ਸੈਕਰਾਮੈਂਟੋ 4 ਅਕਤੂਬਰ (ਹੁਸਨ ਲੜੋਆ ਬੰਗਾ) – ਮਿਨੇਸੋਟਾ ਦੇ ਇਕ ਘਰ ਉਪਰ ਇਕ ਛੋਟਾ ਜਹਾਜ਼ ਡਿੱਗ ਕੇ ਤਬਾਹ ਹੋ ਗਿਆ ਜਿਸ ਵਿਚ ਸਵਾਰ ਸਾਰੇ 3 ਵਿਅਕਤੀਆਂ ਦੀ ਮੌਤ ਹੋ ਗਈ। ਹਰਮਨਟਾਊਨ ਦੀ ਪੁਲਿਸ ਨੇ ਕਿਹਾ ਹੈ ਕਿ ਡੂਲੂਥ ਇੰਟਰਨੈਸ਼ਨਲ ਹਵਾਈ ਅੱਡੇ ਦੇ ਕੰਟਰੋਲ ਟਾਵਰ ਤੋਂ ਜਹਾਜ਼ ਅੱਧੀ ਰਾਤ ਤੋਂ ਪਹਿਲਾਂ ਗਾਇਬ ਹੋ ਗਿਆ ਤੇ ਹਵਾਈ ਅੱਡੇ ਦੇ ਦਖਣ ਵਿਚ ਤਕਰੀਬਨ ਇਕ ਕਿਲੋਮੀਟਰ ਦੀ ਦੂਰੀ ‘ਤੇ ਇਕ ਘਰ ਉਪਰ ਤਬਾਹ ਹੋ ਕੇ ਆ ਡਿੱਗਾ। ਜਹਾਜ਼ ਐਰੋਵੀਡ ਰੋਡ ਦੇ 5100 ਬਲਾਕ ਵਿਚ ਮਕਾਨ ਦੀ ਦੂਸਰੀ ਮੰਜਿਲ ਨਾਲ ਟਕਰਾ ਕੇ ਪਿਛਲੇ ਪਾਸੇ ਜਾ ਡਿੱਗਾ। ਹਾਦਸੇ ਕਾਰਨ ਘਰ ਵਿਚ ਮੌਜੂਦ ਦੋ ਲੋਕ ਜ਼ਖਮੀ ਵੀ ਹੋਏ ਹਨ। ਹਾਦਸੇ ਵਿਚ ਮਾਰੇ ਗਏ ਵਿਅਕਤੀਆਂ ਦੀ ਪਛਾਣ 32 ਸਾਲਾ ਐਲੀਸਾ ਸ਼ਮਿਡਟ, ਉਸ ਦਾ ਭਰਾ 31 ਸਾਲਾ ਮੈਥੀਊ ਸ਼ਮਿਡਟ ਤੇ 32 ਸਾਲਾ ਟਾਈਲਰ ਫਰੈਟਲੈਂਡ ਵਜੋਂ ਹੋਈ ਹੈ।
Boota Singh Basi
President & Chief Editor