ਅਮਰੀਕੀ ਬੱਚੇ ਦੁਆਰਾ ਜ਼ੂਮ ਕਾਲ ਦੌਰਾਨ ਮਾਂ ਦਾ ਕਤਲ ਕਰਨ ਦੇ ਮਾਮਲੇ ‘ਚ ਪਿਤਾ ਗ੍ਰਿਫਤਾਰ

0
344

ਫਰਿਜ਼ਨੋ (ਕੈਲੀਫੋਰਨੀਆ), (ਗੁਰਿੰਦਰਜੀਤ ਨੀਟਾ ਮਾਛੀਕੇ/ਕੁਲਵੰਤ ਧਾਲੀਆਂ) -ਅਮਰੀਕਾ ਦੇ ਫਲੋਰਿਡਾ ਵਿੱਚ ਅਗਸਤ ਮਹੀਨੇ ‘ਚ ਇੱਕ ਦੋ ਸਾਲਾਂ ਦੇ ਬੱਚੇ ਨੇ ਜ਼ੂਮ ਐਪ ’ਤੇ ਵੀਡੀਓ ਕਾਲ ਕਰ ਰਹੀ ਆਪਣੀ ਮਾਂ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਨੂੰ ਕਤਲ ਕਰ ਦਿੱਤਾ ਸੀ। ਹੁਣ ਇਸ ਮਾਮਲੇ ਵਿੱਚ ਬੱਚੇ ਦੇ ਪਿਤਾ ਨੂੰ ਬੰਦੂਕ ਨੂੰ ਬੱਚੇ ਦੀ ਪਹੁੰਚ ਤੋਂ ਬਾਹਰ ਰੱਖਣ ਵਿੱਚ ਅਸਫਲ ਰਹਿਣ ਕਾਰਨ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਨੁਸਾਰ 22 ਸਾਲਾਂ ਦੇ ਵੋਂਦਰੇ ਐਵਰੀ, ਜਿਸ ’ਤੇ ਕਤਲ ਅਤੇ ਹਥਿਆਰ ਨੂੰ ਸੁਰੱਖਿਅਤ ਢੰਗ ਨਾਲ ਸਟੋਰ ਕਰਨ ਵਿੱਚ ਅਸਫਲ ਰਹਿਣ ਦਾ ਦੋਸ਼ ਲਗਾਇਆ ਗਿਆ ਸੀ, ਨੂੰ ਮੰਗਲਵਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲਿਸ ਅਨੁਸਾਰ ਬੱਚੇ ਦੁਆਰਾ ਆਪਣੀ 21 ਸਾਲਾਂ ਦੀ ਮਾਂ ਸ਼ਮਾਇਆ ਲੀਨ ਨੂੰ ਉਨ੍ਹਾਂ ਦੇ ਘਰ ਵਿੱਚ 11 ਅਗਸਤ ਨੂੰ ਜ਼ੂਮ ਮੀਟਿੰਗ ਵਿਚਕਾਰ ਗੋਲੀ ਮਾਰੀ ਗਈ ਸੀ। ਬੱਚੇ ਦਾ ਪਿਤਾ ਅਵੇਰੀ, ਜੋ ਕਿ ਘਟਨਾ ਦੇ ਦੌਰਾਨ ਘਰ ਨਹੀਂ ਸੀ ਨੇ ਵਾਪਸੀ ’ਤੇ ਐਮਰਜੈਂਸੀ ਸੇਵਾਵਾਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਜਲਦੀ ਆਉਣ ਦੀ ਬੇਨਤੀ ਕੀਤੀ ਸੀ। ਡਿਸਟ੍ਰਿਕਟ ਅਟਾਰਨੀ ਦੇ ਬਿਆਨ ਅਨੁਸਾਰ, ਮੁਕੱਦਮੇ ਦੀ ਮਿਤੀ ਅਜੇ ਤੈਅ ਨਹੀਂ ਕੀਤੀ ਗਈ ਹੈ।

LEAVE A REPLY

Please enter your comment!
Please enter your name here