ਅਮਰੀਕਾ ਦੇ ਟੈਕਸਾਸ ਰਾਜ ਦੇ ਤੱਟੀ ਖੇਤਰ ਵਿਚ ਆਏ ਜਬਰਦਸਤ ਤੂਫਾਨ ਵਿੱਚ 1 ਮੌਤ ਅਨੇਕਾਂ ਹੋਰ ਜਖਮੀ

0
309

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਟੈਕਸਾਸ ਰਾਜ ਦੇ ਦੱਖਣੀ ਤੱਟ ਦੇ ਨਾਲ ਮੈਕਸੀਕੋ ਸਰਹੱਦ ਨੇੜੇ ਆਏ ਜਬਰਸਤ ਤੂਫਾਨ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਤੇ ਅਨੇਕਾਂ ਲੋਕਾਂ ਦੇ ਜਖਮੀ ਹੋਣ ਦੀ ਖਬਰ ਹੈ। ਇਹ ਜਾਣਕਾਰੀ ਕੈਮਰੋਨ ਕਾਊਂਟੀ ਦੇ ਇਕ ਅਧਿਕਾਰੀ ਨੇ ਦਿੱਤੀ ਹੈ। ਕੈਮਰੋਨ ਕਾਊਂਟੀ ਜੱਜ ਏਡੀ ਟਰੈਵਿਨੋ ਜੁਨੀਅਰ ਨੇ ਕਿਹਾ ਹੈ ਕਿ ਤੂਫਾਨ ਕਾਰਨ ਇਕ ਮੋਬਾਇਲ ਘਰ ਦੇ ਤਬਾਹ ਹੋ ਜਾਣ ਦੇ ਸਿੱਟੇ ਵਜੋਂ ਇਕ ਵਿਅਕਤੀ ਮਾਰਿਆ ਗਿਆ। ਉਨਾਂ ਕਿਹਾ ਕਿ 12 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਹੈ ਹਾਲਾਂ ਕਿ ਉਨਾਂ ਦੇ ਜਖਮ ਜਾਨ ਲੇਵਾ ਨਜਰ ਨਹੀਂ ਆ ਰਹੇ। ਕੌਮੀ ਮੌਸਮ ਸੇਵਾ ਨੇ ਤੂਫਾਨ ਕਾਰਨ ਹੋਏ ਨੁਕਸਾਨ ਬਾਰੇ ਮੁੱਢਲੇ ਜਾਇਜ਼ੇ ਵਿਚ ਕਿਹਾ ਹੈ ਕਿ ਸੰਭਾਵੀ 86 ਮੀਲ ਤੋਂ 110 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਆਏ ਤੂਫਾਨ ਕਾਰਨ ਕਈ ਘਰ ਨੁਕਸਾਨੇ ਗਏ ਹਨ। ਕੌਮੀ ਮੌਸਮ ਸੇਵਾ ਅਨੁਸਾਰ ਇਸ ਖੇਤਰ ਵਿਚ ਤੂਫਾਨ ਬਹੁਤ ਘਟ ਆਉਂਦੇ ਹਨ ਤੇ ਆਮ ਤੌਰ ‘ਤੇ ਕਈ ਸਾਲਾਂ ਬਾਅਦ ਤੂਫਾਨ ਆਉਂਦਾ ਹੈ। ਉਨਾਂ ਕਿਹਾ ਕਿ ਪੋਰਟ ਈਸਾਬੈਲ ਵਿਚ 38 ਲੋਕਾਂ ਨੂੰ ਆਰਜੀ ਪਨਾਹ ਦਿੱਤੀ ਗਈ ਹੈ ਤੇ ਕਾਊਂਟੀ ਹੰਗਾਮੀ ਸਥਿੱਤੀ ਐਲਾਣਨ ਬਾਰੇ ਵਿਚਾਰ ਕਰ ਰਹੀ ਹੈ।

LEAVE A REPLY

Please enter your comment!
Please enter your name here