ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੇ ਮਹੀਨੇ ਕਰਨਗੇ ਫਰਾਂਸ ਦਾ ਦੌਰਾ

0
367

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ)-ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਅਗਲੇ ਮਹੀਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਗੱਲਬਾਤ ਕਰਨ ਲਈ ਪੈਰਿਸ ਜਾਣਗੇ। ਵਾਈਟ ਹਾਊਸ ਨੇ ਹੈਰਿਸ ਦੇ ਫਰਾਂਸ ਦੌਰੇ ਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਰਾਸ਼ਟਰਪਤੀ ਜੋ ਬਾਈਡੇਨ ਅਤੇ ਮੈਕਰੋਨ ਨੇ ਸ਼ੁੱਕਰਵਾਰ ਨੂੰ ਫੋਨ ’ਤੇ ਵੀ ਗੱਲਬਾਤ ਕੀਤੀ ਹੈ। ਇਸਦੇ ਇਲਾਵਾ ਦੋਵੇਂ ਦੇਸ਼ਾਂ ਦੇ ਰਾਸ਼ਟਰਪਤੀਆਂ ਦੀ ਇਸ ਮਹੀਨੇ ਦੇ ਅੰਤ ਵਿੱਚ ਰੋਮ ਵਿੱਚ ਮੁਲਾਕਾਤ ਹੋਣ ਵਾਲੀ ਹੈ। ਮੈਕਰੋਨ ਨਾਲ ਮੁਲਾਕਾਤ ਤੋਂ ਇਲਾਵਾ, ਹੈਰਿਸ 11 ਨਵੰਬਰ ਨੂੰ ਸਾਲਾਨਾ ਪੈਰਿਸ ਪੀਸ ਫੋਰਮ ਵਿਖੇ ਭਾਸ਼ਣ ਦੇਵੇਗੀ ਅਤੇ ਅਗਲੇ ਦਿਨ ਲੀਬੀਆ ਬਾਰੇ ਪੈਰਿਸ ਕਾਨਫਰੰਸ ਵਿੱਚ ਹਿੱਸਾ ਲਵੇਗੀ। ਇਸ ਦੌਰੇ ਲਈ ਉਸਦੇ ਪਤੀ ਡਗਲਸ ਐਮਹੌਫ ਵੀ ਨਾਲ ਹੋਣਗੇ। ਇਹ ਮੁਲਾਕਾਤ ਬਾਈਡੇਨ ਪ੍ਰਸ਼ਾਸਨ ਦੁਆਰਾ ਫਰਾਂਸ ਨਾਲ ਆਪਣੇ ਸਬੰਧਾਂ ਨੂੰ ਸੁਖਾਵੇਂ ਕਰਨ ਦੀ ਕੋਸ਼ਿਸ਼ ਦੇ ਵਿਚਕਾਰ ਆਈ ਹੈ ਜੋ ਪਿਛਲੇ ਮਹੀਨੇ ਆਸਟਰੇਲੀਆ ਨੂੰ ਪ੍ਰਮਾਣੂ ਐਨਰਜੀ ਨਾਲ ਚੱਲਣ ਵਾਲੀਆਂ ਪਣਡੁੱਬੀਆਂ ਵੇਚਣ ਲਈ ਐਲਾਨੇ ਗਏ ਯੂ ਐਸ ਸਮਝੌਤੇ ਦੁਆਰਾ ਤਣਾਅਪੂਰਨ ਹੋ ਗਏ ਸਨ। ਹੈਰਿਸ ਦੇ ਸੀਨੀਅਰ ਸਲਾਹਕਾਰ ਸਿਮੋਨ ਸੈਂਡਰਜ਼ ਅਨੁਸਾਰ ਉਹ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਬੰਧਾਂ ਦੇ ਮਹੱਤਵ ਬਾਰੇ ਚਰਚਾ ਕਰਨਗੇ ਅਤੇ ਕੋਵਿਡ-19 ਬਾਰੇ ਵਿਚਾਰ ਵਟਾਂਦਰੇ ਵੀ ਮੁਲਾਕਾਤ ਦੌਰਾਨ ਕੀਤੇ ਜਾਣਗੇ।

LEAVE A REPLY

Please enter your comment!
Please enter your name here