ਅਮਰੀਕਾ ਦੇ ਸਿੱਖ ਆਗੂ ਜੌਨ ਸਿੰਘ ਗਿੱਲ ਦੇ ਪਿਤਾ ਗੁਲਜ਼ਾਰਾ ਸਿੰਘ ਗਿੱਲਦੇ ਸੰਸਕਾਰ ਤੇ ਵੱਖ ਵੱਖ ਸਖਸ਼ੀਅਤਾਂ ਵਲੋਂ ਸਰਧਾਂਜਲੀ।

0
273

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ)
ਉੱਘੇ ਸਿੱਖ ਆਗੂ, ਕਬੱਡੀ ਖੇਡ ਨੂੰ ਪ੍ਰਫੁਲਤ ਕਰਨ ਅਤੇ ਹੋਰ ਸਮਾਜ ਸੇਵੀ ਕੰਮਾਂ ਲਈ ਜਾਣੇ ਜਾਂਦੇ ਜੌਨ ਸਿੰਘ ਗਿੱਲ ਦੇ ਪਿਤਾ ਸ ਗੁਲਜ਼ਾਰਾ ਸਿੰਘ ਗਿੱਲ ਜੋ ਪਿਛਲੇ ਦਿਨੀਂ ਇਸ ਸੰਸਾਰ ਤੋਂ ਰੁਖਸਤ ਹੋਗਏ ਸਨ ਦਾ ਅੰਤਿਮ ਸੰਸਕਾਰ ਨੌਰਥ ਸੈਕਰਾਮੈਂਟੋ ਫਿਊਨਰਲ ਹੋਮ, ਐਲ ਕਮੀਨੋ ਐਵਨੀਓ ਸੈਕਰਾਮੈਂਟੋਵਿਖੇ ਕਰ ਦਿੱਤਾ ਗਿਆ ਤੇਅੰਤਿਮ ਅਰਦਾਸ ਤੇ ਸ਼ਬਦ ਕੀਰਤਨ ਗੁਰਦਵਾਰਾ ਸਾਹਿਬ ਸਿੱਖ ਟੈਂਪਲ ਵੈਸਟ ਸੈਕਰਾਮੈਂਟੋਵਿਖੇ ਹੋਇਆ। ਇਸ ਦੁੱਖ ਦੀ ਘੜੀ ਵਿੱਚ ਸਾਰਾ ਪੰਥਿਕ ਭਾਈਚਾਰਾ ਸ. ਜੌਹਨ ਸਿੰਘ ਗਿੱਲ ਹੋਰਾਂ ਦੇ ਦੁੱਖ ਵਿੱਚ ਸ਼ਰੀਕ ਹੋਇਆI ਇਸ ਮੌਕੇ ਵੱਖ ਸਖਸ਼ੀਅਤਾਂ ਨੇ ਬਾਪੂ ਗੁਲਜ਼ਾਰ ਸਿੰਘ ਗਿੱਲ ਪ੍ਰਤੀ ਸਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਪਰਿਵਾਰ ਦੇ ਜੀਆਂ ਤੇ ਬੱਚਿਆਂ ਤੋਂ ਇਲਾਵਾ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ, ਪ੍ਰਧਾਨ ਸੰਤ ਸਿੰਘ ਹੋਠੀ, ਹਰਮਿੰਦਰ ਸਿੰਘ ਸਮਾਣਾ, ਕਨੇਡਾ ਤੋਂ ਹਰਪਾਲ ਸਿੰਘ ਸੰਧੂ, ਮਨਜੀਤ ਸਿੰਘ ਉਪਲ, ਗੁਰਜਤਿੰਦਰ ਸਿੰਘ ਰੰਧਾਵਾ, ਸਿੱਖਸ ਫਾਰ ਜਸਟਿਸ ਤੋਂ ਸੁਖਵਿੰਦਰ ਸਿੰਘ ਥਾਣਾ, ਸੁਰਿੰਦਰ ਸਿੰਘ ਨਿੱਝਰ, ਤੇਜਿੰਦਰ ਸਿੰਘ ਦੁਸਾਂਝ, ਮੇਅਰ ਸੁਖਮਿੰਦਰ ਸਿੰਘ ਧਾਲੀਵਾਲ, ਸੁਰਿੰਦਰ ਸਿੰਘ ਅਟਵਾਲ ਆਦਿ ਨੇ ਸਰਧਾਜਲੀ ਭੇਂਟ ਕੀਤੀ। ਸਾਰੇ ਬੁਲਾਰਿਆਂ ਨੇ ਪੰਥ ਪ੍ਰਤੀ ਕੀਤੇ ਕੰਮਾਂ ਅਤੇ ਉਨਾਂ ਵਲੋਂ ਗੁਰੂ ਘਰਾਂ ਅਤੇ ਸਮਾਜਿਕ ਕਾਰਜਾਂ ਤੇ ਕਬੱਡੀ ਖੇਡ ਨੂੰ ਮੁਕਾਮ ਤੇ ਪਹੁੰਚਾਉਣ ਲਈ ਜੌਨ ਸਿੰਘ ਗਿੱਲ ਤੇ ਬਾਪੂ ਗੁਲਜ਼ਾਰ ਸਿੰਘ ਗਿੱਲ ਦੇ ਬਣਦੇ ਰੁਤਬੇ ਦਾ ਜਿਕਰ ਕੀਤਾ ਗਿਆ। ਬਾਪੂ ਗੁਲਜਾਰਾ ਸਿੰਘ ਗਿੱਲ ਆਪਣਾ ਸਾਰਾ ਜੀਵਨ ਆਪਣੇ ਬੇਟੇ ਜੌਨ ਸਿੰਘ ਗਿੱਲ ਨਾਲ ਸੈਕਰਾਮੈਂਟੋ ਲਾਗੇ ਸ਼ਹਿਰ ਵੁੱਡਲੈਂਡ ਚ ਹੀ ਰਹੇ। ਸ਼ਹੀਦ ਭਗਤ ਸਿੰਘ ਜਿਲ੍ਹੇ ਤੇ ਬੰਗਾ ਲਾਗੇ ਪਿੰਡ ਚੱਕ ਬਿਲਗਾ ਵਿੱਚ ਜਨਮੇ ਗੁਲਜ਼ਾਰਾ ਸਿੰਘ ਗਿੱਲ 1980 ਵਿੱਚ ਅਮਰੀਕਾ ਆਏ ਅਤੇ ਇਥੇ ਆਪਣੇ ਦੋ ਪੁੱਤਰਾਂ, ਨੂੰਹਾਂ ਅਤੇ 6 ਪੋਤੇ-ਪੋਤਰੀਆਂ ਨਾਲ਼ ਭਰੇ ਪਰਿਵਾਰ ਚ ਰਹਿੰਦੇ ਸਨ। ਇਸ ਅੰਤਿਮ ਸੰਸਕਾਰ ਵਿੱਚ ਗਿੱਲ ਪਰਿਵਾਰ ਵਲੋਂ ਕੀਤੇ ਸਮਾਜਿਕ ਤੇ ਧਾਰਮਿਕ ਕਾਰਜਾਂ ਕਰਕੇ ਦੂਰੋਂ ਨੇੜਿਓ ਲੋਕ ਭਾਰੀ ਗਿਣਤੀ ਚ ਸ਼ਾਮਿਲ ਹੋਏ।
ਕੈਪਸ਼ਨ: ਸਰਧਾਂਜਲੀ ਭੇਂਟ ਕਰਦੇ ਹੋਏ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਨਵੀਨਰ ਡਾ. ਪ੍ਰਿਤਪਾਲ ਸਿੰਘ ਤੇ ਨਾਲ ਖੜੇ ਹੋਰ ਆਗੂ।

LEAVE A REPLY

Please enter your comment!
Please enter your name here