ਅਨੰਦ ਗਰੂਪ ਦਿਲਸ਼ੁਮਾਰ ਇੰਟਰਟੇਨਮੈਂਟ ਵੱਲੋਂ ਬਾਲੀਵੁੱਡ ਪਿੱਠਵਰਤੀ ਗਾਇਕ ਮੰਨਾ ਡੇ ਨੂੰ ਕੀਤਾ ਯਾਦ
ਅੰਮ੍ਰਿਤਸਰ , 12 ਮਈ 2025
ਅਨੰਦ ਗਰੂਪ ਦਿਲਸ਼ੁਮਾਰ ਇੰਟਰਟੇਨਮੈਂਟ ਵੱਲੋਂ ਬਾਲੀਵੁੱਡ ਪਿੱਠਵਰਤੀ ਗਾਇਕ ਮੰਨਾ ਡੇ ਨੂੰ ਕੀਤਾ ਯਾਦ ਕਰਦੇ ਹੋਏ “ਤੂੰ ਪਿਆਰ ਕਾਂ ਸਾਗਰ ਹੈ” ਪ੍ਰੋਗਰਾਮ ਦਾ ਆਯੋਜਿਨ ਕੀਤਾ ਗਿਆ ! ਦੱਸ ਦਈਏ ਕੇ ਮੰਨਾ ਡੇ ਨੇ ਆਪਣੇ ਸੰਗੀਤ ਦੇ ਕੇਰੀਅਰ ਵਿੱਚ ਅਨੇਕਾਂ ਗੀਤ ਗਾਏ ਹਨ ਜੋ ਬਹੁਤ ਹਿੱਟ ਰਹੇ ਜਿੰਨਾ ਨੂੰ ਲੋਕ ਅੱਜ ਵੀ ਪਸੰਦ ਕਰਦੇ ਹਨ ਜਿੰਨਾ ਵਿੱਚ “ਯੇ ਦੋਸਤੀ, ਯਸ਼ੋ ਮਾਤੀਮਈਆਂ ਸੇ ਬੋਲੇ ਨੰਦ ਲਾਲਾ, ਪਿਆਰ ਹੁਆ ਇਕਰਾਰ ਹੁਆ ਅਤੇ ਇਸ ਤੋਂ ਇਲਾਵਾ ਬਹੁਤ ਗੀਤ ਹਨ !
ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਚੀਫ ਪ੍ਰਧਾਨ ਤੇ ਗਾਇਕ ਦਿਲਸ਼ੁਮਾਰ ਅਨੰਦ ਅਤੇ ਰਣਜੀਤਾ ਅਨੰਦ ਨੇ ਦੱਸਿਆਂ ਕਿ ਇਸ ਪ੍ਰੋਗਰਾਮ ਦੇ ਵਿੱਚ ਬਾਲੀਵੁੱਡ ਦੇ ਗਾਇਕ ਅਤੇ ਸੰਗੀਤਕਾਰ ਮੰਨਾ ਡੇ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਹੀ ਗੀਤ ਗਾ ਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ !
ਇਸ ਪ੍ਰੋਗਰਾਮ ਦੇ ਵਿੱਚ ਮੁੱਖ ਮਹਿਮਾਨ ਸਮਾਜ ਸੇਵਿਕਾ ਸੁਰਭੀ ਵਰਮਾ ਸਨ ਪਰ ਕਿਸੇ ਕਾਰਨਾ ਕਰਕੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕੇ ਅਤੇ ਵਿਸੇਸ਼ ਮਹਿਮਾਨ ਦੇ ਤੋਰ ਤੇ ਅੰਮ੍ਰਿਤਸਰ ਦੇ ਕੌਂਸਲਰ ਵਿਰਾਟ ਦੇਵਗਨ, ਬਾਲੀਵੁੱਡ, ਪਾਲੀਵੁੱਡ ਅਦਾਕਾਰ ਅਤੇ ਨਿਊਜ਼ ਐਂਕਰ ਅਰਵਿੰਦਰ ਭੱਟੀ ਸਨ ਅਤੇ ਪ੍ਰੋਗਰਾਮ ਦੀ ਕੌਡੀਨੇਟਰ ਤੇ ਗਾਇਕ ਅਨੂ ਰਾਜਪੂਤ ਸਨ ! ਪ੍ਰੋਗਰਾਮ ਦੀ ਸੰਚਾਲਨ ਬਹੁਤ ਹੀ ਬੇਹਤਰੀਨ ਅੰਦਾਜ ਦੇ ਨਾਲ ਸਟੇਜ ਐਂਕਰ ਅਰਜੁਨ ਗੁਪਤਾ ਨੇ ਕੀਤਾ !
ਰਣਜੀਤਾ ਆਨੰਦ ਨੇ ਦੱਸਿਆਂ ਕਿ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਗਾਇਕਾ ਨੇ ਗਾ ਕੇ ਮੰਨਾ ਡੇ ਜੀ ਨੂੰ ਆਪਣੇ ਗੀਤਾ ਦੇ ਰਾਹੀ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ ਜੋ ਪ੍ਰੋਫੈਸ਼ਨਲ ਤੋਰ ਤੇ ਗਾਇਕ ਨਹੀਂ ਹਨ ਉਹ ਵੱਖ ਵੱਖ ਕਿੱਤੇ ਦੇ ਨਾਲ ਜੁੜੇ ਹੋਏ ਹਨ ਪਰ ਉਹ ਸੰਗੀਤ ਦੇ ਪ੍ਰੇਮੀ ਹਨ ਜਿੰਨਾ ਨੇ ਆਪਣੀਆਂ ਸੁਰੀਲੀ ਅਵਾਜ਼ ਦੇ ਨਾਲ ਇਸ ਪ੍ਰੋਗਰਾਮ ਨੂੰ ਚਾਰ ਚੰਦ ਲਗਾ ਦਿੱਤੇ! ਇਸ ਮੌਕੇ ਤੇ ਆਏ ਹੋਏ ਮਹਿਮਾਨਾ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਗਾਇਕਾ ਨੂੰ ਸਨਮਾਨਿਤ ਵੀ ਕੀਤਾ ਗਿਆ !