ਅਮਰੀਕਾ ‘ਚ ਨਕਾਬਪੋਸ਼ਾਂ ਨੇ ਭਾਰਤੀ ਵਿਅਕਤੀ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ, ਧੀ ਤੇ ਪਤਨੀ ਜ਼ਖ਼ਮੀ

0
306

Indian Man Killed in America: ਅਮਰੀਕਾ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਨਿਊਯਾਰਕ ਦੇ ਜਾਰਜੀਆ ਵਿੱਚ ਇੱਕ 52 ਸਾਲਾ ਭਾਰਤੀ ਅਮਰੀਕੀ ਵਿਅਕਤੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਮਲੇ ਵਿੱਚ ਉਸਦੀ ਪਤਨੀ ਤੇ ਧੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਭਾਰਤੀਆਂ ਨਾਲ ਇਹ ਹਫਤੇ ਅੰਦਰ ਦੂਜੀ ਅਜਿਹੀ ਘਟਨਾ ਵਾਪਰੀ ਹੈ। ਪੁਲਿਸ ਅਨੁਸਾਰ ਸੋਮਵਾਰ ਜਦੋਂ ਪਿਨਾਲ ਪਟੇਲ ਆਪਣੇ ਪਰਿਵਾਰ ਸਮੇਤ ਘਰ ਪੁੱਜਿਆ ਤਾਂ ਅੱਗੇ ਹਥਿਆਰਬੰਦ ਵਿਅਕਤੀਆਂ ਨੇ ਘੇਰ ਲਿਆ। ਇਸ ਦੌਰਾਨ ਜਦੋਂ ਪਟੇਲ ਨੇ ਉਨ੍ਹਾਂ ਦਾ ਸਾਹਮਣਾ ਕੀਤਾ ਤਾਂ ਨਕਾਬਪੋਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਉਸਦੀ ਮੌਤ ਹੋ ਗਈ। ਜਦਕਿ ਉਸਦੀ ਧੀ ਤੇ ਪਤਨੀ ਜ਼ਖ਼ਮੀ ਹੋ ਗਈਆਂ। ਆਸ ਪਾਸ ਦੇ ਜਨਤਕ ਨੁਮਾਇੰਦਿਆਂ ਨੇ ਸੂਚਨਾ ਮਿਲਣ ‘ਤੇ ਤੁਰੰਤ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ ਪਰੰਤੂ ਡਾਕਟਰਾਂ ਨੇ ਪਟੇਲ ਨੂੰ ਮ੍ਰਿਤਕ ਐਲਾਨ ਦਿੱਤਾ।

ਪੁਲਿਸ ਅਨੁਸਾਰ ਤਿੰਨੇ ਵਿਅਕਤੀ ਕਾਲੇ ਰੰਗ ਦੀ ਕਾਰ ਵਿੱਚ ਫ਼ਰਾਰ ਹੋ ਗਏ, ਜਿਸ ਨੂੰ ਇੱਕ ਹੋਰ ਚੌਥਾ ਵਿਅਕਤੀ ਚਲਾ ਰਿਹਾ ਸੀ। ਪੁਲਿਸ ਸੀਸੀਟੀਵੀ ਕਬਜ਼ੇ ਵਿੱਚ ਲੈ ਕੇ ਜਾਂਚ ਅਰੰਭ ਦਿੱਤੀ ਹੈ ਅਤੇ ਲੁਟੇਰਿਆਂ ਤੇ ਕਾਰ ਦੀ ਪਛਾਣ ਲਈ ਲੋਕਾਂ ਨੂੰ ਵੀ ਅਪੀਲ ਕੀਤੀ ਹੈ। ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ 23 ਫਰਵਰੀ ਨੂੰ ਐਤਵਾਰ ਸਿ਼ਕਾਗੋ ਵਿੱਚ ਇੱਕ 23 ਸਾਲਾ ਭਾਰਤੀ ਵਿਦਿਆਰਥੀ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

LEAVE A REPLY

Please enter your comment!
Please enter your name here