿਲੋਂ ਨੂੰ ਵੀ ਪ੍ਰਬੰਧਕਾ ਵੱਲੋਂ ਸਨਮਾਨਿਤ ਕੀਤਾ ਗਿਆ।
ਆਖਰ ਵਿੱਚ ਅਦਬ ਲੋਕ ਦੇ ਪ੍ਰਧਾਨ ਬਲਵੰਤ ਸਿੰਘ ਭਾਟੀਆ ਨੇ ਆਏ ਮਹਿਮਾਨਾ ਅਤੇ ਸੁਰਿੰਦਰਪ੍ਰੀਤ ਘਣੀਆ ਅਤੇ ਸਮੂਹ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ।
ਇਸ ਮੋਕੇ ਅਦਬ ਲੋਕ ਮਾਨਸਾ ਦੀ ਟੀਮ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਬੁਢਲਾਡਾ,ਡਾ.ਬੱਲਮ ਲੀਬਾਂ,ਗੁਰਚੇਤ ਫੱਤੇਵਾਲੀਆ,ਹਰਜੀਵਨ ਸਿੰਘ,ਨਰਿੰਦਰ ਸ਼ਰਮਾ,ਬਲਰਾਜ ਸਿੰਘ,ਹਰਿੰਦਰ ਮਾਨਸ਼ਾਹੀਆ,ਬਾਪੂ ਸੱਦੇਵਾਲੀਆ,ਉਮ ਪ੍ਰਕਾਸ਼ ਸਾਬਕਾ ਪੀਸੀਐਸ ਅਧਿਕਾਰੀ ਆਤਮਾ ਸਿੰਘ ਪਮਾਰ,ਕੇਵਲ ਸਿੰਘ,ਸਰਬਜੀਤ ਕੌਸ਼ਲ ਅਤੇ ਰਾਜ ਜੋਸ਼ੀ ਆਦਿ ਨੇ ਸਮੂਲੀਅਤ ਕੀਤੀ।
ਇਸ ਮੋਕੇ ਡਾ ਸੰਦੀਪ ਘੰਡ ਵੱਲੋਂ ਆਪਣੀ ਪੁਸਤਕ ਚਿੰਤਾਂ ਤੇ ਕਿਵੇਂ ਕਾਬੂ ਪਾਈਏ ਅਤੇ ਡਾ ਲਖਵਿੰਦਰ ਮੂਸਾ ਵੱਲੋਂ ਆਪਣੀ ਕਿਤਾਬ ਸਤਰੰਜ ਤੇ ਜਿੰਦਗੀ ਸੁਰਿਦੰਰਪ੍ਰੀਤ ਘਣੀਆ ਨੂੰ ਭੇਟ ਕੀਤੀ ਗਈ।