ਅਮਰਜੀਤ ਪਰਦੇਸੀ ਦੀ ਗਾਇਕੀ ਅਮਰੀਕਨ ਸਿੰਗਰ ਬਾਬ ਮਾਰਲੇ ਦੇ ਬਰਾਬਰ ਦੀ ਹੈ: ਫਿਲਮਸਾਜ ਜਤਿੰਦਰ ਮੋਹਰ

0
153
ਅਮਰਜੀਤ ਪਰਦੇਸੀ ਦੀ ਗਾਇਕੀ ਅਮਰੀਕਨ ਸਿੰਗਰ ਬਾਬ ਮਾਰਲੇ ਦੇ ਬਰਾਬਰ ਦੀ ਹੈ: ਫਿਲਮਸਾਜ ਜਤਿੰਦਰ ਮੋਹਰ
ਇਨਕਲਾਬੀ ਕਵੀਸ਼ਰ ਅਮਰਜੀਤ ਪਰਦੇਸੀ ਦੇ ਸ਼ਰਧਾਂਜਲੀ ਸਮਾਗਮ ਤੇ ਪੂੱਜੇ ਸੂਬਾ ਪਧਰੀ ਆਗੂ
ਇਨਕਲਾਬੀ ਖੇਮੇ ਦੀਆਂ ਸਾਰੀਆਂ ਜਨਤਕ ਜਥੇਬੰਈਆਂ ਨੂੰ ਲੁਆਈ ਹਾਜਰੀ
ਜਗਰਾਓਂ/ਲੁਧਿਆਣਾ, 31 ਮਾਰਚ, 2024:
ਇਨਕਲਾਬੀ ਕਵੀਸ਼ਰੀ ਜੱਥੇ ਦੇ ਬਾਨੀ, ਚਾਰ ਦਹਾਕਿਆਂ ਤੋ ਇਨਕਲਾਬੀ ਜਨਤਕ ਸਰਗਰਮੀਆਂ ਨਾਲ ਜੁੜੇ ਰਹੇ ਅਮਰਜੀਤ ਪਰਦੇਸੀ ਦਾ ਬੇਵਕਤ ਵਿਛੋੜਾ ਇਨਕਲਾਬੀ ਸਭਿਆਚਾਰਕ ਲਹਿਰ ਲਈ ਵੱਡਾ ਘਾਟਾ ਹੈ ਇਹ ਵਿਚਾਰ ਅਜ ਇਥੋ 14 ਕਿਲੋਮੀਟਰ ਦੂਰ ਪਿੰਡ ਰਸੂਲਪੁਲ ਮੱਲਾ ਵਿਖੇ ਅਮਰਜੀਤ ਪਰਦੇਸੀ ਦੀ ਯਾਦ ਚ ਸੈਂਕੜਿਆਂ ਦੀ ਗਿਣਤੀ ‘ਚ ਇਲਾਕੇ ਭਰ ‘ਚੋਂ ਪੁਜੇ ਲੋਕਾਂ ਨੂੰ ਸੰਬੋਧਨ ਕਰਦਿਆੰ ਜਨਤਕ ਜਥੇਬੰਦੀਆਂ ਦੇ ਆਗੂਆਂ ਨੇ ਪਰਗਟ ਕੀਤੇ।
ਇਸ ਸਮੇਂ ਬੋਲਦਿਆਂ ਪ੍ਰਸਿੱਧ ਲੋਕ ਫਿਲਮਸਾਜ ਜਤਿੰਦਰ ਮੋਹਰ ਨੇ ਸ਼ਰਧਾਂਜਲੀ ਭੇਂਟ ਕਰਦਿਆ ਕਿਹਾ ਕਿ ਅਮਰਜੀਤ ਪਰਦੇਸੀ ਦੀ ਕਵੀਸਰੀ ਅੰਗਰੇਜੀ ਸਿੰਗਰ ਬਾਬ ਮਾਰਲੇ ਦੀ ਬਰਾਬਰਤਾ ਕਰਦੀ ਹੈ ਸਮਾਜ ਦੇ ਸਭ ਤੋਂ ਨਪੀੜੇ ਦਲਿਤ ਵਰਗ ‘ਚ ਪੈਦਾ ਹੋ ਕੇ ਉਨਾਂ ਦੀ ਵੇਦਨਾ ਨੂੰ ਅਪਣੇ ਪਿੰਡੇ ਤੇ ਮਹਿਸੂਸ ਕਰਦਿਆਂ ਕਲਮ ਦੀ ਨੋਕ ਤੇ ਲਿਆ ਕੇ ਕਮਾਲ ਦੀਆਂ ਰਚਨਾਵਾਂ  ਰਚਨੀਆਂ ਤੇ ਪਿੰਡ ਪਿੰਡ ਗਾਉਣਾ ਤੇ ਲੋਕਾਂ ਨੂੰ ਜਗਾਉਣਾ ਇਕ ਇਤਿਹਾਸਕ ਕਾਰਜ ਹੈ। ਨੋਜਵਾਨ ਭਾਰਤ ਸਭਾ, ਟੈਕਨੀਕਲ ਸਰਵਿੲਜ ਯੂਨੀਅਨ, ਪੰਜਾਬ ਲੋਕ ਸਭਿਆਚਾਰਕ ਮੰਚ ਚ ਕੰਮ ਕਰਦਿਆਂ ਅਮਰਜੀਤ ਪਰਦੇਸੀ ਨੇ ਇਹ ਜਮਾਤੀ ਸੋਝੀ ਹਾਸਲ ਕਰ ਲਈ ਸੀ ਕਿ ਭਗਤ ਸਿੰਘ ਦੇ ਸੁਪਨਿਆਂ ਦਾ ਸਮਾਜ ਬਨਾਉਣ ਲਈ ਇਨਕਲਾਬ ਕਰਨਾ ਹੋਵੇਗਾ। ਇਹ ਵਿਚਾਰ ਸ਼ਰਧਾਂਜਲੀ ਸਮਾਗਮ ਦੋਰਾਨ ਬੋਲਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁਡੀਕੇ, ਬੀ ਕੇ ਯੂ ਏਕਤਾ ਉਗਰਾਂਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਕਿਸਾਨ ਆਗੂ ਜਸਦੇਵ ਸਿੰਘ ਲਲਤੋਂ, ਸੀ ਪੀ ਆਈ ਐੱਮ ਐੱਲ ਲਿਬਰੇਸਨ ਦੇ ਆਗੂ ਸੁਖਦਰਸਨ ਨੱਤ, ਪਲਸ ਮੰਚ ਦੇ ਪਰਧਾਨ ਅਮੋਲਕ ਸਿੰਘ, ਤਰਕਸੀਲ ਸੂਸਾਇਟੀ ਦੇ ਆਗੂ ਸੁਰਜੀਤ ਦੋਧਰ, ਮਜਦੂਰ ਆਗੂ ਸੁਖਦੇਵ ਸਿੰਘ ਭੂੰਦੜੀ ਟੀ ਐਸ ਯੂ ਦੇ ਸਾਬਕਾ ਆਗੂ ਜਗਮੋਹਨ ਸਿੰਘ ਢੁਡੀਕੇ, ਪੇੰਡੂ ਮਜਦੂਰ ਯੂਨੀਅਨ ਦੇ ਆਗੂ ਅਵਤਾਰ ਸਿੰਘ ਰਸੂਲਪੁਰ, ਫ਼ਿਲਮਸਾਜ਼ ਰਣਦੀਪ ਮੱਦੋਕੇ ਆਦਿ ਨੇ ਸਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ ਅੰਦਰ ਫਾਸੀਵਾਦ ਤੇ ਕਾਰਪੋਰੇਟੀਕਰਨ ਦਾ ਵਿਰੋਧ ਹੀ ਅਮਰਜੀਤ ਪਰਦੇਸੀ ਨੂੰ ਸਰਧਾਂਜਲੀ ਹੈ ਇਨਕਲਾਬੀ ਕਵੀਸਰੀ ਜਥੇ ਦੇ ਕਲਾਕਾਰਾਂ ਨੇ ਅਮਰਜੀਤ ਦੀ ਰਚੀ ਕਵੀਸਰੀ ਪੇਸ ਕੀਤੀ। ਮੰਚ ਸੰਚਾਲਨ ਇਨਕਲਾਬੀ ਕੇਦਰ ਪੰਜਾਬ ਦੇ ਆਗੂ ਕੰਵਲਜੀਤ ਖੰਨਾ ਨੇ ਕੀਤਾ।

LEAVE A REPLY

Please enter your comment!
Please enter your name here