ਨਿਊਯਾਰਕ, 25 ਅਗਸਤ (ਰਾਜ ਗੋਗਨਾ ) —ਅਮਰੀਕਾ ਆਧਾਰਿਤ ਪੱਤਰਕਾਰ ਅਮਰੀਕੀ ਵੈੱਬਸਾਈਟ “ ਵਾਈਸ ਨਿਊਜ” ਦੇ ਲਈ ਕੰਮ ਕਰਨ ਵਾਲੇ ਅਮਰੀਕੀ ਪੱਤਰਕਾਰ ਅੰਗਦ ਸਿੰਘ ਨੂੰ ਬੀਤੇਂ ਦਿਨ ਬੁੱਧਵਾਰ ਦੀ ਰਾਤ ਨੂੰ 8:30 ਵਜੇ ਦਿੱਲੀ ਹਵਾਈ ਅੱਡੇ ਤੇ ਪਹੁੰਚਣ ਤੇ ਤੁਰੰਤ ਨਿਊਯਾਰਕ ਲਈ ਵਾਪਿਸ ਭੇਜ ਦਿੱਤਾ ਗਿਆ ਹੈ। ਅੰਗਦ ਸਿੰਘ ਦੀ ਮਾਤਾ ਗੁਰਮੀਤ ਕੋਰ ਨੇ ਇਕ ਫੇਸ ਬੁੱਕ ਪੋਸਟ ਵਿੱਚ ਇਹ ਗੱਲ ਦਾ ਦਾਅਵਾ ਕੀਤਾ ਹੈ।’ ਵਾਈਸ ਨਿਊਜ” ਦੇ ਲਈ ਏਸ਼ੀਆ ਕੇਂਦਰਿਤ ਡਾਕੂਮੈਟਰੀ ਬਣਾਉਣ ਵਾਲੇ ਅੰਗਦ ਸਿੰਘ ਦੀ ਮਾਤਾ ਗੁਰਮੀਤ ਕੋਰ ਦੇ ਅਨੁਸਾਰ ਉਹ ਨਿੱਜੀ ਯਾਤਰਾ ਲਈ ਪੰਜਾਬ ਆ ਰਿਹਾ ਸੀ ਅਤੇ ਮੇਰਾ ਬੇਟਾ ਅਮਰੀਕੀ ਨਾਗਰਿਕ ਹੈ। ਉਹ 14 ਘੰਟਿਆਂ ਦੀ ਯਾਤਰਾ ਕਰਕੇ ਦਿੱਲੀ ਪਹੁੰਚਿਆ ਸੀ, ਲੇਕਿਨ ਅਧਿਕਾਰੀਆਂ ਨੇ ਉਸ ਨੂੰ ਅਗਲੀ ਨਿਊਯਾਰਕ ਦੀ ਫਲਾਈਟ ਵਿੱਚ ਬਿਠਾ ਕੇ ਵਾਪਿਸ ਨਿਊਯਾਰਕ ਭੇਜ ਦਿੱਤਾ ਗਿਆ। ਮਾਤਾ ਗੁਰਮੀਤ ਕੋਰ ਨੇ ਦਾਅਵਾ ਕੀਤਾ ਹੈ ਕਿ ਉਹਨਾ ਨੂੰ ਕੋਈ ਵਾਪਿਸ ਅਮਰੀਕਾ ਭੇਜੇ ਜਾਣ ਦਾ ਕਾਰਨ ਵੀ ਨਹੀਂ ਦੱਸਿਆ ਗਿਆ। ਲੇਕਿਨ ਅਸੀਂ ਜਾਣਦੇ ਹਾਂ ਕਿ ਪੁਰਸਕਾਰ ਜਿੱਤਣ ਵਾਲੀ ਪੱਤਰਕਾਰਤਾ ਕੋਲੋ ਡਰ ਕੇ ਉਸ ਦੇ ਨਾਲ ਇਸ ਤਰ੍ਹਾਂ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਪੱਤਰਕਾਰ ਅੰਗਦ ਸਿੰਘ ਨੇ ਭਾਰਤ ਚ’ ਕੋਵਿੰਡ -19 ਦੀ ਮਹਾਂਮਾਰੀ ਦੋਰਾਨ ਕਿਸਾਨਾਂ ਵਿਰੱਧ ਕੇਂਦਰ ਸਰਕਾਰ ਵੱਲੋ ਥਾਪੇ ਗਏ ਤਿੰਨ ਕਾਨੂੰਨਾਂ ਦੇ ਖਿਲਾਫ ਰਾਸ਼ਟਰੀ ਰਾਜਧਾਨੀ ਦੀਆਂ ਹੱਦਾਂ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਤੇ ਅੰਗਦ ਸਿੰਘ ਨੇ ਡਾਕੂਮੇਂਟਰੀ ਫ਼ਿਲਮ ਵੀ ਬਣਾਈ। ਸੀ। ਸਿੰਘ ਨੂੰ ਵਾਪਿਸ ਅਮਰੀਕਾ ਭੇਜੇ ਜਾਣ ਦੇ ਬਾਰੇ ਵਿੱਚ ਅਜੇ ਤੱਕ ਕੋਈ ਅਪਰਾਧਿਕ ਟਿੱਪਣੀ ਵੀ ਨਹੀਂ ਆਈ।ਅੰਗਦ ਸਿੰਘ ਨੂੰ ਜਰਨਲਿਜ਼ਮ ਵਿੱਚ ਐਮੀ ਐਵਾਰਡ ਵੀ ਮਿਲ ਚੁੱਕਿਆ ਹੈ।
Boota Singh Basi
President & Chief Editor