ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਇੱਕ 78 ਸਾਲਾਂ ਰੀਅਲ ਅਸਟੇਟ ਕਾਰੋਬਾਰੀ ਰੌਬਰਟ ਡਰਸਟ ਜਿਸ ਨੂੰ ਪਿਛਲੇ ਦਿਨੀਂ ਕਤਲ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ, ਨੂੰ ਕੋਰੋਨਾ ਨਾਲ ਪੀੜਤ ਹੋਣ ਦੇ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਸ ਦੇ ਵਕੀਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਰਸਟ ਕੋਵਿਡ -19 ਨਾਲ ਬਿਮਾਰ ਹੈ ਅਤੇ ਉਹ ਸਾਹ ਲੈਣ ਵਿੱਚ ਸਹਾਇਤਾ ਲਈ ਵੈਂਟੀਲੇਟਰ ‘ਤੇ ਹੈ। 1982 ਵਿੱਚ ਆਪਣੀ ਪਤਨੀ ਦੀ ਹੱਤਿਆ ਨੂੰ ਛੁਪਾਉਣ ਲਈ ਡਰਸਟ ਨੂੰ ਪਿਛਲੇ ਮਹੀਨੇ ਹੀ , 2000 ਵਿੱਚ ਆਪਣੀ ਦੋਸਤ ਸੁਜ਼ਨ ਬਰਮਨ ਦੀ ਹੱਤਿਆ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਸਰਕਾਰੀ ਵਕੀਲਾਂ ਦਾ ਮੰਨਣਾ ਹੈ ਕਿ ਨਿਊਯਾਰਕ ਨਾਲ ਸਬੰਧਿਤ ਡਰਸਟ ਨੇ 1982 ਵਿੱਚ ਉਸਦੀ ਪਤਨੀ ਕੈਥੀ ਡਰਸਟ ਦੀ ਹੱਤਿਆ ਕਰ ਦਿੱਤੀ ਸੀ, ਜਿਸਦੀ ਲਾਸ਼ ਕਦੇ ਨਹੀਂ ਮਿਲੀ। 78 ਸਾਲਾਂ ਡਰਸਟ ਨੂੰ ਵੀਰਵਾਰ ਨੂੰ ਲਾਸ ਏਂਜਲਸ ਦੀ ਸੁਪੀਰੀਅਰ ਕੋਰਟ ਵਿੱਚ ਸੁਜ਼ਨ ਬਰਮਨ ਦੀ 2000 ਵਿੱਚ ਹੱਤਿਆ ਲਈ ਪੈਰੋਲ ਦੀ ਸੰਭਾਵਨਾ ਤੋਂ ਬਗੈਰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ।
Boota Singh Basi
President & Chief Editor