ਅਦਾਕਾਰ ਆਰੀਆ ਬੱਬਰ ਨੂੰ ਸੀਰੀਅਲ “ਰਿਸ਼ਤੇ” ਦੇ ਵਿੱਚ ਚੰਗੇ ਕਿਰਦਾਰ ਦੇ ਲਈ ਮਿਲਿਆ ਐਵਾਰਡ

0
52

ਅਦਾਕਾਰ ਆਰੀਆ ਬੱਬਰ ਨੂੰ ਸੀਰੀਅਲ “ਰਿਸ਼ਤੇ” ਦੇ ਵਿੱਚ ਚੰਗੇ ਕਿਰਦਾਰ ਦੇ ਲਈ ਮਿਲਿਆ ਐਵਾਰਡ

ਅੰਮ੍ਰਿਤਸਰ , 18 ਮਾਰਚ 2025

ਬਾਲੀਵੁੱਡ ਦੇ ਵਿੱਚ ਬੱਬਰ ਪਰਿਵਾਰ ਉਹ ਪਰਿਵਾਰ ਹੈ ਜਿਸ ਨੇ ਫਿਲਮ ਇੰਡਸਟਰੀ ਦੇ ਵਿੱਚ ਸਾਰੇ ਪਰਿਵਾਰਿਕ ਮੈਂਬਰਾਂ ਨੇ ਬਹੁਤ ਯੋਗਦਾਨ ਦਿੱਤਾ ਹੈ ਜਿਸ ਵਿੱਚ ਬਾਲੀਵੁੱਡ ਅਦਾਕਾਰ ਰਾਜ ਬੱਬਰ, ਸਾਮਿਤਾ ਪਟਿਲ, ਨਾਦਿਰਾ ਬੱਬਰ, ਆਰੀਆ ਬੱਬਰ, ਪ੍ਰਤੀਕ ਬੱਬਰ ਆਦਿ !

ਜੇ ਗੱਲ ਕਰੀਏ ਆਰੀਆ ਬੱਬਰ ਦੀ ਤਾ ਆਰੀਆ ਬੱਬਰ ਨੇ ਵੱਡੇ ਪਰਦੇ ਤੇ ਪੰਜਾਬੀ ਫਿਲਮ “ਵਿਰਸਾ” ਤੋਂ ਸ਼ੁਰੂਵਾਤ ਕੀਤੀ ਸੀ ਜਿਸ ਵੇਲੇ ਸਿਰਫ ਸਿਨੇਮਾ ਤੇ ਟਾਕੀਜ ਹੁੰਦੇ ਸਨ ! ਰਾਜ ਬੱਬਰ ਦੇ ਸਪੁੱਤਰ ਆਰੀਆ ਬੱਬਰ ਨੇ ਬਹੁਤ ਸਾਰੀਆ ਵੱਖ ਵੱਖ ਭਾਸ਼ਾਵਾਂ ਦੇ ਵਿੱਚ ਫ਼ਿਲਮਾਂ ਕੀਤੀਆਂ ਜਿਸ ਨਾਲ ਆਰੀਆ ਬੱਬਰ ਦੀ ਪਹਿਚਾਣ ਬਣੀ ਪੰਜਾਬੀ ਫ਼ਿਲਮਾਂ ਦੀ ਗੱਲ ਕਰੀਏ ਤਾ ਫਿਲਮ “ਯਾਰ ਅਣਮੁੱਲੇ” ਦੇ ਵਿੱਚ ਇੱਕ ਚੰਗਾ ਕਿਰਦਾਰ ਨਿਭਾਇਆ ਅਤੇ ਬਹੁਤ ਸਾਰੇ ਐਵਾਰਡ ਵੀ ਹਾਸਿਲ ਕੀਤੇ !

