ਅਮਰੀਕਾ ਦੇ ਫਿਲਾਡੈਲਫੀਆ ਸ਼ਹਿਰ ਵਿਚ ਦੂਸਰੇ ਦਿਨ ਵੀ ਹੋਈਆਂ ਲੁੱਟਮਾਰ ਦੀਆਂ ਘਟਨਾਵਾਂ

0
140

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ) -ਅਮਰੀਕਾ ਦੇ ਪੈਨਸਿਲਵਾਨੀਆ ਰਾਜ ਦੇ ਅਹਿਮ ਸ਼ਹਿਰ ਫਿਲਾਡੈਲਫੀਆ ਤੇ ਆਸ ਪਾਸ ਦੇ
ਖੇਤਰ ਵਿਚ ਲੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਵੱਡੀ ਪੱਧਰ 'ਤੇ ਸ਼ਰਾਬ ਦੇ ਸਟੋਰਾਂ ਨੂੰ ਲੁੱਟਣ ਤੋਂ ਬਾਅਦ ਦੂਸਰੀ ਰਾਤ
ਵੀ ਲੁੱਟਮਾਰ ਦਾ ਸਿਲਸਿਲਾ ਜਾਰੀ ਰਿਹਾ। ਲੁੱਟਮਾਰ ਦੀਆਂ ਘਟਨਾਵਾਂ ਸਬੰਧੀ ਗ੍ਰਿਫਤਾਰ ਕੀਤੇ 52 ਸ਼ੱਕੀ ਵਿਅਕਤੀਆਂ ਵਿਚ ਸੋਸ਼ਲ ਮੀਡੀਆ
ਉਪਰ ਸਰਗਰਮ ਰਹਿਣ ਵਾਲੀ ਇਕ ਔਰਤ ਵੀ ਸ਼ਾਮਿਲ ਹੈ ਜਿਸ ਦੀ ਪਛਾਣ ਡੇਅਜਿਆ ਬਲੈਕਵੈਲ (21) ਵਜੋਂ ਹੋਈ ਹੈ। ਫਿਲਾਡੈਲਫੀਆ ਦੇ
ਅੰਤ੍ਰਿਮ ਪੁਲਿਸ ਕਮਿਸ਼ਨਰ ਜੌਹਨ ਸਟਾਨਫੋਰਡ ਨੇ ਕਿਹਾ ਹੈ ਕਿ ਬਲੈਕਵੈਲ ਚੋਰੀ ਜਾਂ ਲੁੱਟਮਾਰ ਸਮੇ ਸੋਸ਼ਲ ਮੀਡੀਆ ਉਪਰ ਸਿੱਧਾ ਪ੍ਰਸਾਰਣ ਵੀ
ਕਰਦੀ ਹੈ ਤੇ ਉਹ ਹੋਰਨਾਂ ਨੂੰ ਵੀ ਲੁੱਟਮਾਰ ਕਰਨ ਲਈ ਉਤਸ਼ਾਹਿਤ ਕਰਦੀ ਹੈ। ਬਲੈਕਵੈਲ ਵਿਰੁੱਧ ਅਪਰਾਧਕ ਸਾਜਿਸ਼, ਲੁੱਟਮਾਰ ਸਮੇਤ ਅਨੇਕਾਂ
ਦੋਸ਼ ਆਇਦ ਕੀਤੇ ਗਏ ਹਨ। ਉਸ ਨੂੰ ਜਮਾਨਤ ਉਪਰ ਰਿਹਾਅ ਕਰ ਦਿੱਤਾ ਗਿਆ ਹੈ। ਅਦਾਲਤ ਵਿਚ ਉਸ ਦੀ ਅਗਲੀ ਪੇਸ਼ੀ 17 ਅਕਤਬੂਰ
ਨੂੰ ਹੋਵਗੀ। ਦੂਸਰੇ ਦਿਨ 16 ਸ਼ੱਕੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

LEAVE A REPLY

Please enter your comment!
Please enter your name here