ਅਹਿਮਦਗੜ੍ਹ (ਬੋਪਾਰਾਏ) -ਬੀ .ਪੀ.ਈ.ਓ ਦਫ਼ਤਰ ਅਹਿਮਦਗੜ੍ਹ ਵਿਖੇ ਅਧਿਆਪਕਾਂ ਵੱਲੋਂ ਪੇਂਡੂ ਭੱਤਾ ਕੱਟੇ ਜਾਣ ਅਤੇ ਪ੍ਰੋਬੇਸ਼ਨ ਪੀਰੀਅਡ ਵਿੱਚ ਬਕਾਇਆ ਨਾ ਦੇਣ ਤੇ ਸਰਕਾਰ ਵਿਰੁੱਧ ਧਰਨਾ ਲਗਾਇਆ ਤੇ ਨਾਅਰੇਬਾਜ਼ੀ ਕੀਤੀ ਗਈ ਸਰਕਾਰ ਵੱਲੋਂ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ ਅਧਿਆਪਕਾਂ ਵਿੱਚ ਕਾਫੀ ਰੋਸ ਵੀ ਪਾਇਆ ਗਿਆ । ਬਲਾਕ ਪ੍ਰਧਾਨ ਸ. ਜਗਜੀਤ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਆਪਣੇ ਇਸ ਫੈਸਲੇ ਨੂੰ ਰੱਦ ਨਹੀਂ ਕਰਦੀ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਖਮਿਆਜਾ ਭੁਗਤਣਾ ਪਵੇਗਾ ਤੇ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੱਡੇ ਸਰਕਾਰ ਵਿਰੁੱਧ ਐਕਸ਼ਨ ਕੀਤੇ ਜਾਣ ਗਏ । ਅਧਿਆਪਕ ਰਾਜਵਿੰਦਰ ਸਿੰਘ,ਬਾਬੂ ਲਾਲ, ਕੇਸਰ ਸਿੰਘ, ਹਰਬੰਸ ਕੌਰ, ਰਮਨਦੀਪ ਕੌਰ, ਗੁਰਿੰਦਰਜੀਤ ਕੌਰ, ਸਲਮਾ, ਬਿਮਲਜੀਤ ਕੌਰ, ਰਵਿੰਦਰ ਕੌਰ, ਰੁਪਿੰਦਰ ਕੌਰ,ਜਸਵੀਰ ਕੌਰ, ਮੁਹੰਮਦ ਬਸ਼ੀਰ, ਰਾਜਦੀਪ ਸਿੰਘ,ਕੁਲਦੀਪ ਸਿੰਘ, ਸਨਮਪ੍ਰੀਤ ਸਿੰਘ, ਗੁਰਮੀਤ ਔਲਖ, ਨਿਰਮਲ ਸਿੰਘ, ਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਰਾਜੇਸ਼ ਲੱਕੀ, ਨਿਮਾਜ ਅਲੀ, ਹਰਜਿੰਦਰ ਸਿੰਘ, ਸਿਰਾਜਦੀਨ, ਸਾਹਿਦ ਨੂਰ, ਮਿਨਾਕਸ਼ੀ, ਜਗਦੀਪ ਕੁਮਾਰ ,ਸੁਖਦੇਵ ਸਿੰਘ, ਰੁਪਿੰਦਰ ਸਿੰਘ ਆਦਿ ਅਧਿਆਪਕ ਸਾਹਿਬਾਨ ਹਾਜਰ ਸਨ।
Boota Singh Basi
President & Chief Editor