ਅਮਰੀਕਾ ਨਿਵਾਸੀ ਭਾਈ ਸ਼ਵਿੰਦਰ ਸਿੰਘ ਜੀ ਦੀ ਪੁੱਤਰੀ ਗਨੀਵ ਕੌਰ ਦੀ ਅੰਗਰੇਜ਼ੀ ਕਵਿਤਾ ‘ਰੂਟਸ’ ਨੂੰ ਅਰਬਨ ਪਾਰਟਨਰਸਿ਼ਪ ਮੈਗਜ਼ੀਨ ਵੱਲੋਂ ਸਨਮਾਨਿਤ

0
273

ਮੈਰੀਲੈਂਡ (ਡਾ. ਸੁਰਿੰਦਰ ਸਿੰਘ ਗਿੱਲ) ਹੋਣਹਾਰ ਬੱਚੇ ਆਪਣੀ ਪੜ੍ਹਾਈ ਦੇ ਨਾਲ ਨਾਲ ਮੁੱਢ ਤੋਂ ਹੀ ਹੋਰ ਕਈ ਸਹਿਕ੍ਰਿਆਵਾ ਵਿੱਚ ਵੀ ਸਰਗਰਮੀ ਅਤੇ ਗਰਮਜ਼ੋਸ਼ੀ ਨਾਲ ਭਾਗ ਲੈਂਦੇ ਹਨ ਅਤੇ ਉਨ੍ਹਾਂ ਵਿੱਚ ਕੁਝ ਵਧੇਰੇ ਕਰ ਗੁਜਰਨ ਦਾ ਜ਼ਜ਼ਬਾ ਹੁੰਦਾ ਹੈ।
ਅਜਿਹਾ ਹੀ ਕੁਝ ਕਰ ਦਿਖਾਇਆ ਅਮਰੀਕਾ ਨਿਵਾਸੀ ਭਾਈ ਸ਼ਵਿੰਦਰ ਸਿੰਘ ਜੀ ਦੀ ਹੋਣਹਾਰ ਬੇਟੀ ਗਨੀਵ ਕੌਰ ਨੇ,ਜੋ ਸਕੂਲ ਚ ਪੜ੍ਹਨ ਤੇ ਪੜ੍ਹਾਈ ਦੇ ਨਾਲ ਨਾਲ ਕਵਿਤਾਵਾਂ ਲਿਖਣ ਵਿਚ ਵੀ ਰੁਚੀ ਰੱਖਦੀ ਹੈ।ਉਸ ਦੀ ਅੰਗਰੇਜ਼ੀ ਵਿੱਚ ਲਿਖੀ ਕਵਿਤਾ ਜਿਸ ਦਾ ਸਿਰਲੇਖ “ਰੂਟਸ “ਹੈ।ਉਸ ਦਾ ਅਮਰੀਕਾ ਦੇ ਮੈਗਜ਼ੀਨ ਵਿੱਚ ਛਪਣਾ ਤੇ ਉਸ ਨੂੰ ਸਟੇਜ ਤੋ ਪੇਸ਼ ਕਰਨ ਦਾ ਸੁਭਾਗ ਗੁਨੀਵ ਲਈ ਮਾਣ ਤੇ ਸਨਮਾਨ ਹੈ। ਜੋ ਉਸਨੇ ਅਪਨੀ ਮਿਹਨਤ ਨਾਲ ਹਾਸਲ ਕੀਤਾ ਹੈ। ਉਸ ਦੇ ਇਸ ਰੁਝਾਨ ਅਤੇ ਰੂਚੀ ਨੂੰ ਦੇਖਦੇ ਹੋਏ ਉਸ ਨੂੰ ਬੈਥੇਡਸਾ ਅਰਬਨ ਪਾਰਟਨਰਸਿ਼ਪ ਮੈਗਜ਼ੀਨ ਦੇ ਕਰਤਾ ਧਰਤਾ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਵੱਲੋਂ ਲਿਖੀ ਕਵਿਤਾ “ਰੂਟਸ” ਨੂੰ ਆਪਣੇ ਮੈਗਜ਼ੀਨ ਵਿੱਚ ਪ੍ਰਕਾਸਿ਼ਤ ਵੀ ਕੀਤਾ ਗਿਆ। ਇਕ ਵਿਸ਼ੇਸ ਸਮਾਗਮ ਦੌਰਾਨ ਗਨੀਵ ਕੌਰ ਅਤੇ ਹੋਰ ਕਈ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਅਤੇ ਉਸਨੇ ਸਮਾਗਮ ਦੇ ਮੰਚ ਤੋਂ ਆਪਣੀ ਕਵਿਤਾ ਪੜ੍ਹ ਕੇ ਵੀ ਸੁਣਾਈ ਜਿਸ ਦਾ ਹਾਜ਼ਰੀਨ ਨੇ ਆਨੰਦ ਮਾਣਿਆ ਅਤੇ ਖੂਬ ਸ਼ਲਾਘਾ ਕੀਤੀ। ਪਹੁੰਚੇ ਮਹਿਮਾਨਾਂ ਵੱਲੋਂ ਗਨੀਵ ਨੂੰ ਹੋਰ ਵੀ ਵਧੀਆ ਲਿਖਣ ਲਈ ਉਤਸਹਿਤ ਕੀਤਾ ਅਤੇ ਉਸਦੀ ਕਵਿਤਾ ਲਈ ਉਸਦੀ ਜੀਅ ਭਰ ਕੇ ਪ੍ਰਸ਼ਸੰਸਾ ਵੀ ਕੀਤੀ ਗਈ।ਇਸ ਨਾਲ ਪੰਜਾਬੀ ਭਾਈਚਾਰੇ ਦਾ ਨਾਮ ਹੋਰ ਉੱਚਾ ਹੋਇਆ ਅਤੇ ਪੰਜਾਬੀ ਭਾਈਚਾਰੇ ਦੇ ਆਗੂਆਂ ਵੱਲੋਂ ਵੀ ਗਨੀਵ ਕੌਰ ਦੀ ਸ਼ਲਾਘਾ ਵੀ ਕੀਤੀ ਗਈ ਹੈ।ਉਸ ਨੂੰ ਵਧੀਆ ਲਿਖਣ ਲਈ ਪ੍ਰੋਤਸਾਹਿਤ ਵੀ ਕੀਤਾ ਗਿਆ। ਉਸਨੂੰ ਮਿਲੇ ਸਨਮਾਨ ਲਈ ਗਨੀਵ ਕੌਰ ਅਤੇ ਭਾਈ ਸ਼ਵਿੰਦਰ ਸਿੰਘ ਜੀ ਨੂੰ ਵਧਾਈਆਂ ਵੀ ਦਿੱਤੀਆਂ ਗਈਆਂ।ਸਿੱਖਸ ਆਫ ਯੂ ਐਸ ਸੰਸਥਾ ਨੇ ਗੁਨੀਵ ਕੋਰ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕੀਤੀ ਹੈ।

LEAVE A REPLY

Please enter your comment!
Please enter your name here