ਅਧਿਕਾਰੀ ਬਿਊਰੋ ਆਫ ਇੰਡੀਅਨ ਸਟੈਂਡਰਡਜ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕਾਂ ਨੂੰ ਜਾਗਰੂਕ ਕਰਨ-ਵਧੀਕ ਡਿਪਟੀ ਕਮਿਸ਼ਨਰ

0
127

ਭਾਰਤੀ ਮਾਣਕ ਬਿਊਰੋ ਦੇ ਮਾਣਕਾਂ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ
ਮਾਨਸਾ, 28 ਮਾਰਚ :
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਪਕਾਰ ਸਿੰਘ ਨੇ ਜ਼ਿਲ੍ਹਾ ਮਾਨਸਾ ਦੇ ਸਮੂਹ ਅਧਿਕਾਰੀਆਂ ਨੂੰ ਸਾਰੀਆਂ ਖਰੀਦਦਾਰੀਆਂ ਅਤੇ ਗਤੀਵਿਧੀਆਂ ਵਿੱਚ ਭਾਰਤੀ ਮਿਆਰਾਂ (ਮਾਰਕ ਕੀਤੇ ਉਤਪਾਦ ਆਦਿ) ਦੀ ਵਰਤੋਂ ਕਰਨ ਲਈ ਕਿਹਾ। ਉਨ੍ਹਾਂ ਅਧਿਕਾਰੀਆਂ ਨੂੰ ਇਸ ਸਬੰਧੀ ਬਿਊਰੋ ਆਫ ਇੰਡੀਅਨ ਸਟੈਂਡਰਡਜ (ਬੀ.ਆਈ.ਐਸ.) ਦੀਆਂ ਹਦਾਇਤਾਂ ਦੀ ਪਾਲਣਾ ਕਰਨ ਅਤੇ ਲੋਕਾਂ ਨੂੰ ਵੀ ਵੱਧ ਤੋਂ ਵੱੱਧ ਜਾਗਰੂਕ ਕਰਨ ਬਾਰੇ ਕਿਹਾ। ਵਧੀਕ ਡਿਪਟੀ ਕਮਿਸਨਰ ਅੱਜ ਇੱਥੇ ਬਿਊਰੋ ਆਫ ਇੰਡੀਅਨ ਸਟੈਂਡਰਡਜ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ, ਮਾਨਸਾ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਗਈ ਜ਼ਿਲ੍ਹਾ ਪੱਧਰੀ ਜਾਗਰੂਕਤਾ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਜਰੂਰੀ ਹੈ ਕਿ ਸਰਕਾਰੀ ਪ੍ਰੋਗਰਾਮਾਂ ਅਤੇ ਸਕੀਮਾਂ ਨੂੰ ਲਾਗੂ ਕਰਨ ਵਾਲੇ ਸਰਕਾਰੀ ਅਧਿਕਾਰੀ ਭਾਰਤੀ ਮਿਆਰਾਂ ਤੋਂ ਜਾਣੂ ਹੋਣ। ਇਹ ਉਨ੍ਹਾਂ ਨੂੰ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਅਮਲ ਵਿੱਚ ਗੁਣਾਤਮਕ ਸੁਧਾਰ ਲਈ ਵਰਤੇ ਜਾਣ ਵਾਲੇ ਉਤਪਾਦਾਂ ਅਤੇ ਪ੍ਰਕਿਰਿਆਵਾਂ ਨੂੰ ਸਮਝਣ ਵਿੱਚ ਮਦਦ ਕਰੇਗਾ। ਉਦਾਹਰਨ ਲਈ, ਜੇਕਰ ਕੋਈ ਇਮਾਰਤ ਉਸਾਰੀ ਦਾ ਕੰਮ ਸੁਰੂ ਕੀਤਾ ਜਾਂਦਾ ਹੈ, ਤਾਂ ਸਬੰਧਤ ਅਧਿਕਾਰੀਆਂ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸੀਮਿੰਟ ਲਈ ਭਾਰਤੀ ਮਾਪਦੰਡ ਕਿਹੜੇ ਹਨ। ਇੱਟਾਂ, ਸਟੀਲ ਦੀਆਂ ਬਾਰਾਂ, ਕੰਕਰੀਟ ਮਿਸਰਣ ਆਦਿ ਅਤੇ ਇਹ ਯਕੀਨੀ ਬਣਾਉਣਾ ਕਿ ਉਹ ਉਤਪਾਦ ਜੋ ਸਿਰਫ ਉਸਾਰੀ ਲਈ ਵਰਤੇ ਜਾਂਦੇ ਭਾਰਤੀ ਮਿਆਰਾਂ ਦੀ ਪਾਲਣਾ ਕਰਦੇ ਹਨ।
