ਨਿਊਯਾਰਕ, (ਰਾਜ ਗੋਗਨਾ) -ਬੀਤੇ ਦਿਨੀ ਪੁਲਿਸ ਨੇ ਟੈਰੀ ਡੁਏਨ ਟਰਨਰ, 65, ਸਾਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਜਿਸ ’ਤੇ ਦੋਸ਼ ਹੈ ਕਿ ਉਸ ਨੇ ਆਦਿਲ ਡਘੌਗੀ ਨਾਮੀ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ। ਮ੍ਰਿਤਕ ਨੇ ਆਪਣੀ ਕਾਰ ਉਸ ਦੀ ਪਾਰਕਿੰਗ ਵਿਚ ਲਗਾ ਦਿੱਤੀ ਸੀ ਜਿਸ ’ਤੇ ਟੈਰੀ ਡੁਏਨ ਟਰਨਰ ਨਾਂ ਦੇ ਵਿਅਕਤੀ ਨੇ ਉਸ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ । ਇਹ ਘਟਨਾ ਪਿਛਲੇ ਹਫ਼ਤੇ ਦੀ ਹੈ। ਕੈਲਡਵੈਲ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਕਿਹਾ ਕਿ ਵਿਅਕਤੀ, ਟੈਰੀ ਡੁਏਨ ਟਰਨਰ, 65 ਸਾਲ ਨੂੰ ਗ੍ਰਿਫਤਾਰ ਕਰ ਲਿਆ ਹੈ।
Boota Singh Basi
President & Chief Editor