ਸੈਕਰਾਮੈਂਟੋ (ਹੁਸਨ ਲੜੋਆ ਬੰਗਾ) -ਸੈਨ ਐਨਟੋਨੀਓ, ਟੈਕਸਾਸ ਵਿਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਏ ਇਕ ਬਜ਼ੁਰਗ ਜੋੜੇ
ਉਪਰ ਦੋ ਕੁੱਤਿਆਂ ਨੇ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਬੀਤੇ ਦਿਨ ਦੁਪਹਿਰ ਬਾਅਦ 81 ਸਾਲਾ ਵਿਅਕਤੀ ਤੇ 74 ਸਾਲਾ
ਔਰਤ ਆਪਣੇ ਰਿਸ਼ਤੇਦਾਰ ਦੇ ਘਰ ਦੇ ਬਾਹਰ ਕਾਰ ਵਿਚੋਂ ਬਾਹਰ ਨਿਕਲੇ ਹੀ ਸਨ ਜਦੋਂ ਕੁੱਤੇ ਉਨਾਂ ਨੂੰ ਪੈ ਗਏ ਜਿਨਾਂ ਨੂੰ ਬਚਾਉਣ
ਆਇਆ ਇਕ ਰਿਸ਼ਤੇਦਾਰ ਵੀ ਜ਼ਖਮੀ ਹੋ ਗਿਆ। ਸੈਨ ਐਨਟੋਨੀਓ ਅੱਗ ਬੁਝਾਊ ਵਿਭਾਗ ਦੇ ਮੁੱਖੀ ਚਾਰਲਸ ਹੁੱਡ ਅਨੁਸਾਰ ਇਸ
ਹਮਲੇ ਵਿਚ ਬਜ਼ੁਰਗ ਦੀ ਮੌਤ ਹੋ ਗਈ ਜਦ ਕਿ ਬਜ਼ੁਰਗ ਔਰਤ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ
ਹੈ। ਪੁਲਿਸ ਨੇ ਕੁੱਤਿਆਂ ਦੇ ਮਾਲਕ ਕ੍ਰਿਸਟੀਅਨ ਅਲੈਗਜੰਡਰ ਮੋਰੇਨੋ (31) ਨੂੰ ਗ੍ਰਿਫਤਾਰ ਕੀਤਾ ਹੈ। ਸੈਨ ਐਨਟੋਨੀਓ ਪੁਲਿਸ
ਅਨੁਸਾਰ ਉਸ ਵਿਰੁੱਧ ਅਪਰਾਧਕ ਦੋਸ਼ ਆਇਦ ਕੀਤੇ ਜਾਣਗੇ।
Boota Singh Basi
President & Chief Editor