ਵਾਸ਼ਿੰਗਟਨ, (ਰਾਜ ਗੋਗਨਾ) -ਬੀਤੇ ਦਿਨ ਕੈਨੇਡਾ ਦੇ ੳਨਟਾਰੀਓ ਦੀ ਸਰਹੱਦ ’ਤੇ ਇਕ ਅਮਰੀਕੀ ਔਰਤ ਨੂੰ ਗ੍ਰਿਫਾਤਾਰ ਕੀਤਾ ਗਿਆ ਹੈ। ਜਿਸ ਕੋਲੋਂ 56 ਰਿਵਾਲਵਰ,13 ਤੋਂ ਵੱਧ ਸਮਰੱਥਾ ਵਾਲੇ ਮੈਗਜ਼ੀਨ, 43 ਰਾਉਂਡ ਪਿਸਟਲ ਮੈਗਜ਼ੀਨ ਅਤੇ 100 ਦੇ ਕਰੀਬ ਗੋਲਾ ਬਾਰੂਦ ਮਿਲਿਆ ਹੈ । ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਓਨਟਾਰੀਓ ਵਿੱਚ ਇਹ ਔਰਤ ਜ਼ਮੀਨੀ ਸਰਹੱਦ ’ਤੇ ਆਪਣੀ ਕਾਰ ਦੇ ਰਾਹੀਂ ਦਾਖਿਲ ਹੋ ਰਹੀ ਸੀ। ਉਸ ਦੀ ਕਾਰ ਦੀ ਜਦੋਂ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ ਨੇ ਤਲਾਸ਼ੀ ਲਈ ਤਾਂ ਉਸ ਦੀ ਕਾਰ ਵਿਚ ਰਖੇ ਟਰੰਕ ਵਿੱਚੋਂ 56 ਰਿਵਾਲਰ ਤੇ ਹੋਰ ਅਸਲਾ ਮਿਲਿਆ । ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਅਮਰੀਕੀ ਔਰਤ ੳਕਲੈਂਡ ਪਾਰਕ, ਫਲੋਰੀਡਾ ਦੀ ਰਹਿਣ ਵਾਲੀ ਹੈ ਜਿਸ ਦੀ ਉਮਰ 48 ਸਾਲ ਹੈ ਅਤੇ ਜਿਸ ਦਾ ਨਾਂ ਵਿਵਿਅਨ ਰਿਚਰਡਸ ਹੈ।
Boota Singh Basi
President & Chief Editor