ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਦੇ ਨਾਰਥ ਕੈਰੋਲਿਨਾ ਵਿੱਚ ਨੋਵਾਂਤ ਹੈਲਥ ਸਿਸਟਮ ਇੱਕ ਪ੍ਰਮੁੱਖ ਹਸਪਤਾਲ ਚੇਨ ਹੈ। ਇਸ ਹਸਪਤਾਲ ਪ੍ਰਣਾਲੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ, ਹਸਪਤਾਲ ਪ੍ਰਸ਼ਾਸਨ ਨੇ ਲਗਭਗ 175 ਕਰਮਚਾਰੀਆਂ ਨੂੰ ਕੋਰੋਨਾ ਵੈਕਸੀਨ ਦੇ ਆਦੇਸ਼ ਦੀ ਪਾਲਣਾ ਨਾ ਕਰਨ ਕਰਕੇ ਨੌਕਰੀ ਤੋਂ ਕੱਢਿਆ ਹੈ। ਨੋਵਾਂਤ ਹੈਲਥ ਦੇ ਬੁਲਾਰੇ ਨੇ ਸੋਮਵਾਰ ਨੂੰ ਦੱਸਿਆ ਕਿ ਪਿਛਲੇ ਹਫਤੇ ਵੈਕਸੀਨ ਦੇ ਨਿਯਮਾਂ ਦੇ ਕਾਰਨ ਮੁਅੱਤਲ ਕੀਤੇ ਗਏ 375 ਕਰਮਚਾਰੀਆਂ ਵਿੱਚੋਂ 200 ਕਰਮਚਾਰੀ ਟੀਕਾਕਰਨ ਦੀ ਆਖਰੀ ਮਿਤੀ ਤੱਕ ਟੀਕਾ ਲਗਵਾਉਣ ਲਈ ਰਾਜੀ ਹੋ ਗਏ ਸਨ। ਹਸਪਤਾਲ ਸਿਸਟਮ ਅਨੁਸਾਰ ਇਸ ਸਿਹਤ ਪ੍ਰਣਾਲੀ ਦੇ 99 ਪ੍ਰਤੀਸ਼ਤ ਤੋਂ ਵੱਧ ਕਰਮਚਾਰੀ ਹੁਣ ਟੀਕੇ ਦੇ ਆਦੇਸ਼ ਦੇ ਹੱਕ ਵਿੱਚ ਹਨ, ਜਿਨ੍ਹਾਂ ਵਿੱਚ ਉਹ ਵੀ ਸ਼ਾਮਲ ਹਨ ਜਿਨ੍ਹਾਂ ਨੇ ਮਨਜ਼ੂਰਸ਼ੁਦਾ ਧਾਰਮਿਕ ਜਾਂ ਮੈਡੀਕਲ ਟੀਕੇ ਦੀ ਛੋਟ ਪੇਸ਼ ਕੀਤੀ ਹੈ। ਇਸ ਵਿੰਸਟਨ ਸਲੇਮ ਅਧਾਰਿਤ ਸਿਹਤ ਪ੍ਰਣਾਲੀ ਦੇ 15 ਹਸਪਤਾਲਾਂ, 800 ਕਲੀਨਿਕਾਂ ਅਤੇ ਸੈਂਕੜੇ ਆਊਟਪੇਸ਼ੇਂਟ ਸਹੂਲਤਾਂ ਵਿੱਚ 35,000 ਤੋਂ ਵੱਧ ਕਰਮਚਾਰੀਆਂ ਹਨ। ਇਸ ਹਸਪਤਾਲ ਦੁਆਰਾ ਕਰਮਚਾਰੀਆਂ ਦੀ ਮੁਅੱਤਲੀ ਰਾਸ਼ਟਰਪਤੀ ਬਾਈਡੇਨ ਦੁਆਰਾ ਫੈਡਰਲ ਕਰਮਚਾਰੀਆਂ, ਸਿਹਤ ਸੰਭਾਲ ਸਟਾਫ ਅਤੇ 100 ਤੋਂ ਵੱਧ ਕਰਮਚਾਰੀਆਂ ਵਾਲੇ ਕਾਰੋਬਾਰਾਂ ਲਈ ਟੀਕੇ ਜਾਂ ਟੈਸਟ ਦੀਆਂ ਜ਼ਰੂਰਤਾਂ ਦੀ ਘੋਸ਼ਣਾ ਕਰਨ ਤੋਂ ਬਾਅਦ ਹੋਈ ਹੈ।
Boota Singh Basi
President & Chief Editor