ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੀ ਸਟੇਟ ਮਿਸੀਸਿਪੀ ਵਿੱਚ ਮਹਾਤਮਾ ਗਾਂਧੀ ਦੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕੀਤਾ ਜਾਵੇਗਾ। ਇਸ ਮਾਮਲੇ ਵਿੱਚ ਇੰਡੀਅਨ ਕੌਂਸਲ ਆਫ ਕਲਚਰਲ ਰਿਲੇਸ਼ਨਜ਼ (ਆਈ ਸੀ ਸੀ ਆਰ) ਅਤੇ ਭਾਰਤੀ ਕੌਂਸਲੇਟ ਜਨਰਲ ਅਟਲਾਂਟਾ, ਭਾਰਤੀ-ਅਮਰੀਕੀ ਭਾਈਚਾਰੇ ਦੇ ਮੈਂਬਰਾਂ ਦੇ ਨਾਲ ਮਿਲ ਕੇ ਕਲਾਰਕਸਡੇਲ ਦੀ ਕੋਹੋਮਾ ਕਾਉਂਟੀ ਕੋਰਟਹਾਊਸ ਦੇ ਸਾਹਮਣੇ ਵਾਲੇ ਲਾਅਨ ਵਿੱਚ ਮਹਾਤਮਾ ਗਾਂਧੀ ਦੀ ਇੱਕ ਵੱਡੀ ਕਾਂਸੀ ਦੀ ਮੂਰਤੀ ਦਾ ਉਦਘਾਟਨ ਕਰਨਗੇ। ਇਹ ਕਾਂਸੀ ਦਾ ਬੁੱਤ, ਜੋ ਕਿ ਆਈ ਸੀ ਸੀ ਆਰ ਅਤੇ ਅਟਲਾਟਾਂ ਕੌਂਸਲੇਟ ਜਨਰਲ ਵੱਲੋਂ ਕਲਾਰਕਸਡੇਲ ਅਤੇ ਕੋਹੋਮਾ ਕਾਉਂਟੀ ਸ਼ਹਿਰ ਨੂੰ ਇੱਕ ਤੋਹਫਾ ਹੈ, ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਸਥਾਪਤ ਕੀਤਾ ਜਾ ਰਿਹਾ ਹੈ । ਇਹ ਮੂਰਤੀ 8 ਅਕਤੂਬਰ ਨੂੰ ਭਾਰਤੀ ਕੌਂਸਲੇਟ ਜਨਰਲ ਸਵਾਤੀ ਕੁਲਕਰਨੀ ਦੁਆਰਾ ਇੱਕ ਸਮਾਰੋਹ ਦੌਰਾਨ ਜਨਤਕ ਕੀਤੀ ਜਾਵੇਗੀ। ਇਸ ਸਮਾਗਮ ਨੂੰ ਚੈਂਬਰ ਆਫ ਕਾਮਰਸ ਅਤੇ ਕੋਹੋਮਾ ਕਾਉਂਟੀ ਦੀ ਆਰਥਿਕ ਵਿਕਾਸ ਅਥਾਰਟੀ ਦੇ ਸਹਿਯੋਗ ਨਾਲ ਕਰੌਸਰੋਡਸ ਇਕਨਾਮਿਕ ਪਾਰਟਨਰਸ਼ਿਪ ਦੁਆਰਾ ਸਪਾਂਸਰ ਕੀਤਾ ਗਿਆ ਹੈ। ਇਸ ਖੇਤਰ ਵਿੱਚ ਭਾਰਤੀਆਂ ਦੀ ਬਹੁਗਿਣਤੀ ਹੈ, ਜਿਹਨਾਂ ਨੇ ਇਸ ਖੇਤਰ ਦੀ ਤਰੱਕੀ ਵਿੱਚ ਭਾਰੀ ਯੋਗਦਾਨ ਪਾਇਆ ਹੈ।
Boota Singh Basi
President & Chief Editor