ਅਮਰੀਕਾ ਦੇ ਜਾਰਜੀਆ ਰਾਜ ਵਿਚ ਆਪਣੀ ਨਵ ਜੰਮੀ ਬੱਚੀ ਨੂੰ ਮਾਰਨ ਦੀ ਕੋਸ਼ਿਸ਼ ਦੇ ਦੋਸ਼ ਵਿਚ ਭਾਰਤੀ ਮੂਲ ਦੀ ਔਰਤ ਗ੍ਰਿਫ਼ਤਾਰ

0
215

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਜਾਰਜੀਆ ਰਾਜ ਵਿਚ ਪੁਲਿਸ ਵੱਲੋਂ ਤਕਰੀਬਨ 4 ਸਾਲ ਪਹਿਲਾਂ ਪਲਾਸਟਿਕ ਦੇ
ਲਿਫ਼ਾਫੇ ਵਿਚ ਬੰਦ ਜੰਗਲੀ ਖੇਤਰ ਵਿਚੋਂ ਬਰਾਮਦ ਕੀਤੀ ਨਵ ਜੰਮੀ ਬੱਚੀ ਦਾ ਮਾਮਲਾ ਹੱਲ ਕਰਨ ਦਾ ਦਾਅਵਾ ਕਰਨ ਦੀ ਖਬਰ ਹੈ। ਪੁਲਿਸ ਨੇ ਬੱਚੀ
ਦੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸਬੰਧੀ ਕੀਤੀ ਪ੍ਰੈਸ ਕਾਨਫਰੰਸ ਵਿਚ ਪ੍ਰਤਖ ਤੌਰ 'ਤੇ ਜਜ਼ਬਾਤੀ ਨਜਰ ਆ ਰਹੇ ਫੋਰਸਿਥ ਕਾਊਂਟੀ
ਦੇ ਸ਼ੈਰਿਫ ਰੋਨ ਫਰੀਮੈਨ ਨੇ ਕਿਹਾ ਕਿ ਭਾਰਤੀ ਮੂਲ ਦੀ 40 ਸਾਲਾ ਮਾਂ ਕਰੀਮਾ ਜਿਵਾਨੀ ਨੂੰ ਕਤਲ ਦੀ ਕੋਸ਼ਿਸ਼ , ਬੱਚਿਆਂ ਪ੍ਰਤੀ ਨਿਰਦਈਪੁਣਾ
ਵਰਤਣ ਤੇ ਹੋਰ ਦੋਸ਼ਾਂ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫਰੀਮੈਨ ਨੇ ਕਿਹਾ ਕਿ ਡੀ ਐਨ ਏ ਰਾਹੀਂ ਕਰੀਮਾ ਜਿਵਾਨੀ ਦੀ ਬੱਚੀ ਦੀ ਜੈਵਿਕ ਮਾਂ
ਵਜੋਂ ਪਛਾਣ ਕੀਤੀ ਗਈ ਹੈ। ਉਨਾਂ ਕਿਹਾ ਕਿ 10 ਮਹੀਨੇ ਪਹਿਲਾਂ ਬੱਚੀ ਦੇ ਪਿਤਾ ਦੀ ਡੀ ਐਨ ਏ ਰਾਹੀਂ ਪਛਾਣ ਕੀਤੀ ਗਈ ਸੀ। ਉਸ ਤੋਂ ਬਾਅਦ
ਜਿਵਾਨੀ ਤੋਂ ਪੁੱਛਗਿੱਛ ਕੀਤੀ ਗਈ ਸੀ। ਬੱਚੀ ਦੇ ਪਿਤਾ ਜਿਸ ਦੇ ਨਾਂ ਦਾ ਖੁਲਾਸਾ ਪੁਲਿਸ ਨੇ ਨਹੀਂ ਕੀਤਾ, ਵਿਰੁੱਧ ਵੱਖਰਾ ਮਾਮਲਾ ਦਰਜ ਕੀਤਾ ਗਿਆ
ਹੈ। ਇਸ ਮਾਮਲੇ ਦੇ ਮਿਲੇ ਵੇਰਵੇ ਅਨੁਸਾਰ 6 ਜੂਨ, 2019 ਨੂੰ ਕਮਿੰਗ ਸ਼ਹਿਰ ਤੋਂ ਇਕ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਦੱਸਿਆ ਸੀ ਕਿ ਉਸ ਨੇ
ਤੇ ਉਸ ਦੇ ਬੱਚਿਆਂ ਨੇ ਸਥਾਨਕ ਡੇਵਸ ਕਰੀਕ ਰੋਡ ਦੇ 1900 ਬਲਾਕ ਨੇੜੇੇ ਜੰਗਲ ਵਿਚੋਂ ਕਿਸੇ ਬੱਚੇ ਦੇ ਚਿਲਾਉਣ ਦੀ ਆਵਾਜ਼ ਸੁਣੀ ਹੈ। ਡਿਪਟੀ
ਟੈਰੀ ਰੋਪਰ ਨੇ ਮੌਕੇ 'ਤੇ ਪੁੱਜ ਕੇ ਝਾੜੀਆਂ ਵਿਚੋਂ ਇਕ ਪਲਾਸਟਿਕ ਦੇ ਲਿਫ਼ਾਫੇ ਵਿਚ ਬੰਦ ਨਵ ਜੰਮੀ ਬੱਚੀ ਨੂੰ ਬਰਾਮਦ ਕਰਕੇ ਤੁਰੰਤ ਇਕ ਸਥਾਨਕ
ਹਸਪਤਾਲ ਵਿਚ ਦਾਖਲ ਕਰਵਾਇਆ ਜਿਥੇ ਹਸਪਤਾਲ ਦੇ ਸਟਾਫ਼ ਨੇ ਇਸ ਬੱਚੀ ਦਾ ਨਾਂ 'ਬੇਬੀ ਇੰਡੀਆ' ਰਖਿਆ । ਫਰੀਮੈਨ ਨੇ ਕਿਹਾ ਕਿ 'ਬੇਬੀ
ਇੰਡੀਆ' ਦੇ ਨਾਂ ਨਾਲ ਜਾਣੀ ਜਾਂਦੀ ਇਹ ਬੱਚੀ ਹੁਣ 4 ਸਾਲ ਦੀ ਹੈ ਤੇ ਬਿਲਕੁੱਲ ਤੰਦਰੁਸਰਤ ਹੈ।

LEAVE A REPLY

Please enter your comment!
Please enter your name here