ਇਸ ਦੌਰਾਨ ਅਧਿਕਾਰੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਜੁਆਇੰਟ ਡਾਇਰੈਕਟਰ ਬੀ.ਆਈ.ਐਸ. ਸ਼੍ਰੀ ਅਜੇ ਮੋਰਿਆ ਨੇ ਦੱਸਿਆ ਕਿ ਬੀ.ਆਈ.ਐਸ. ਇੱਕ ਰਾਸ਼ਟਰੀ ਸੰਸਥਾ ਹੈ ਜੋ ਬਿਊਰੋ ਆਫ਼ ਇੰਡੀਅਨ ਸਟੈਂਡਰਡ ਐਕਟ 2016 ਤਹਿਤ ਉਤਪਾਦਾਂ ਲਈ ਭਾਰਤੀ ਮਾਪਦੰਡਾਂ ਨੂੰ ਤਿਆਰ ਕਰਨ ਲਈ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਨੂੰ ਵਧੀਆ ਗੁਣਵੱਤਾ ਦੇ ਉਤਪਾਦ ਜਾਂ ਸਮੱਗਰੀ ਮੁਹੱਈਆ ਕਰਵਾਉਣ ਅਤੇ ਉਨ੍ਹਾਂ ਨੂੰ ਧੋਖਾਧੜੀ ਦਾ ਸ਼ਿਕਾਰ ਹੋਣ ਤੋਂ ਬਚਾਉਣ ਲਈ ਇਹ ਸੰਸਥਾ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਉਤਪਾਦ ਦਾ ਮਾਣਕ ਤਿਆਰ ਕਰਦੇ ਸਮੇਂ ਉਪਭੋਗਤਾ ਦੀ ਸੁਰੱਖਿਆ ਅਤੇ ਉਸਦੇ ਹਿੱਤਾਂ ਨੂੰ ਅੱਗੇ ਰੱਖਿਆ ਜਾਂਦਾ ਹੈ। ਇਸ ਸਬੰਧੀ ਇੱਕ ਤਕਨੀਕੀ ਕਮੇਟੀ ਇਸਦੇ ਮਾਪਦੰਡ ਤਿਆਰ ਕਰਦੀ ਹੈ। ਉਨ੍ਹਾਂ ਦੱਸਿਆ ਕਿ ਟੈਸਟ ਦੇ ਤਰੀਕਿਆਂ, ਅਭਿਆਸਾਂ ਦੇ ਕੋਡ ਆਦਿ ਲਈ, ਬੀ.ਆਈ.ਐਸ. ਨੇ ਈ-ਬੀ ਆਈ ਐੱਸ, ਅਤੇ ਏਕੀਕ੍ਰਿਤ ਪੋਰਟਲ (www.manakonline.in) ਅਤੇ ਬੀ.ਆਈ.ਐੱਸ ਕੇਅਰ ਮੋਬਾਇਲ ਐਪ ਵਿਕਸਤ ਕੀਤਾ ਹੈ। ਉਪਭੋਗਤਾ ਕਿਸੇ ਵੀ ਉਤਪਾਦ ਦੀ ਗੁਣਵੱਤਾ ਅਤੇ ਮਿਆਰ ਨੂੰ ਚੈੱਕ ਕਰਨ ਲਈ ਉਕਤ ਪੋਰਟਲ ਅਤੇ ਐਪ ਦੀ ਵਰਤੋਂ ਕਰ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਬੀ.ਆਈ.ਐਸ. ਪ੍ਰਮਾਣੀਕਰਨ ਦੇ ਕਾਫ਼ੀ ਲਾਭ ਹਨ। ਇਹ ਉਪਭੋਗਤਾ ਨੂੰ ਸੁਰੱਖਿਅਤ, ਵਿਸ਼ਵਾਸਪੂਰਣ, ਟਿਕਾਊ ਅਤੇ ਗੁਣਵੱਤਾ ਭਰਪੂਰ ਉਤਪਾਦ ਪ੍ਰਦਾਨ ਕਰਵਾਉਣ ਵਿੱਚ ਸਹਾਈ ਹੁੰਦਾ ਹੈ, ਉਪਭੋਗਤਾ ਲਈ ਸਿਹਤ ਸਬੰਧੀ ਖ਼ਤਰੇ ਘੱਟ ਕਰਦਾ ਹੈ, ਵਾਤਾਵਰਣ ਦੀ ਸੁਰੱਖਿਆ ਹੁੰਦੀ ਹੈ, ਮਾਰਕਾ ਨਾਲ ਗ੍ਰਾਹਕਾਂ ਦੀ ਸੰਤੁਸ਼ਟੀ ਅਤੇ ਵਿਸ਼ਵਾਸ ਉਤਪਾਦ ਲਈ ਵੱਧਦਾ ਹੈ ਅਤੇ ਸੰਸਥਾ ਦੀ ਵਧੀਆ ਛਵੀ ਲਈ ਵੀ ਸਹਾਈ ਸਿੱਧ ਹੁੰਦਾ ਹੈ।
ਇਸ ਮੌਕੇ ਜੀ.ਐਮ. ਡੀ.ਆਈ. ਸੀ. ਨੀਰਜ ਸੇਤੀਆ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਿੰਦਰ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਰਘਬੀਰ ਸਿੰਘ ਮਾਨ, ਨਾਇਬ ਤਹਿਸੀਲਦਾਰ ਮਾਨਸਾ ਬੀਰਬਲ ਸਿੰਘ, ਸਹਾਇਕ ਡਾਇਰੈਕਟਰ ਬੀ.ਆਈ.ਐਸ. ਹਿਮਾਂਸ਼ੂ ਕੁਮਾਰ, ਸਟੈਂਡਰਡ ਪ੍ਰਮੋਸ਼ਨ ਅਫ਼ਸਰ ਵਿਕਸਿਤ ਕੁਮਾਰ ਅਤੇ ਬਲਾਕ ਪੱਧਰ ਪ੍ਰਸਾਰ ਅਫ਼ਸਰ ਅਮਰਜੀਤ ਸਿੰਘ ਵਾਲੀਆ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here