ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਅਮਰੀਕਾ (ਜਾਰਜੀਆ)
ਵਾਰਨਰ ਰੌਬਿਨਸ ਜਾਰਜੀਆ (ਸਤੰਬਰ 19-23-2023) ਵਿਖੇ ਆਯੋਜਿਤ ਜਾਰਜੀਆ ਗੋਲਡਨ ਓਲੰਪਿਕ ਸੀਨੀਅਰ ਖੇਡਾਂ ਹੋਈਆਂ। ਇਹਨਾਂ ਖੇਡਾਂ ਵਿੱਚ ਹਿੱਸਾ ਲੈਣ ਲਈ ਅਮਰੀਕਾ ਦੇ ਸੈਂਕੜੇ ਸੀਨੀਅਰ ਖਿਡਾਰੀ ਪਹੁੰਚੇ ਹੋਏ ਸਨ। ਇਹਨਾਂ ਖੇਡਾਂ ਵਿੱਚ ਜਾਰਜੀਆ ਨਿਵਾਸੀ ਪੰਜਾਬੀ ਸੀਨੀਅਰ ਖਿਡਾਰੀ ਦਰਸ਼ਨ ਸਿੰਘ ਭੁੱਲਰ ਨੇ ਵੀ ਕਿਸਮਤ ਅਜ਼ਮਾਈ ਅਤੇ 65-69 ਸਾਲ ਉਮਰ ਵਰਗ ਵਿੱਚ 50 ਮੀਟਰ ਦੌੜ ਵਿੱਚ ਗੋਲਡ ਮੈਡਲ, 200 ਮੀਟਰ ਦੌੜ ਵਿੱਚ ਚਾਂਦੀ ਦਾ ਤਗ਼ਮਾ ਅਤੇ 400 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ।ਇੱਥੇ ਇਹ ਵੀ ਜਿਕਰਯੋਗ ਹੈ ਕਿ ਦਰਸ਼ਨ ਸਿੰਘ ਭੁੱਲਰ ਪੰਜਾਬ ਤੋਂ ਸੰਗਰੂਰ ਏਰੀਏ ਨੂੰ ਬਲੌਗ ਕਰਦੇ ਹਨ ਅਤੇ ਸੇਵਾ ਮੁੱਕਤ ਪ੍ਰੈਸੀਪਲ ਪੀ. ਐਚ. ਡੀ. ਹਨ। ਡਾ. ਭੁੱਲਰ ਨੇ 2018 ਵਿੱਚ ਵੀ ਸੀਨੀਅਰ ਗੇਂਮਾ ਵਿੱਚ ਮੈਡਲ ਹਿੱਸਾ ਲਿਆ ਸੀ।
Boota Singh Basi
President & Chief Editor