ਅਮਰੀਕਾ ਚ ਪੰਜਾਬੀ ਪਰਿਵਾਰ ਦੇ ਕਤਲ ਕੀਤੇ ਗਏ ਚਾਰੇ ਜੀਆਂ ਦਾ ਅੰਤਿਮ ਸੰਸਕਾਰ ਮਰਸਿਡ ਦੇ ਲਾਗਲੇ ਸ਼ਹਿਰ ਟਰਲੱਕ ਵਿੱਚ ਕਰ ਦਿੱਤਾ ਗਿਆ

0
237

ਸੈਕਰਾਮੈਂਟੋ ਕੈਲੀਫੋਰਨੀਆ ( ਹੁਸਨ ਲੜੋਆ ਬੰਗਾ) -ਅੱਜ ਬੀਤੇ ਦਿਨੀਂ ਮਰਸਿਡ ਸ਼ਹਿਰ ਚ ਇਕ ਸਿਰਫਿਰੇ ਵਲੋਂ ਪੰਜਾਬੀ ਪਰਿਵਾਰ ਦੇ ਕਤਲ ਕੀਤੇ ਗਏ ਚਾਰੇ ਜੀਆਂ ਦਾ ਅੰਤਿਮ ਸੰਸਕਾਰ ਲਾਗਲੇ ਸ਼ਹਿਰ ਟਰਲੱਕ ਵਿੱਚ ਕਰ ਦਿੱਤਾ ਗਿਆ, ਸੈਂਕੜੇ ਲੋਕਾਂ ਦੀ ਹਾਜਰੀ ਚ ਇਨਾਂ ਚਾਰਾਂ ਜੀਆਂ ਦਾ ਸੰਸਕਾਰ ਖੁਲ੍ਹੀ ਫਿਜਾ ਨੂੰ ਸੋਗਮਈ ਕਰ ਗਿਆ ਤੇ ਅੱਜ ਐਲਨ ਮੋਰਚੂਰੀ ਵਿਖੇ ਚਾਰਾਂ ਜੀਆਂ ਦਾ ਅੰਤਿਮ ਸੰਕਾਰ ਕੀਤਾ ਗਿਆ । ਇਹ ਪਰਿਵਾਰ ਜਿਸਨੂੰ ਇਸ ਮਹੀਨੇ ਦੇ ਸ਼ੁਰੂ ਵਿੱਚ ਮਰਸਡ ਵਿੱਚ ਅਗਵਾ ਕਰਕੇ ਮਾਰ ਦਿੱਤਾ ਗਿਆ ਸੀ। ਇਸ ਮੌਕੇ ਸਿੱਖ ਭਾਈਚਾਰੇ ਦੇ ਸਟੈਨਿਸਲੌਸ ਕਾਉਂਟੀ ਸੁਪਰਵਾਈਜ਼ਰ, ਮਨੀ ਗਰੇਵਾਲ ਨੇ ਕਿਹਾ, “ਅਸੀਂ ਇੱਥੇ ਪਰਿਵਾਰ ਨੂੰ ਦਿਖਾਉਣ ਲਈ ਆਏ ਹਾਂ, ਉਹ ਇਸ ਦੁੱਖ ਵਿੱਚ ਇਕੱਲੇ ਨਹੀਂ ਹਨ, ਗਰੇਵਾਲ ਨੇ ਕਿਹਾ, ਸਾਡਾ ਭਾਈਚਾਰਾ ਇਨ੍ਹਾਂ ਦੋ ਵਿਅਕਤੀਆਂ ਦੀਆਂ ਕਰਤੂਤਾਂ ਨਾਲੋਂ ਕਿਤੇ ਬਿਹਤਰ ਹੈ ਜਿਨ੍ਹਾਂ ਨੇ ਘਿਨਾਉਣੇ ਅਪਰਾਧ ਕੀਤੇ ਹਨ"। ਇਨਾਂ ਚਾਰਾਂ ਜੀਆਂ ਚ ਕਤਲ ਹੋਣ ਵਾਲਿਆਂ ਚ ਅੱਠ ਮਹੀਨਿਆਂ ਦੀ ਆਰੋਹੀ ਢੇਰੀ, ਉਸਦੇ ਮਾਤਾ-ਪਿਤਾ ਜਸਦੀਪ ਸਿੰਘ ਅਤੇ ਜਸਲੀਨ ਕੌਰ, ਚਾਚਾ ਅਮਨਦੀਪ ਸਿੰਘ ਜਿਨਾਂ ਦਾ ਅਲੱਗ ਅਲੱਗ ਤਬੂਤਾਂ ਚ ਟਰਲੱਕ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਹ ਸਭ ਕੁਝ ਦੇਖ ਕੇ ਜਿਵੇਂ ਧਰਤੀ ਵੀ ਕੁਰਲਾ ਰਹੀ ਹੋਵੇ। ਵਰਨਣਯੋਗ ਹੈ ਕਿ ਇਸ ਪਰਿਵਾਰ ਨੂੰ 3 ਅਕਤੂਬਰ ਨੂੰ ਮਰਸਡ ਕਾਉਂਟੀ ਵਿੱਚ ਉਨ੍ਹਾਂ ਦੇ ਟਰੱਕਿੰਗ ਕਾਰੋਬਾਰ ਤੋਂ ਅਗਵਾ ਕੀਤਾ ਗਿਆ ਸੀ। ਉਹਨਾਂ ਦੀਆਂ ਫੋਟੋਆਂ ਅਤੇ ਨਾਮ ਟੀਵੀ ਸਕਰੀਨਾਂ, ਅਖਬਾਰਾਂ ਅਤੇ ਫੋਨ ਚੇਤਾਵਨੀਆਂ ਰਾਹੀਂ ਇੱਕ ਵੱਡੀ ਜੱਦੋਜਹਿਦ ਦੇ ਬਾਵਜੂਦ, ਇੱਕ ਖੇਤੀ ਕਰਨ ਵਾਲੇ ਨੂੰ ਉਹਨਾਂ ਦੀਆਂ ਲਾਸ਼ਾਂ ਲੱਭੀਆਂ ਸਨ। ਇਸ ਘਟਨਾਂ ਨੂੰ ਅੰਜਾਂਮ ਦੇਣ ਵਾਲਾ ਸਾਬਕਾ ਕਰਮਚਾਰੀ ਹਸੂਸ ਸਾਲਗਾਡੋ 'ਤੇ ਹੱਤਿਆ ਦਾ ਦੋਸ਼ ਹੈ ਤੇ ਉਸਦੇ ਭਰਾ, ਅਲਬਰਟੋ, ਨੂੰ ਉਸਦੀ ਮੱਦਦ ਕਰਨ ਵਜੋਂ ਚਾਰਜ ਕੀਤਾ ਗਿਆ ਹੈ। ਅੰਤਿਮ ਸੰਸਕਾਰ ਚ ਆਮ ਜਨਤਾ ਲਈ ਜਾਣ ਤੇ ਰੋਕ ਸੀ ਪਰ ਸੈਂਕੜੇ ਵਿਆਕਤੀਆਂ ਵਲੋਂ ਪਹੁੰਚ ਕੇ ਪਰਿਵਾਰ ਦਾ ਸਮਰਥਨ ਕੀਤਾ ਗਿਆ ਤੇ ਕਾਫੀ ਭੀੜ ਐਲਨ ਮੋਰਚੂਰੀ ਦੇ ਬਾਹਰ ਇਕੱਠੀ ਹੋਈ।

LEAVE A REPLY

Please enter your comment!
Please enter your name here