ਅਮਰੀਕੀ ਪੁਲਿਸ ਮੁਲਾਜ਼ਮ ‘ਤੇ ਪੇਚਕਸ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ ਹੋਈ 8 ਸਾਲ ਦੀ ਸਜ਼ਾ

0
369

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ)-ਅਮਰੀਕਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੇ ਮੂੰਹ ‘ਤੇ ਪੇਚਕਸ ਨਾਲ ਹਮਲਾ ਕਰਨ ਵਾਲੇ ਵਿਅਕਤੀ ਨੂੰ 8 ਸਾਲ ਦੀ ਸਜ਼ਾ ਦਿੱਤੀ ਗਈ ਹੈ। ਇਸ ਸਬੰਧੀ ਰਿਪੋਰਟ ਦੇ ਅਨੁਸਾਰ ਇਹ ਮਾਮਲਾ ਬੇਕਰਸਫੀਲਡ ਦੇ ਪੁਲਿਸ ਅਧਿਕਾਰੀ ਨਾਲ ਸਬੰਧਿਤ ਹੈ, ਜਿਸ ਉੱਪਰ 39 ਸਾਲਾਂ ਵਿਲੀਅਮ ਬਲਾਈਸਟੋਨ ਨੇ 2019 ਵਿੱਚ ਹਮਲਾ ਕੀਤਾ ਸੀ। ਇਸ ਵਿਅਕਤੀ ਨੇ ਇਸ ਕੇਸ ਦੇ ਸਬੰਧ ਵਿੱਚ ਜੁਲਾਈ ਮਹੀਨੇ ਹਮਲਾ ਕਰਨ ਦੇ ਦੋਸ਼ਾਂ ਵਿੱਚ ਕੋਈ ਮੁਕਾਬਲਾ ਨਾ ਕਰਨ ਦੀ ਅਪੀਲ ਕੀਤੀ ਸੀ, ਜਿਸ ਲਈ ਉਸ ਉੱਪਰੋਂ ਕਤਲ ਦੀ ਕੋਸ਼ਿਸ਼ ਸਮੇਤ ਅੱਠ ਹੋਰ ਸੰਗੀਨ ਅਪਰਾਧਾਂ ਨੂੰ ਖਾਰਜ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਐਡਵੈਂਟਿਸਟ ਹੈਲਥ ਬੇਕਰਸਫੀਲਡ ‘ਤੇ ਇੱਕ ਕਾਲ ਦਾ ਜਵਾਬ ਦੇਣ ਲਈ ਕਾਰਵਾਈ ਕੀਤੀ ਸੀ, ਜਿੱਥੇ ਬਲਾਈਸਟੋਨ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਸੀ।
ਜਦੋਂ ਅਫਸਰਾਂ ਨੇ ਉਸ ਨਾਲ ਗੱਲ ਕੀਤੀ ਅਤੇ ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਨੇ ਪੇਚਕਸ ਨੂੰ ਬਾਹਰ ਕੱਢਿਆ ਅਤੇ ਅਧਿਕਾਰੀ ਦੇ ਮੂੰਹ ‘ਤੇ ਮਾਰ ਦਿੱਤਾ ਸੀ। ਪੁਲਿਸ ਅਨੁਸਾਰ ਬਲਾਈਸਟੋਨ ਦੀ ਲੰਬੀ ਅਪਰਾਧਿਕ ਹਿਸਟਰੀ ਹੈ ਅਤੇ ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਵਿੱਚ ਛੋਟੀਆਂ ਸਜਾਵਾਂ ਭੁਗਤ ਚੁੱਕਾ ਹੈ।

LEAVE A REPLY

Please enter your comment!
Please enter your name here