ਅਮਰੀਕਾ ‘ਦੇ ਮਿਸੂਰੀ ਸੂਬੇ ਵਿੱਚ ਦੋ ਤੇਲਗੂ ਮੂਲ ਦੇ ਭਾਰਤੀ ਵਿਦਿਆਰਥੀਆਂ ਦੀ ਝੀਲ ‘ਚ ਡੁੱਬਣ ਕਾਰਨ ਹੋਈ ਮੌਤ

0
228
ਮਿਸੂਰੀ, 28 ਨਵੰਬਰ -ਬੀਤੇਂ ਦਿਨ ਅਮਰੀਕਾ ਦੇ ਮਿਸੂਰੀ ਸੂਬੇ ‘ਚ ਦੋ ਭਾਰਤੀ ਮੂਲ ਦੇ  ਵਿਦਿਆਰਥੀਆਂ ਦੀ ਝੀਲ ‘ਚ ਡੁੱਬਣ ਨਾਲ ਮੌਤ ਹੋ ਜਾਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ।ਜਿੰਨਾਂ ਦੀ ਪਹਿਚਾਣ ਉਥੇਜ ਕੁੰਤਾ (24) ਅਤੇ ਸ਼ਿਵਾ ਡੀ. ਕੇਲੀਗਾਰੀ (25) ਸਾਲ ਦੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਲੰਘੀ 26 ਨਵੰਬਰ ਨੂੰ ਦੁਪਹਿਰ 2.30 ਵਜੇ ਦੇ ਕਰੀਬ ਵਾਪਰੀ ਸੀ।ਮਿਸੂਰੀ ਸਟੇਟ ਹਾਈਵੇ ਪੈਟਰੋਲ ਵਾਟਰ ਡਿਵੀਜ਼ਨ ਨੇ ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਮ੍ਰਿਤਕ ਵਿਦਿਆਰਥੀ ਸੇਂਟ ਲੁਈਸ ਯੂਨੀਵਰਸਿਟੀ ਵਿੱਚ ਆਪਣੇ ਮਾਸਟਰ ਪ੍ਰੋਗਰਾਮ ਕਰ ਰਹੇ ਸਨ। ਦੋਵੇਂ ਦੋਸਤ ਥੈਂਕਸਗਿਵਿੰਗ ਵੀਕੈਂਡ ‘ਤੇ ਤੈਰਾਕੀ ਕਰਨ ਦੇ  ਗਏ ਸਨ।ਮਿਲੀ ਜਾਣਕਾਰੀ ਅਨੁਸਾਰ ਹੈਦਰਾਬਾਦ ਰਾਜ ਦੇ ਸ਼ਿਵ  ਰੰਗਰੇਡੀ ਜ਼ਿਲ੍ਹੇ ਦੇ ਤੰਦੂਰ ਦਾ ਰਹਿਣ ਵਾਲਾ ਸੀ, ਜਦੋਂ ਕਿ ਉਤੇਜ ਹਨਮਕੋਂਡਾ ਦਾ ਰਹਿਣ ਵਾਲਾ ਸੀ।ਨੇ ਆਪਣੇ ਆਪ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਪਾਣੀ ‘ਚ ਡੁੱਬ ਗਿਆ। ਸ਼ਿਵ ਨੇ ਉਸਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਅਤੇ ਦੋਨੇ ਹੀ ਪਾਣੀ ਵਿੱਚ ਡੁੱਬ ਗੲੇ ਘਟਨਾ ਦੇ ਕੁਝ ਘੰਟਿਆਂ ਦੇਬਾਅਦ ਐਮਐਸਐਚਪੀ ਅੰਡਰਵਾਟਰ ਰਿਕਵਰੀ ਟੀਮ ਦੁਆਰਾ ਉਥੇਜ ਦੀ ਲਾਸ਼ ਬਰਾਮਦ ਕੀਤੀ ਗਈ , ਜਦੋਂ ਕਿ ਸ਼ਿਵ ਦੀ ਲਾਸ਼ ਗੋਤਾਖੋਰੀ ਟੀਮ ਨੇ ਅਗਲੇ ਦਿਨ ਮਿਲੀ ਸੀ।

LEAVE A REPLY

Please enter your comment!
Please enter your name here