ਬੀਤੇ ਦਿਨੀ ਜੀ ਟੀਵੀ ਤੇ ਇੱਕ ਸੀਰਿਅਲ “ਰਿਸ਼ਤੇ” ਦੇ ਵਿੱਚ ਆਰੀਆ ਬੱਬਰ ਨੂੰ ਇੱਕ ਚੰਗਾ ਕੰਮ ਕਰਨ ਦੇ ਲਈ ਐਵਾਰਡ ਦੇ ਨਾਲ ਨਿਵਾਜਿਆਂ ਗਿਆ ਇਸ ਸ਼ੋਅ ਨੂੰ ਜ਼ੀ ਰਿਸ਼ਤੇ ਐਵਾਰਡ ਬੈਨਰ ਹੇਠ ਪੇਸ਼ ਕੀਤਾ ਗਿਆ ! ਆਰੀਆ ਬੱਬਰ ਨੇ ਆਪਣੀ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆਂ ਕਿ ਮੈਨੂੰ ਬਹੁਤ ਖੁਸ਼ੀ ਹੋਈ ਹੈ ਕੇ ਸੀਰੀਅਲ “ਰਿਸ਼ਤੇ” ਦਰਸ਼ਕਾਂ ਦੁਵਾਰਾ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਇੱਕ ਚੰਗੇ ਕਰੈਕਟਰ ਨੂੰ ਪੇਸ਼ ਕਰਨ ਦੇ ਲਈ ਮੈਨੂੰ ਐਵਾਰਡ ਦੇ ਕੇ ਨਿਵਾਜਿਆਂ ਗਿਆ ਹੈ ਮੈਂ ਆਪਣੇ ਚੈੱਨਲ ਅਤੇ ਦਰਸ਼ਕਾਂ ਦਾ ਧੰਨਵਾਦ ਕਰਨਾ ਚਹੁੰਦਾ ਹਾ ਜਿੰਨਾ ਨੇ ਮੈਨੂੰ ਹਰ ਵਾਰ ਆਪਣਾ ਪਿਆਰ ਦੇ ਕੇ ਅਤੇ ਮੇਰੇ ਕੰਮ ਨੂੰ ਪਸੰਦ ਕਰਕੇ ਇਸ ਐਵਾਰਡ ਦੇ ਨਾਲ ਨਿਵਾਜਿਆਂ ਹੈ ਅਤੇ ਮੈਂ ਦਿਲ ਤੋਂ ਸਭ ਦਾ ਸ਼ੁਕਰਗੁਜਾਰ ਹਾ ਕੇ ਜਿੰਨਾ ਨੇ ਮੈਨੂੰ ਆਪਣਾ ਪਿਆਰ ਦੇ ਕੇ ਅਤੇ ਹਰ ਸਮੇ ਮੇਰੇ ਨਾਲ ਖੜ ਕੇ ਮੇਰਾ ਸਾਥ ਦਿੱਤਾ ਹੈ ਅਤੇ ਮੈਨੂੰ ਇਸ ਕਾਬਿਲ ਬਣਾਇਆ ਹੈ ਮੈਂ ਆਪ ਸਭ ਦਾ ਰਿਣੀ ਹਾ!

ਆਰੀਆ ਬੱਬਰ ਨੇ ਦੱਸਿਆਂ ਕੇ ਇਸ ਐਵਾਰਡ ਨੂੰ ਮਿਲਣ ਦੇ ਲਈ ਮੇਰੇ ਪਰਿਵਾਰ ਮੇਰੇ ਪਿਤਾ ਰਾਜ ਬੱਬਰ ਅਤੇ ਮਾਤਾ ਨਾਦਿਰਾ ਬੱਬਰ ਜੀ ਦਾ ਬਹੁਤ ਜਿਆਦਾ ਹੱਥ ਹੈ ਅਤੇ ਮੈਂ ਆਪਣੀ ਧਰਮ ਪਤਨੀ ਜੈਸਮੀਨ ਬੱਬਰ ਦਾ ਵੀ ਧੰਨਵਾਦ ਕਰਾਂਗਾ ਜਿੰਨਾ ਦੀ ਪ੍ਰੇਰਨਾ ਮੇਰੀ ਤਾਕਤ ਬਣੀ ਅਤੇ ਮੈਂ ਆਪ ਸਭ ਤੋਂ ਇਹੋ ਹੀ ਉਮੀਦ ਰੱਖਦਾ ਹਾ ਕਿ ਤੁਸੀ ਮੈਨੂੰ ਆਪਣਾ ਪਿਆਰ ਇਸੇ ਹੀ ਤਰਾਂ ਦਿੰਦੇ ਰਹੋਗੇ !

LEAVE A REPLY

Please enter your comment!
Please enter your name here