ਅਨੰਦ ਗਰੂਪ ਤੇ ਦਿਲਸ਼ੁਮਾਰ ਇੰਟਰਟੇਨਮੈਂਟ ਵੱਲੋਂ “ਆਰ ਡੀ ਬਰਮਨ” ਦੀ 31ਵੀ ਬਰਸੀ ਮੌਕੇ ਕੀਤਾ ਯਾਦ
ਅੰਮ੍ਰਿਤਸਰ , 6 ਜਨਵਰੀ 2025
ਬਾਲੀਵੁੱਡ ਇੰਡਸਟਰੀ ਦੇ ਅਦਾਕਾਰ ਤੇ ਸੰਗੀਤਕਾਰ ਆਰ ਡੀ ਬਰਮਨ ਦੀ 31ਵੀ ਬਰਸੀ ਮੌਕੇ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਅੰਮ੍ਰਿਤਸਰ ਦੇ ਵਿੱਚ ਅਨੰਦ ਗਰੂਪ ਤੇ ਦਿਲਸ਼ੁਮਾਰ ਇੰਟਰਟੇਨਮੈਂਟ ਦੇ ਬੈਨਰ ਹੇਠ ਦਾ “ਆਰ ਡੀ ਬਰਮਨ ਸ਼ੋਅ” ਦਾ ਆਯੋਜਿਨ ਕੀਤਾ ਗਿਆ ਜਿਸ ਦੌਰਾਨ ਪ੍ਰੋਗਰਾਮ ਦੇ ਆਯੋਜਿਕ ਰਣਜੀਤਾ ਅਨੰਦ ਤੇ ਪ੍ਰਧਾਨ ਦਿਲਸ਼ੁਮਾਰ ਅਨੰਦ ਨੇ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਹ ਇੱਕ ਛੋਟਾ ਜਿਹਾ ਉਪਰਾਲਾ ਕਰ ਰਹੇ ਹਾ ਤਾ ਜੋ ਅਸੀਂ ਆਪਣੇ ਪੁਰਾਣੇ ਕਲਾਕਾਰਾ ਨੂੰ ਯਾਦ ਕਰ ਸਕੀਏ ਜਿੰਨਾ ਨੇ ਸਦਾ ਬਹਾਰ ਗੀਤ ਗਾਏ ਹਨ !
ਇਸ ਸੰਗੀਤਮਈ ਸ਼ਾਮ ਦੇ ਵਿੱਚ ਵਿਸ਼ੇਸ਼ ਮਹਿਮਾਨ ਦੇ ਤੋਰ ਤੇ ਪਿੱਠਵਰਤੀ ਗਾਇਕ ਤਰਲੋਚਨ ਤੋਚੀ, ਅਦਾਕਾਰ ਰਾਜ ਕੁਮਾਰ ਵਰਮਾ, ਨੇਤਾ ਤੇ ਅਭਿਨੇਤਾ ਅਰਵਿੰਦਰ ਭੱਟੀ,ਅਜੇ ਮਹਾਜਨ ਪੁੱਜੇ !
ਇਸ ਮਹਾਨ ਕਲਾਕਾਰ ਤੇ ਸੰਗੀਤਕਾਰ ਨੂੰ ਅੰਮ੍ਰਿਤਸਰ ਦੇ ਪ੍ਰਸਿੱਧ ਗਾਇਕਾਂ ਵੱਲੋ ਗੀਤਾਂ ਦੇ ਰਾਹੀ ਯਾਦ ਕੀਤਾ ਅਤੇ ਉਨ੍ਹਾਂ ਦੁਵਾਰਾਂ ਸੰਗੀਤ ਦਿੱਤੇ ਗਏ ਗੀਤਾ ਨੂੰ ਗਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਨਵਾਂ ਸਾਲ 2025 ਸਭਨਾ ਦੇ ਲਈ ਖੁਸ਼ੀਆਂ ਭਰਿਆ ਆਵੇ ਤੇ ਰਸਮੀ ਤੋਰ ਤੇ ਨਵੇਂ ਸਾਲ ਦਾ ਕੇਕ ਕੱਟਿਆ ਗਿਆ ਇਸ ਮੌਕੇ ਤੇ ਆਏ ਹੋਏ ਮਹਿਮਾਨਾ ਨੂੰ ਸਨਮਾਨਿਤ ਵੀ ਕੀਤਾ ਗਿਆ !