ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਐਤਵਾਰ ਨੂੰ ਕੈਲੀਫੋਰਨੀਆ ਦੇ ਇੱਕ ਹਸਪਤਾਲ ਤੋਂ ਯੂਰੋਲੋਜੀਕਲ ਇਨਫੈਕਸ਼ਨ ਦੇ ਇਲਾਜ ਤੋਂ ਬਾਅਦ ਛੁੱਟੀ ਮਿਲ ਗਈ ਹੈ। ਛੁੱਟੀ ਉਪਰੰਤ ਕਲਿੰਟਨ ਆਪਣੀ ਪਤਨੀ ਹਿਲੇਰੀ ਕਲਿੰਟਨ ਦੇ ਨਾਲ ਬਾਂਹ ਫੜ ਕੇ ਕੈਲੀਫੋਰਨੀਆ ਇਰਵਿਨ ਮੈਡੀਕਲ ਸੈਂਟਰ ਤੋਂ ਹੌਲੀ ਹੌਲੀ ਬਾਹਰ ਨਿਕਲੇ। ਹਸਪਤਾਲ ਦੇ ਡਾਕਟਰਾਂ ਅਨੁਸਾਰ ਉਹਨਾਂ ਦੇ ਬੁਖਾਰ ਅਤੇ ਵਾਈਟ ਬਲੱਡ ਸੈੱਲਾਂ ਦੀ ਗਿਣਤੀ ਆਮ ਵਾਂਗ ਹੈ। 75 ਸਾਲਾਂ ਕਲਿੰਟਨ ਨੂੰ ਪਿਛਲੇ ਮੰਗਲਵਾਰ ਇਰਵਿਨ ਮੈਡੀਕਲ ਸੈਂਟਰ ਵਿਖੇ ਕੈਲੀਫੋਰਨੀਆ ਯੂਨੀਵਰਸਿਟੀ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਦਾ ਇਲਾਜ ਐਂਟੀਬਾਇਓਟਿਕਸ ਨਾਲ ਕੀਤਾ ਗਿਆ ਸੀ। ਉਹ ਆਪਣੀ ਸਿਹਤਯਾਬੀ ਨੂੰ ਜਾਰੀ ਰੱਖਣ ਲਈ ਐਤਵਾਰ ਸ਼ਾਮ ਨੂੰ ਨਿਊਯਾਰਕ ਦੇ ਸਥਿਤ ਆਪਣੇ ਘਰ ਪਹੁੰਚੇ। ਹਸਪਤਾਲ ਦੇ ਇੱਕ ਬਿਆਨ ਅਨੁਸਾਰ ਕਲਿੰਟਨ ਬਹੁਤ ਹੌਸਲੇ ਵਿੱਚ ਹੈ ਅਤੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੈ। ਇਸਦੇ ਇਲਾਵਾ ਕਲਿੰਟਨ ਉਸਦੀ ਸ਼ਾਨਦਾਰ ਦੇਖਭਾਲ ਲਈ ਦਿਲੋਂ ਸ਼ੁਕਰਗੁਜ਼ਾਰ ਹੈ।
Boota Singh Basi
President & Chief Editor