ਅਮਰੀਕਾ ਵਿਚ ਦਵਾਈ ਕੰਪਨੀ ਮਰਕ ਨੇ ਕੋਵਿਡ ਦੇ ਇਲਾਜ ਲਈ ਗੋਲੀ ਦੀ ਐਮਰਜੈਂਸੀ ਪ੍ਰਵਾਨਗੀ ਲਈ ਦਿੱਤੀ ਅਰਜ਼ੀ

0
346

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਵਿੱਚ ਦਵਾਈ ਕੰਪਨੀ ਮਰਕ ਵੱਲੋਂਂ ਕੋਵਿਡ ਦੇ ਇਲਾਜ ਲਈ ਕੰਪਨੀ ਤਰਫੋਂ ਬਣਾਈ ਗੋਲੀ ਦੀ ਐਮਰਜੈਂਸੀ ਵਰਤੋਂ ਕਰਨ ਲਈ ਪ੍ਰਵਾਨਗੀ ਮੰਗੀ ਗਈ ਹੈ। ਮਰਕ ਨੇ ਸੋਮਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਨੇ ਯੂ ਐਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ ਡੀ ਏ) ਨੂੰ ਕੋਵਿਡ ਦੇ ਇਲਾਜ ਲਈ ਪਹਿਲੀ ਐਂਟੀਵਾਇਰਲ ਗੋਲੀ ਨੂੰ ਅਧਿਕਾਰਤ ਕਰਨ ਲਈ ਅਰਜ਼ੀ ਦਿੱਤੀ ਹੈ। ਸਿਹਤ ਮਾਹਰਾਂ ਅਨੁਸਾਰ ਇਸ ਗੋਲੀ ਦੀ ਪ੍ਰਵਾਨਗੀ ਕੋਰੋਨਾ ਵਾਇਰਸ ਵਿਰੁੱਧ ਲੜਾਈ ਵਿੱਚ ਇੱਕ ਮੀਲ ਪੱਥਰ ਸਾਬਤ ਹੋਵੇਗੀ, ਕਿਉਂਕਿ ਇਹ ਸੁਵਿਧਾਜਨਕ, ਸਸਤਾ ਇਲਾਜ ਕੋਵਿਡ ਨਾਲ ਬਿਮਾਰ ਬਹੁਤ ਜਿਆਦਾ ਉੱਚ ਜੋਖਮ ਵਾਲੇ ਲੋਕਾਂ ਤੱਕ ਪਹੁੰਚ ਸਕਦਾ ਹੈ। ਐੱਫ ਡੀ ਏ ਦਾ ਇਸ ਗੋਲੀ ਸਬੰਧੀ ਫੈਸਲਾ ਆਉਂਦੇ ਹਫਤਿਆਂ ਅੰਦਰ ਆ ਸਕਦਾ ਹੈ। ਜੇ ਇਸ ਗੋਲੀ ਨੂੰ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਗੋਲੀ ਸਟੇਟਾਂ ਨੂੰ ਅਲਾਟ ਕੀਤੀ ਜਾ ਸਕਦੀ ਹੈ ਅਤੇ ਅਧਿਕਾਰੀਆਂ ਅਨੁਸਾਰ ਰਾਜ ਫਿਰ ਉਨ੍ਹਾਂ ਦੀ ਮਰਜ਼ੀ ਨਾਲ ਗੋਲੀਆਂ ਵੰਡ ਸਕਦੇ ਹਨ। ਮਰਕ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ 10 ਮਿਲੀਅਨ ਲੋਕਾਂ ਲਈ ਲੋੜੀਂਦੀਆਂ ਗੋਲੀਆਂ ਦਾ ਉਤਪਾਦਨ ਹੋ ਸਕਦਾ ਹੈ। ਇਸ ਗੋਲੀ ਦੇ ਪ੍ਰੀਖਣ ਵਿੱਚ ਬਿਨਾਂ ਕੋਰੋਨਾ ਟੀਕਾਕਰਨ ਵਾਲੇ ਬਾਲਗਾਂ ਨੂੰ ਦਾਖਲ ਕੀਤਾ ਗਿਆ ਸੀ ਜਿਨ੍ਹਾਂ ਨੇ ਪਿਛਲੇ ਪੰਜ ਦਿਨਾਂ ਦੇ ਅੰਦਰ ਕੋਵਿਡ ਦੇ ਲੱਛਣ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ। ਪਰ ਇਸ ਗੋਲੀ ਨੇ ਹਸਪਤਾਲ ਵਿੱਚ ਦਾਖਲ ਹੋਣ ਅਤੇ ਮੌਤਾਂ ਨੂੰ ਅੱਧਾ ਕਰ ਦਿੱਤਾ ਸੀ।

LEAVE A REPLY

Please enter your comment!
Please enter your name here